ਪ੍ਰਚੂਨ ਮਹਿੰਗਾਈ ਇਕ ਸਾਲ ਦੇ ਹੇਠਲੇ ਪੱਧਰ 3.31 ਫੀਸਦੀ ''ਤੇ

11/12/2018 8:02:36 PM

ਨਵੀਂ ਦਿੱਲੀ— ਫਲ, ਪ੍ਰੋਟੀਨ ਵਾਲੇ ਉਤਪਾਦ ਅਤੇ ਖਾਣ -ਪੀਣ ਦੀਆਂ ਵਸਤੂਆਂ ਦੇ ਮੁੱਲ ਘਟਣ ਨਾਲ ਅਕਤੂਬਰ ਮਹੀਨੇ 'ਚ ਪ੍ਰਚੂਨ ਮਹਿੰਗਾਈ ਘੱਟ ਕੇ 3.31 ਫੀਸਦੀ 'ਤੇ ਆ ਗਈ ਹੈ । ਇਹ ਇਸ ਦਾ ਇਕ ਸਾਲ ਦਾ ਹੇਠਲਾ ਪੱਧਰ ਹੈ ।
ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਸਤੰਬਰ 2018 'ਚ 3.7 ਫੀਸਦੀ ਅਤੇ ਅਕਤੂਬਰ 2017 'ਚ 3.58 ਫੀਸਦੀ 'ਤੇ ਸੀ । ਇਹ ਪ੍ਰਚੂਨ ਮਹਿੰਗਾਈ ਦਾ ਸਤੰਬਰ 2017 ਤੋਂ ਬਾਅਦ ਦਾ ਹੇਠਲਾ ਪੱਧਰ ਹੈ । ਉਸ ਸਮੇਂ ਇਹ 3.28 ਫੀਸਦੀ ਸੀ । ਕੇਂਦਰੀ ਅੰਕੜਾ ਦਫਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ 'ਚ ਖੁਰਾਕੀ ਵਸਤੂਆਂ ਦੇ ਮੁੱਲ 0.86 ਫੀਸਦੀ ਘਟੇ । ਸਤੰਬਰ 'ਚ ਇਨ੍ਹਾਂ ਦੀਆਂ ਕੀਮਤਾਂ 'ਚ 0.51 ਫੀਸਦੀ ਦਾ ਵਾਧਾ ਹੋਇਆ ਸੀ । ਅੰਕੜਿਆਂ ਅਨੁਸਾਰ ਅਕਤੂਬਰ 'ਚ ਸਬਜ਼ੀਆਂ 8.06 ਫੀਸਦੀ ਸਸਤੀਆਂ ਹੋਈਆਂ, ਜਦਕਿ ਸਤੰਬਰ 'ਚ ਇਨ੍ਹਾਂ ਦੀਆਂ ਕੀਮਤਾਂ 'ਚ 4.15 ਫੀਸਦੀ ਦੀ ਕਮੀ ਆਈ ਸੀ । ਸਮੀਖਿਆ ਅਧੀਨ ਮਹੀਨੇ 'ਚ ਫਲਾਂ ਦੀ ਮਹਿੰਗਾਈ ਘੱਟ ਕੇ 0.35 ਫੀਸਦੀ 'ਤੇ ਆ ਗਈ, ਜਦਕਿ ਇਕ ਮਹੀਨੇ ਪਹਿਲਾਂ ਫਲਾਂ ਦੇ ਮੁੱਲ 1.12 ਫੀਸਦੀ ਵਧੇ ਸਨ ।
ਪ੍ਰੋਟੀਨ ਵਾਲੇ ਉਤਪਾਦਾਂ ਉਦਾਹਰਣ ਮੋਟੇ ਅਨਾਜ, ਆਂਡੇ, ਦੁੱਧ ਤੇ ਹੋਰ ਸਬੰਧਤ ਉਤਪਾਦਾਂ ਦੀਆਂ ਕੀਮਤਾਂ 'ਚ ਵੀ ਅਕਤੂਬਰ 'ਚ ਗਿਰਾਵਟ ਆਈ ਹੈ। ਹਾਲਾਂਕਿ, ਈਂਧਣ ਅਤੇ ਬਿਜਲੀ ਸ਼੍ਰੇਣੀ 'ਚ ਮਹਿੰਗਾਈ ਵਧ ਕੇ 8.55 ਫੀਸਦੀ 'ਤੇ ਪਹੁੰਚ ਗਈ, ਜੋ ਸਤੰਬਰ 'ਚ 8.47 ਫੀਸਦੀ ਸੀ ।


Related News