ਐਪਲ 'ਚ ਵੱਡਾ ਫੇਰਬਦਲ: ਟਿਮ ਕੁੱਕ ਦੀ ਜਗ੍ਹਾ ਹੁਣ ਜੌਨ ਟਰਨਸ ਸੰਭਾਲਣਗੇ ਕਮਾਨ, ਸਟੀਵ ਜੌਬਸ ਵਾਲੇ ਅੰਦਾਜ਼ 'ਚ ਹੋਣਗੇ ਫੈਸ
Wednesday, Apr 22, 2026 - 01:40 PM (IST)
ਬਿਜ਼ਨੈੱਸ ਡੈਸਕ : ਟੈੱਕ ਜਗਤ ਦੀ ਦਿੱਗਜ ਕੰਪਨੀ ਐਪਲ (Apple Inc.) ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਲੰਬੇ ਸਮੇਂ ਤੋਂ ਸੀਈਓ (CEO) ਵਜੋਂ ਸੇਵਾਵਾਂ ਨਿਭਾ ਰਹੇ ਟਿਮ ਕੁੱਕ ਹੁਣ ਅਹੁਦਾ ਛੱਡ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਕੰਪਨੀ ਦੇ ਹਾਰਡਵੇਅਰ ਮੁਖੀ ਜੌਨ ਟਰਨਸ (John Ternus) ਨਵੇਂ ਮੁਖੀ ਹੋਣਗੇ। ਟਰਨਸ ਅਧਿਕਾਰਤ ਤੌਰ 'ਤੇ ਸਤੰਬਰ ਵਿੱਚ ਆਪਣਾ ਅਹੁਦਾ ਸੰਭਾਲਣਗੇ।
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਸਟੀਵ ਜੌਬਸ ਵਰਗੀ ਨਿਰਣਾਇਕ ਸ਼ੈਲੀ 'ਤੇ ਭਰੋਸਾ
ਐਪਲ ਦੇ ਇਸ ਫੈਸਲੇ ਨੂੰ ਕੰਪਨੀ ਦੀ ਕਾਰਜਸ਼ੈਲੀ ਵਿੱਚ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਜੌਨ ਟਰਨਸ ਦੀ ਲੀਡਰਸ਼ਿਪ ਸਟਾਈਲ ਕੰਪਨੀ ਦੇ ਸਹਿ-ਸੰਸਥਾਪਕ ਸਟੀਵ ਜੌਬਸ ਵਰਗੀ ਹੋਵੇਗੀ। ਜਿੱਥੇ ਟਿਮ ਕੁੱਕ ਦੇ ਕਾਰਜਕਾਲ ਦੌਰਾਨ ਫੈਸਲੇ ਸਾਰਿਆਂ ਦੀ ਸਹਿਮਤੀ (Consensus) ਨਾਲ ਲਏ ਜਾਂਦੇ ਸਨ, ਉੱਥੇ ਹੀ ਟਰਨਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇੱਕ ਸੁਤੰਤਰ ਅਤੇ ਮਜ਼ਬੂਤ ਫੈਸਲੇ ਲੈਣ ਵਾਲੇ ਆਗੂ ਵਜੋਂ ਉੱਭਰਨਗੇ।
ਇਹ ਵੀ ਪੜ੍ਹੋ : ਪ੍ਰਾਈਵੇਟ ਮੁਲਾਜ਼ਮਾਂ ਦੀ ਬੇਸਿਕ ਸੈਲਰੀ 'ਚ ਵੱਡਾ ਬਦਲਾਅ ਲਾਗੂ, ਜਾਣੋ ਕਿੰਨੀ ਘਟੇਗੀ ਤੁਹਾਡੀ 'ਇਨ-ਹੈਂਡ' ਸੈਲਰੀ
AI ਅਤੇ ਨਵੇਂ ਪ੍ਰੋਡਕਟਸ ਹੋਣਗੇ ਵੱਡੀ ਚੁਣੌਤੀ
50 ਸਾਲਾ ਜੌਨ ਟਰਨਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਐਪਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਮੋਹਰੀ ਬਣਾਉਣਾ ਹੋਵੇਗੀ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਐਪਲ ਦੇ ਕੁਝ ਵੱਡੇ ਪ੍ਰੋਜੈਕਟ ਉਮੀਦ ਮੁਤਾਬਕ ਸਫਲ ਨਹੀਂ ਰਹੇ ਹਨ:
ਇਹ ਵੀ ਪੜ੍ਹੋ : ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
ਵਿਜ਼ਨ ਪ੍ਰੋ (Vision Pro): ਅਰਬਾਂ ਡਾਲਰਾਂ ਦੇ ਨਿਵੇਸ਼ ਦੇ ਬਾਵਜੂਦ ਇਹ ਉਤਪਾਦ ਫਲਾਪ ਰਿਹਾ ਹੈ।
ਐਪਲ ਕਾਰ: ਕੰਪਨੀ ਨੇ ਸਵੈ-ਚਾਲਿਤ ਕਾਰ ਦੇ ਜਿਸ ਪ੍ਰੋਜੈਕਟ 'ਤੇ 10 ਬਿਲੀਅਨ ਡਾਲਰ ਖਰਚ ਕੀਤੇ ਸਨ, ਉਸ ਨੂੰ ਬੰਦ ਕਰਨਾ ਪਿਆ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਮੈਕਬੁੱਕ ਨਿਓ ਦੀ ਸਫਲਤਾ ਨੇ ਬਣਾਇਆ ਰਾਹ
ਟਰਨਸ ਨੂੰ ਐਪਲ ਦੇ ਉਤਪਾਦਾਂ ਦੀ ਗੁਣਵੱਤਾ ਅਤੇ ਕਾਰਜਕੁਸ਼ਲਤਾ ਸੁਧਾਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਹੀ ਕੰਪਨੀ ਨੂੰ ਮੈਕਬੁੱਕ ਨਿਓ (MacBook Neo) ਵਰਗਾ ਸਸਤਾ ਲੈਪਟਾਪ ਲਿਆਉਣ ਲਈ ਪ੍ਰੇਰਿਤ ਕੀਤਾ ਸੀ, ਜਿਸ ਨੂੰ ਨੌਜਵਾਨ ਪੀੜ੍ਹੀ ਨੇ ਕਾਫੀ ਪਸੰਦ ਕੀਤਾ। ਹੁਣ ਉਨ੍ਹਾਂ ਦੀ ਨਜ਼ਰ AI-ਪਾਵਰਡ ਸਮਾਰਟ ਹੋਮ ਡਿਵਾਈਸਿਸ ਅਤੇ ਨਵੇਂ ਵੀਅਰੇਬਲ ਗੈਜੇਟਸ 'ਤੇ ਹੋਵੇਗੀ।
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਟਿਮ ਕੁੱਕ ਦੀ ਨਵੀਂ ਭੂਮਿਕਾ
ਸੀਈਓ ਦਾ ਅਹੁਦਾ ਛੱਡਣ ਤੋਂ ਬਾਅਦ ਟਿਮ ਕੁੱਕ ਕੰਪਨੀ ਦੇ ਐਗਜ਼ੀਕਿਊਟਿਵ ਚੇਅਰਮੈਨ ਵਜੋਂ ਕੰਮ ਕਰਦੇ ਰਹਿਣਗੇ। ਉਹ ਮੁੱਖ ਤੌਰ 'ਤੇ ਸਰਕਾਰੀ ਸਬੰਧਾਂ ਅਤੇ ਵਿਸ਼ਵ ਰਾਜਨੀਤੀ (Geopolitics) ਨਾਲ ਜੁੜੇ ਮਾਮਲਿਆਂ 'ਤੇ ਧਿਆਨ ਕੇਂਦਰਿਤ ਕਰਨਗੇ। ਐਪਲ ਨੂੰ ਉਮੀਦ ਹੈ ਕਿ ਜੌਨ ਟਰਨਸ ਦੀ ਨੌਜਵਾਨ ਸੋਚ ਅਤੇ ਤੇਜ਼ੀ ਨਾਲ ਫੈਸਲੇ ਲੈਣ ਦੀ ਸਮਰੱਥਾ ਕੰਪਨੀ ਨੂੰ AI ਦੇ ਇਸ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਮੁੜ ਸਿਖਰਾਂ 'ਤੇ ਲੈ ਜਾਵੇਗੀ।
ਇਹ ਵੀ ਪੜ੍ਹੋ : OCI ਕਾਰਡ ਨਿਯਮਾਂ 'ਚ ਵੱਡਾ ਬਦਲਾਅ : ਜਾਣੋ ਅਪਲਾਈ ਕਰਨ, ਨਵੇਂ ਫ਼ੀਸ ਸਟਰੱਕਚਰ ਤੇ ਸ਼ਰਤਾਂ ਬਾਰੇ
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
