ਸੇਬੀ ਦੀ ਨਿਵੇਸ਼ਕ ਸੁਰੱਖਿਆ ਅਤੇ ਸਿੱਖਿਆ ਫੰਡ ਕਮੇਟੀ ਦਾ ਪੁਨਰਗਠਨ

Friday, Feb 11, 2022 - 07:57 PM (IST)

ਸੇਬੀ ਦੀ ਨਿਵੇਸ਼ਕ ਸੁਰੱਖਿਆ ਅਤੇ ਸਿੱਖਿਆ ਫੰਡ ਕਮੇਟੀ ਦਾ ਪੁਨਰਗਠਨ

ਨਵੀਂ ਦਿੱਲੀ (ਭਾਸ਼ਾ) – ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਨਿਵੇਸ਼ਕ ਸੁਰੱਖਿਆ ਅਤੇ ਸਿੱਖਿਆ ਫੰਡ (ਆਈ. ਪੀ. ਈ. ਐੱਫ.) ’ਤੇ ਸਲਾਹਕਾਰ ਕਮੇਟੀ ਦਾ ਪੁਨਰਗਠਨ ਕੀਤਾ ਹੈ। ਇਹ ਕਮੇਟੀ ਨਿਵੇਸ਼ਕਾਂ ਨੂੰ ਸਿੱਖਿਅਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਦੀਆਂ ਉਨ੍ਹਾਂ ਸਰਗਰਮੀਆਂ ਬਾਰੇ ਸੁਝਾਅ ਦਿੰਦੀ ਹੈ, ਜਿਸ ਨੂੰ ਰੈਗੂਲੇਟਰ ਖੁਦ ਜਾਂ ਕਿਸੇ ਏਜੰਸੀ ਰਾਹੀਂ ਕਰ ਸਕਦਾ ਹੈ। ਹੁਣ ਇਸ ਅੱਠ ਮੈਂਬਰੀ ਕਮੇਟੀ ਦੇ ਚੇਅਰਮੈਨ ਸੇਬੀ ਦੇ ਸਾਬਕਾ ਪੂਰੇ ਸਮੇਂ ਦੇ ਮੈਂਬਰ ਜੀ ਮਹਾਲਿੰਗਮ ਹੋਣਗੇ।

ਸੇਬੀ ਦੀ ਵੈੱਬਸਾਈਟ ’ਤੇ ਪਾਈ ਗਈ ਸੂਚਨਾ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਤੋਂ ਪਹਿਲਾਂ ਇਸ ਨੂੰ ਕਮੇਟੀ ਦੇ ਪ੍ਰਮੁੱਖ ਭਾਰਤੀ ਪ੍ਰਬੰਧਨ ਸੰਸਥਾਨ-ਅਹਿਮਦਾਬਾਦ (ਆਈ. ਆਈ. ਐੱਮ.-ਅਹਿਮਦਾਬਾਦ) ਦੇ ਸਾਬਕਾ ਪ੍ਰੋਫੈਸਰ ਅਬ੍ਰਾਹਮ ਕੋਸ਼ੀ ਸਨ। ਇਸ ਤੋਂ ਇਲਾਵਾ ਕਮੇਟੀ ’ਚ ਵਿਜੇ ਕੁਮਾਰ ਵੈਂਕਟਰਮਨ (ਐੱਨ.ਸੀ. ਡੀ. ਈ. ਐਕਸ. ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ.), ਮ੍ਰਿਣ ਅੱਗਰਵਾਲ (ਫਿਨਸੇਫ ਇੰਡੀਆ ਦੇ ਸੰਸਥਾਪਕ) ਨੂੰ ਸ਼ਾਮਲ ਕੀਤਾ ਗਿਆ ਹੈ। ਆਦਿੱਤਯ ਬਿਰਲਾ ਸਨ ਲਾਈਫ ਏ. ਐੱਮ. ਸੀ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਏ ਬਾਲਸੁਬਰਾਮਣੀਅਮ ਅਤੇ ਬ੍ਰਾਂਡ-ਬਿਲਡਿੰਗ ਕਾਮ ਦੇ ਸੰਸਥਾਪਕ ਐੱਮ. ਜੀ. ਪਰਮੇਸ਼ਵਰ ਕਮੇਟੀ ਦੇ ਮੈਂਬਰ ਦੇ ਤੌਰ ’ਤੇ ਬਣੇ ਰਹਿਣਗੇ।

ਕਮੇਟੀ ’ਚ ਸੇਬੀ ਦੇ ਕਾਰਜਕਾਰੀ ਡਾਇਰੈਕਟਰ ਜੀ. ਪੀ. ਗਰਗ, ਮੁੱਖ ਜਨਰਲ ਸਕੱਤਰ ਐੱਨ. ਹਰਿਹਰਨ ਅਤੇ ਜਯੰਤ ਜੈਸ਼ ਵੀ ਸ਼ਾਮਲ ਹਨ। ਸੇਬੀ ਨੇ ਨਿਵੇਸ਼ਕ ਸੁਰੱਖਿਆ ਅਤੇ ਸਿੱਖਿਆ ਫੰਡ ਦੇ ਬਿਹਤਰ ਇਸਤੇਮਾਲ ਦੇ ਤੌਰ-ਤਰੀਕੇ ਸੁਝਾਉਣ ਲਈ 2013 ’ਚ ਇਸ ਕਮੇਟੀ ਦਾ ਗਠਨ ਕੀਤਾ ਸੀ।


author

Harinder Kaur

Content Editor

Related News