ਕੋਵਿਡ-19 ਦੀਆਂ ਪਾਬੰਦੀਆਂ ਨੂੰ ਲੈ ਕੇ ਮੁਸ਼ਕਿਲ ''ਚ ਰੈਸਟੋਰੈਂਟ
Wednesday, Jan 12, 2022 - 12:45 PM (IST)
ਨਵੀਂ ਦਿੱਲੀ- ਦੇਸ਼ ਭਰ ਦੇ ਰੈਸਟੋਰੈਂਟ ਮਾਲਕਾਂ ਨੂੰ ਅੱਗੇ ਮੁਸ਼ਕਿਲਾਂ ਨਜ਼ਰ ਆ ਰਹੀਆਂ ਹਨ। ਕੋਵਿਡ-19 ਦੀ ਵਜ੍ਹਾ ਨਾਲ ਲਗਾਈਆਂ ਗਈਆਂ ਨਵੀਂਆਂ ਪਾਬੰਦੀਆਂ ਨੇ ਦੂਜੀ ਲਹਿਰ ਤੋਂ ਬਾਅਦ ਆ ਰਹੇ ਸੁਧਾਰ ਨੂੰ ਪਟਰੀ 'ਤੋਂ ਉਤਾਰ ਦਿੱਤਾ ਹੈ। ਜ਼ਿਆਦਾਕਾਰ ਰੈਸਟੋਰੈਂਟ ਮਾਲਕਾਂ ਨੇ ਇਸ ਅਨਿਸ਼ਿਚਿਤਤਾ ਦੇ ਕਾਰਨ ਵਿਸਤਾਰ ਯੋਜਨਾਵਾਂ ਰੋਕ ਦਿੱਤੀਆਂ ਹਨ ਅਤੇ ਕਾਰੋਬਾਰ 'ਚ ਕਮੀ ਦੀ ਭਰਪਾਈ ਲਈ ਰਾਹਤ ਦੀ ਮੰਗ ਕੀਤੀ ਹੈ। ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਪਰਿਚਾਲਨ ਦੇ ਘੰਟਿਆਂ ਅਤੇ ਸਮਰੱਥਾ ਦੀਆਂ ਮੌਜੂਦਾ ਬੰਦਿਸ਼ਾਂ ਬਰਕਰਾਰ ਰਹੀਆਂ ਤਾਂ ਉਨ੍ਹਾਂ ਨੂੰ ਆਪਣੇ ਕਾਮਿਆਂ ਨੂੰ ਹਟਾਉਣ ਵਰਗੇ ਮੁਸ਼ਕਿਲ ਫ਼ੈਸਲੇ ਲੈਣੇ ਹੋਣਗੇ।
ਮਹਾਨਗਰਾਂ ਦੇ ਰੈਸਟੋਰੈਂਟ ਮਾਲਕਾਂ ਨੇ ਕਿਹਾ ਕਿ ਮਹਾਨਗਰਾਂ 'ਚ ਰੈਸਟੋਰੈਂਟ ਪਹਿਲੇ ਹੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਅੱਧੀ ਸਮਰੱਥਾ 'ਤੇ ਚੱਲ ਰਹੇ ਸਨ। ਦਿੱਲੀ ਸਰਕਾਰ ਵਲੋਂ ਸੋਮਵਾਰ ਨੂੰ ਘੋਸ਼ਿਤ ਹੋਰ ਦਿਸ਼ਾ-ਨਿਰਦੇਸ਼ਾਂ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ ਜਿਨ੍ਹਾਂ 'ਚ ਰੈਸਟੋਰੈਂਟ ਨੂੰ ਰਾਤ 10 ਵਜੇ ਬੰਦ ਕਰਨਾ ਜ਼ਰੂਰੀ ਕੀਤਾ ਗਿਆ ਹੈ।
ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਸਰਕਾਰ ਦੇ ਨਿਰਦੇਸ਼ਾਂ ਦੀ ਸਿੱਧੀ ਮਾਰ ਪੈ ਰਹੀ ਹੈ। ਇਸ ਉਦਯੋਗ ਨੂੰ ਕਰੀਬ ਤਿੰਨ ਸਾਲ ਤੋਂ ਲਗਾਤਾਰ ਘਾਟਾ ਚੁੱਕਣਾ ਪੈ ਰਿਹਾ ਹੈ। ਨਵੀਂ ਦਿੱਲੀ ਦੀ ਨਿਊ ਫਰੈਂਡਸ ਕਾਲੋਨੀ 'ਚ ਪੇਬਲ ਸਟ੍ਰੀਟ ਕੈਫੇ ਦੇ ਨਿਰਦੇਸ਼ਕ ਆਸ਼ੀਸ਼ ਆਹੂਜਾ ਨੇ ਕਿਹਾ ਕਿ ਅਸੀਂ ਸਾਰੇ ਨਿਯਮਾਂ ਦਾ ਪਾਲਨ ਕਰਦੇ ਹਾਂ ਪਰ ਫਿਰ ਵੀ ਸਾਨੂੰ ਹੀ ਮਾਰ ਝੱਲਣੀ ਪੈ ਰਹੀ ਹੈ। ਪੈਕਿੰਗ ਅਤੇ ਡਿਲਿਵਰੀ ਦਾ ਅਜੇ ਕਾਰੋਬਾਰ 'ਚ ਮਾਮੂਲੀ ਹਿੱਸਾ ਹੈ ਅਤੇ ਇਹ ਸਾਡੇ ਕਾਰੋਬਾਰ ਲਈ ਉਪਯੁਕਤ ਨਹੀਂ ਹੈ।
ਆਹੂਜਾ ਲਈ ਮਹਾਮਾਰੀ ਬੇਹੱਦ ਚੁਣੌਤੀਪੂਰਨ ਰਹੀ ਹੈ। ਉਨ੍ਹਾਂ ਨੇ ਪਹਿਲੀ ਲਹਿਰ ਦੇ ਦੌਰਾਨ ਕਨਾਟ ਪਲੈਸ (ਸੀਪੀ) 'ਚ ਕੈਫੇ ਦਾ ਇਕ ਆਊਟਲੇਟ ਬੰਦ ਕਰਨਾ ਪਿਆ ਉਨ੍ਹਾਂ ਨੇ ਕਿਹਾ ਕਿ ਸੀਪੀ 'ਚ ਇਕ ਆਊਟਲੇਟ ਗਵਾਉਣ ਨਾਲ ਸਾਡਾ ਕਾਰੋਬਾਰ ਘੱਟ ਹੋ ਗਿਆ ਸੀ, ਇਸ ਲਈ ਉਮੀਦ ਹੈ ਕਿ ਅਸੀਂ ਹੁਣ ਕਰਮਚਾਰੀ ਨਹੀਂ ਗਵਾਵਾਂਗੇ। ਅਸੀਂ ਘੱਟ ਲਾਗਤ ਦੇ ਮਾਡਲ 'ਤੇ ਪਰਿਚਾਲਨ ਕਰਦੇ ਹਾਂ ਪਰ ਸਾਡੇ ਲਈ ਵੀ ਘਾਟਾ ਉਠਾਉਣ ਦੀ ਇਕ ਸੀਮਾ ਹੈ।
ਰਾਸ਼ਟਰੀ ਰਾਜਧਾਨੀ 'ਚ ਰੋਜ਼ਾਨਾ ਕਰੀਬ 20,000 ਮਾਮਲੇ ਆ ਰਹੇ ਹਨ, ਇਸ ਲਈ ਦਿੱਲੀ ਆਪਦਾ ਪ੍ਰਬੰਧਨ ਅਥਾਰਿਟੀ ਨੇ ਸਾਰੇ ਰੈਸਟੋਰੈਂਟ 'ਚ ਖਾਣਾ ਖਾਣ ਅਤੇ ਬਾਰ 'ਤੇ ਮੰਗਲਵਾਰ ਤੋਂ ਰੋਕ ਲਗਾ ਦਿੱਤੀ ਹੈ। ਸਿਰਫ ਰੈਸਟੋਰੈਂਟ ਨੂੰ ਪੈਕ ਕਰਕੇ ਦੇਣ ਜਾਂ ਡਿਲਿਵਰੀ ਕਰਨ ਦੀ ਮਨਜ਼ੂਰੀ ਹੋਵੇਗੀ।
ਇੰਪ੍ਰੈਸਾਰਿਓ ਹੈਂਡਮੇਡ ਰੈਸਟੋਰੈਂਟ ਦੇ ਸੀ.ਈ.ਓ. ਅਤੇ ਐੱਮ ਡੀ ਰਿਆਜ਼ ਅਮਲਾਨੀ ਨੇ ਇਸ ਆਦੇਸ਼ ਨੂੰ ਮਨਮਾਨੀ ਕਰਾਰ ਦਿੰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੇ ਆਦੇਸ਼ਾਂ ਦਾ ਪਾਲਨ ਕਰ ਰਹੇ ਹਨ ਜਿਨ੍ਹਾਂ ਨੂੰ ਇਹ ਫ਼ੈਸਲੇ ਲੈਣ ਦਾ ਅਧਿਕਾਰ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਸ ਬਾਰੇ 'ਚ ਕੁਝ ਦੱਸਿਆ ਜਾਂਦਾ ਕਿ ਉਹ ਇਹ ਹੀ ਮੰਨਦੇ ਹਨ ਕਿ ਇਸ 'ਚ ਮਦਦ ਮਿਲੇਗੀ। ਇਹ ਇਕ ਪ੍ਰਭਾਵੀ ਉਪਾਅ ਨਹੀਂ ਹੈ।
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਰਿਪੋਰਟ ਮੁਤਾਬਕ ਮਾਹਮਾਰੀ ਦੀਆਂ ਪਹਿਲੀਆਂ ਦੋ ਲਹਿਰਾਂ ਤੋਂ ਬਾਅਦ ਕਰੀਬ 25 ਫੀਸਦੀ ਖਾਧ ਕਾਰੋਬਾਰ ਦੀ ਉੱਦਮੀਆਂ ਨੇ ਆਪਣਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ 24 ਲੱਖ ਲੋਕਾਂ ਦਾ ਰੋਜ਼ਗਾਰ ਖੋਹ ਗਿਆ ਹੈ। ਭਾਰਤ ਖਾਧ ਬਾਜ਼ਾਰ ਦਾ ਆਕਾਰ ਘੱਟ ਕੇ ਵਿੱਤੀ ਸਾਲ 2021 'ਚ 2,00,762 ਕਰੋੜ ਰੁਪਏ 'ਤੇ ਆ ਗਿਆ ਜੋ ਵਿੱਤੀ ਸਾਲ 2020 'ਚ 4,23,624 ਕਰੋੜ ਰੁਪਏ ਰਿਹਾ ਸੀ। ਰੈਸਟੋਰੈਂਟ ਐਸੋਸੀਏਸ਼ਨ ਮੁਤਾਬਕ ਜੇਕਰ ਤੁਰੰਤ ਰਾਹਤ ਦੇ ਉਪਾਅ ਨਹੀਂ ਕੀਤੇ ਗਏ ਤਾਂ ਉਦਯੋਗ ਸਥਾਈ ਰੂਪ ਨਾਲ ਕਮਜ਼ੋਰ ਹੋ ਜਾਵੇਗਾ।