ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਕੇਂਦਰੀ ਬੈਂਕਰ ਪੁਰਸਕਾਰ ਨਾਲ ਸਨਮਾਨਿਤ

Saturday, Oct 26, 2024 - 11:02 PM (IST)

ਮੁੰਬਈ - ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕੀ ਮੈਗਜ਼ੀਨ 'ਗਲੋਬਲ ਫਾਈਨਾਂਸ' ਨੇ ਚੋਟੀ ਦੇ ਕੇਂਦਰੀ ਬੈਂਕਰ ਦਾ ਦਰਜਾ ਦਿੱਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਚੋਟੀ ਦੇ ਕੇਂਦਰੀ ਬੈਂਕਰ ਵਜੋਂ ਦਰਜਾ ਦਿੱਤਾ ਗਿਆ ਹੈ। ਆਰ.ਬੀ.ਆਈ. ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਗਵਰਨਰ ਸ਼ਕਤੀਕਾਂਤ ਦਾਸ ਨੂੰ ਲਗਾਤਾਰ ਦੂਜੇ ਸਾਲ ਸੈਂਟਰਲ ਬੈਂਕ ਰਿਪੋਰਟ ਕਾਰਡ 2024 ਵਿੱਚ 'ਏ+' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅੱਜ ‘ਗਲੋਬਲ ਫਾਈਨਾਂਸ’ ਵੱਲੋਂ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਦਿੱਤਾ ਗਿਆ।

ਦਾਸ ਤਿੰਨ ਕੇਂਦਰੀ ਬੈਂਕ ਗਵਰਨਰਾਂ ਦੀ ਸੂਚੀ ਵਿੱਚ ਸਿਖਰ 'ਤੇ ਹਨ, ਜਿਨ੍ਹਾਂ ਨੂੰ 'ਏ+' ਰੇਟਿੰਗ ਦਿੱਤੀ ਗਈ ਹੈ। 'ਗਲੋਬਲ ਫਾਈਨੈਂਸ' ਮੈਗਜ਼ੀਨ ਨੇ ਇਕ ਬਿਆਨ 'ਚ ਕਿਹਾ ਕਿ ਮਹਿੰਗਾਈ ਨੂੰ ਕੰਟਰੋਲ ਕਰਨ, ਆਰਥਿਕ ਵਿਕਾਸ ਦੇ ਟੀਚਿਆਂ, ਮੁਦਰਾ ਸਥਿਰਤਾ ਅਤੇ ਵਿਆਜ ਦਰ ਪ੍ਰਬੰਧਨ 'ਚ ਸਫਲਤਾ ਲਈ 'ਏ' ਤੋਂ 'ਐੱਫ' ਦੇ ਪੈਮਾਨੇ 'ਤੇ ਰੇਟਿੰਗ ਦਿੱਤੀ ਗਈ ਹੈ। ਇੱਥੇ 'ਏ' ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ ਜਦੋਂ ਕਿ 'ਐਫ' ਪੂਰੀ ਅਸਫਲਤਾ ਨੂੰ ਦਰਸਾਉਂਦਾ ਹੈ। ਡੈਨਮਾਰਕ ਦੇ ਕ੍ਰਿਸਚੀਅਨ ਕੇਟਲ ਥੌਮਸਨ ਅਤੇ ਸਵਿਟਜ਼ਰਲੈਂਡ ਦੇ ਥਾਮਸ ਜਾਰਡਨ ਨੂੰ ਵੀ ਕੇਂਦਰੀ ਬੈਂਕਰਾਂ ਦੀ 'ਏ+' ਸ਼੍ਰੇਣੀ ਵਿੱਚ ਦਰਜਾ ਦਿੱਤਾ ਗਿਆ ਹੈ।


Inder Prajapati

Content Editor

Related News