ਭਾਰਤ ’ਚ ਖੰਡ ਦਾ ਲੋੜੀਂਦਾ ਸਟਾਕ, ਸ਼ੂਗਰ ਐਕਸਪੋਰਟ ਨੂੰ ਲੈ ਕੇ ਅਪ੍ਰੈਲ ’ਚ ਫ਼ੈਸਲਾ

Tuesday, Mar 07, 2023 - 11:38 AM (IST)

ਭਾਰਤ ’ਚ ਖੰਡ ਦਾ ਲੋੜੀਂਦਾ ਸਟਾਕ, ਸ਼ੂਗਰ ਐਕਸਪੋਰਟ ਨੂੰ ਲੈ ਕੇ ਅਪ੍ਰੈਲ ’ਚ ਫ਼ੈਸਲਾ

ਨਵੀਂ ਦਿੱਲੀ– ਸ਼ੂਗਰ ਐਕਸਪੋਰਟ ’ਤੇ ਖੁਰਾਕ ਅਤੇ ਖਪਤਕਾਰ ਮੰਤਰਾਲਾ ਦਾ ਵੱਡਾ ਬਿਆਨ ਆਇਆ ਹੈ। ਸਰਕਾਰ ਖੰਡ ਦੇ ਐਕਸਪੋਰਟ ’ਤੇ ਫ਼ੈਸਲਾ ਅਪ੍ਰੈਲ ’ਚ ਲਵੇਗੀ। ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਵਧੀਕ ਸਕੱਤਰ ਸੁਬੋਧ ਕੁਮਾਰ ਸਿੰਘ ਨੇ ਕਿਹਾ ਕਿ ਭਾਰਤ ’ਚ ਖੰਡ ਦਾ ਲੋੜੀਂਦਾ ਸਟਾਕ ਹੈ। ਅਪ੍ਰੈਲ ’ਚ ਖੰਡ ਐਕਸਪੋਰਟ ’ਤੇ ਸਮੀਖਿਆ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਵਿੱਤੀ ਸਾਲ 2023 ’ਚ ਖੰਡ ਦਾ ਉਤਪਾਦਨ 3.59 ਕਰੋੜ ਟਨ ਤੋਂ ਘਟ ਕੇ 3.36 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ’ਚ ਮੀਂਹ ਕਾਰਣ ਉਤਪਾਦਨ ’ਤੇ ਅਸਰ ਪਿਆ ਹੈ। ਵਿੱਤੀ ਸਾਲ 2023 ’ਚ 10 ਲੱਖ ਟਨ ਖੰਡ ਦਾ ਐਕਸਪੋਰਟ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਉਨ੍ਹਾਂ ਨੇ ਕਿਹਾ ਕਿ ਖੰਡ ਦੀ ਕੀਮਤ ਅਤੇ ਸਟਾਕ ਨੂੰ ਲੈ ਕੇ ਕੋਈ ਚਿੰਤਾ ਦੀ ਗੱਲ ਨਹੀਂ ਹੈ। 28 ਫਰਵਰੀ ਤੱਕ 247 ਲੱਖ ਮੀਟ੍ਰਿਕ ਟਨ ਖੰਡ ਉਤਪਾਦਨ ਹੋਣ ਦਾ ਅਨੁਮਾਨ ਹੈ। 70 ਲੱਖ ਟਨ ਦਾ ਕਲੋਜਿੰਗ ਬੈਲੇਂਸ ਰਹਿਣ ਦੀ ਉਮੀਦ ਹੈ। 11.43 ਫੀਸਦੀ ਈਥੇਨਾਲ ਬਲੈਂਡਿੰਗ ਦਾ ਟਾਰਗੈੱਟ ਪੂਰਾ ਹੋਇਆ ਹੈ। ਆਸਾਨੀ ਨਾਲ 12 ਫੀਸਦੀ ਦਾ ਟਾਰਗੈੱਟ ਪੂਰਾ ਕਰਾਂਗੇ। ਨਿਵੇਸ਼ 2800 ਕਰੋੜ ਹੋ ਚੁੱਕਾ ਹੈ। ਅਪ੍ਰੈਲ ’ਚ ਮਿੱਲਾਂ ਦੀ ਕ੍ਰਾਸਿੰਗ ਪੂਰੀ ਹੋ ਜਾਏਗੀ, ਉਦੋਂ ਸ਼ੂਗਰ ਐਕਸਪੋਰਟ ਨੂੰ ਲੈ ਕੇ ਸਮੀਖਿਆ ਕਰਾਂਗੇ।

ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਖੰਡ ਉਤਪਾਦਨ ਘੱਟ ਹੋਣ ਦੀ ਉਮੀਦ
ਖੁਰਾਕ ਮੰਤਰਾਲਾ ਨੇ ਚਾਲੂ ਵਿੱਤੀ ਸਾਲ 2021-22 ’ਚ ਦੇਸ਼ ਨੇ ਲਗਭਗ 110 ਲੱਖ ਟਨ ਖੰਡ ਦਾ ਐਕਸਪੋਰਟ ਕੀਤਾ ਸੀ ਜੋ ਹੁਣ ਤੱਕ ਦਾ ਸਭ ਤੋਂ ਵੱਧ ਐਕਸਪੋਰਟ ਹੈ। ਪਿਛਲੇ ਮਹੀਨੇ ਖੁਰਾਕ ਸਕੱਤਰ ਨੇ ਕਿਹਾ ਸੀ ਕਿ ਕੁੱਝ ਉਤਪਾਦਕ ਸੂਬਿਆਂ ’ਚ ਖਰਾਬ ਮੌਸਮ ਕਾਰਣ ਮਾਰਕੀਟਿੰਗ ਸਾਲ 2022-23 ’ਚ ਖੰਡ ਉਤਪਾਦਨ ਘੱਟ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ-ਸਮੇਂ ਤੋਂ ਪਹਿਲਾਂ ਗਰਮੀ ਵਧਣ ਨਾਲ ਉਤਪਾਦਨ ’ਤੇ ਅਸਰ, ਸਬਜ਼ੀਆਂ ਅਤੇ ਫਲ ਹੋ ਸਕਦੇ ਹਨ ਮਹਿੰਗੇ
ਹਾਲ ਹੀ ’ਚ ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਕਿਹਾ ਕਿ ਖੰਡ ਉਤਪਾਦਨ ਚਾਲੂ ਵਿੱਤੀ ਸਾਲ ’ਚ 5 ਤੋਂ ਘਟ ਕੇ 3.4 ਕਰੋੜ ਟਨ ਰਹਿਣ ਦਾ ਅਨੁਮਾਨ ਹੈ ਕਿਉਂਕਿ ਈਥੇਨਾਲ ਦੇ ਉਤਪਾਦਨ ਲਈ ਗੰਨੇ ਦੇ ਸੀਰੇ ਦੀ ਵਧੇਰੇ ਮਾਤਰਾ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿੱਤੀ ਸਾਲ 2021-22 ’ਚ ਖੰਡ ਦਾ ਉਤਪਾਦਨ 3.58 ਕਰੋੜ ਟਨ ਰਿਹਾ। ਈਥੇਨਾਲ ਉਤਪਾਦਨ ਨੂੰ ਲੈ ਕੇ 45 ਲੱਖ ਟਨ ਖੰਡ ਦੇ ਸੀਰੇ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


author

Aarti dhillon

Content Editor

Related News