ਦੇਸ਼ ''ਚ ਤੇਲ ਦੀ ਸਪਲਾਈ ਨੂੰ ਲੈ ਕੇ IOCL ਦਾ ਵੱਡਾ ਬਿਆਨ, ਕਿਹਾ-ਹਾਲਾਤ ਪੂਰੀ ਤਰ੍ਹਾਂ...
Thursday, May 21, 2026 - 07:07 PM (IST)
ਨਵੀਂ ਦਿੱਲੀ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਭਰ ਵਿੱਚ ਉਸਦੇ ਰਿਟੇਲ ਨੈੱਟਵਰਕ 'ਤੇ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਸਥਿਰ ਹੈ। ਕੰਪਨੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ ਜਾਣਕਾਰੀ ਅਨੁਸਾਰ, ਪੈਟਰੋਲ ਪੰਪਾਂ 'ਤੇ ਤੇਲ ਦੀ ਰਾਸ਼ਨਿੰਗ (ਕੋਟਾ ਲਗਾਉਣ) ਬਾਰੇ ਕੋਈ ਵੀ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ ਅਤੇ ਸਪਲਾਈ ਕਾਰਜ ਦੇਸ਼ ਭਰ ਵਿੱਚ ਸੁਚਾਰੂ ਢੰਗ ਨਾਲ ਜਾਰੀ ਹਨ।
IOCL tweets, "Fuel supplies across IndianOil’s retail network remain stable. IndianOil has not issued any instructions for rationing of fuels at retail outlets, and supply operations across the country continue smoothly.
— ANI (@ANI) May 21, 2026
The recent increase in demand is driven by higher diesel… pic.twitter.com/i4ycE8yX6U
ਕੰਪਨੀ ਅਨੁਸਾਰ, ਤੇਲ ਦੀ ਮੰਗ 'ਚ ਹਾਲ ਹੀ 'ਚ ਹੋਏ ਵਾਧੇ ਦੇ ਪਿੱਛੇ ਕਈ ਮੁੱਖ ਕਾਰਨ ਹਨ। ਵਾਢੀ ਦੇ ਸੀਜ਼ਨ ਕਾਰਨ ਡੀਜ਼ਲ ਦੀ ਖਪਤ 'ਚ ਵੱਡਾ ਉਛਾਲ ਆਇਆ ਹੈ। ਇਸ ਦੇ ਨਾਲ ਹੀ, ਨਿੱਜੀ ਤੇਲ ਕੰਪਨੀਆਂ (Private Retailers) ਦੇ ਮੁਕਾਬਲੇ ਇੰਡੀਅਨ ਆਇਲ ਦੀਆਂ ਕੀਮਤਾਂ ਘੱਟ ਹੋਣ ਕਾਰਨ ਵੱਡੀ ਗਿਣਤੀ 'ਚ ਗਾਹਕ ਇੰਡੀਅਨ ਆਇਲ ਦੇ ਪੰਪਾਂ ਵੱਲ ਮੁੜੇ ਹਨ। ਸੰਸਥਾਗਤ ਤੇ ਵਪਾਰਕ ਖਪਤਕਾਰ ਵੀ ਹੁਣ ਸਿੱਧਾ ਰਿਟੇਲ ਆਊਟਲੈੱਟਾਂ ਤੋਂ ਤੇਲ ਖਰੀਦ ਰਹੇ ਹਨ, ਜਿਸ ਕਾਰਨ ਸਿਸਟਮ 'ਤੇ ਵਾਧੂ ਦਬਾਅ ਪੈਦਾ ਹੋਇਆ ਹੈ।
ਇੰਡੀਅਨ ਆਇਲ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ 'ਚ ਆ ਕੇ ਖਰੀਦਦਾਰੀ (Panic Buying) ਨਾ ਕਰਨ ਤੇ ਸਹੀ ਜਾਣਕਾਰੀ ਲਈ ਸਿਰਫ ਕੰਪਨੀ ਦੇ ਅਧਿਕਾਰਤ ਸੰਚਾਰ ਚੈਨਲਾਂ 'ਤੇ ਹੀ ਭਰੋਸਾ ਕਰਨ। ਕੰਪਨੀ ਨੇ ਭਰੋਸਾ ਦਿੱਤਾ ਹੈ ਕਿ ਉਹ ਦੇਸ਼ ਭਰ ਵਿੱਚ ਬਾਲਣ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
