ਰਿਜ਼ਰਵ ਬੈਂਕ ਨੇ ਐਚਡੀਐਫਸੀ, ਐਚਡੀਐਫਸੀ ਬੈਂਕ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Tuesday, Jul 05, 2022 - 01:39 PM (IST)
ਨਵੀਂ ਦਿੱਲੀ (ਭਾਸ਼ਾ) - ਐਚਡੀਐਫਸੀ ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸਨੂੰ ਆਪਣੀ ਮੂਲ ਕੰਪਨੀ ਐਚਡੀਐਫਸੀ ਲਿਮਟਿਡ ਨਾਲ ਰਲੇਵੇਂ ਦੇ ਪ੍ਰਸਤਾਵ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਮਨਜ਼ੂਰੀ ਮਿਲ ਗਈ ਹੈ।
ਬੈਂਕ ਨੇ ਕਿਹਾ, "ਐਚਡੀਐਫਸੀ ਨੂੰ 4 ਜੁਲਾਈ, 2022 ਨੂੰ ਆਰਬੀਆਈ ਦਾ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਆਰਬੀਆਈ ਨੇ ਇਸ ਸਕੀਮ ਪ੍ਰਤੀ 'ਕੋਈ ਇਤਰਾਜ਼ ਨਹੀਂ' ਪ੍ਰਗਟ ਕੀਤਾ ਹੈ ਅਤੇ ਇਸਦੇ ਲਈ ਕੁਝ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ," ।
ਰਲੇਵੇਂ ਲਈ ਕੁਝ ਕਾਨੂੰਨੀ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਦੀ ਲੋੜ ਹੋਵੇਗੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਸਤਾਵਿਤ ਰਲੇਵੇਂ ਲਈ ਬੀਐੱਸਈ ਅਤੇ ਐੱਨਐੱਸਈ ਕੋਲੋਂ ਮਨਜ਼ੂਰੀ ਮਿਲ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।