ਧੜੰਮ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ ''ਚ ਮਿਲ ਰਿਹੈ 10 ਗ੍ਰਾਮ Gold
Friday, May 15, 2026 - 10:45 AM (IST)
ਵੈੱਬ ਡੈਸਕ- ਮੁਨਾਫਾਵਸੂਲੀ ਦੇ ਦਬਾਅ 'ਚ ਸ਼ੁੱਕਰਵਾਰ ਯਾਨੀ 15 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਘਰੇਲੂ ਵਾਅਦਾ ਬਾਜ਼ਾਰ 'ਚ ਦੋਵਾਂ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ। ਖ਼ਬਰ ਲਿਖੇ ਜਾਣ ਦੇ ਸਮੇਂ MCX 'ਤੇ ਸੋਨੇ ਦੀ ਕੀਮਤ 1521 ਰੁਪਏ ਦੀ ਗਿਰਾਵਟ ਨਾਲ 1,60,457 ਰੁਪਏ ਪ੍ਰਤੀ 10 ਗ੍ਰਾਮ, ਜਦੋਂ ਕਿ ਚਾਂਦੀ 9082 ਰੁਪਏ ਗਿਰਾਵਟ ਨਾਲ 2,82,020 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਗਲੋਬਲ ਬਜ਼ਾਰਾਂ 'ਚ ਕਮਜ਼ੋਰੀ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦਿਖਾਈ ਦਿੱਤਾ।
ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। Comex 'ਤੇ ਸੋਨਾ 4,654.50 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਖੁੱਲ੍ਹਿਆ ਸੀ, ਜਦੋਂ ਕਿ ਪਿਛਲਾ ਬੰਦ ਭਾਅ 4,685.30 ਡਾਲਰ ਪ੍ਰਤੀ ਔਂਸ ਰਿਹਾ ਸੀ। ਕਾਰੋਬਾਰ ਦੌਰਾਨ ਸੋਨਾ ਕਰੀਬ 66.90 ਡਾਲਰ ਟੁੱਟ ਕੇ 4,618.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ Comex 'ਤੇ ਚਾਂਦੀ 84 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹੀ। ਪਿਛਲੇ ਬੰਦ ਭਾਅ 85.32 ਡਾਲਰ ਪ੍ਰਤੀ ਔਂਸ ਸੀ। ਕਾਰੋਬਾਰ ਦੌਰਾਨ ਚਾਂਦੀ ਕਰੀਬ 3.79 ਡਾਲਰ ਦੀ ਗਿਰਾਵਟ ਨਾਲ 81.53 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਦਿੱਸੀ। ਇਸ ਸਾਲ ਚਾਂਦੀ ਦਾ ਉੱਚ ਪੱਧਰ 121.79 ਡਾਲਰ ਪ੍ਰਤੀ ਔਂਸ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
