ਰੇਨੋ ਦੀ ਪੇਂਡੂ ਬਾਜ਼ਾਰਾਂ ''ਤੇ ਨਜ਼ਰ, ਲਾਂਚ ਕਰੇਗੀ ਕਈ ਨਵੇਂ ਮਾਡਲ

8/2/2020 5:18:16 PM

ਨਵੀਂ ਦਿੱਲੀ— ਫਰਾਂਸ ਦੀ ਵਾਹਨ ਕੰਪਨੀ ਰੇਨੋ ਭਾਰਤੀ ਬਾਜ਼ਾਰ 'ਚ ਆਪਣੀ ਸਥਿਤੀ ਨੂੰ ਮਜਬੂਤ ਕਰਨ ਲਈ ਨਵੇਂ ਮਾਡਲ ਉਤਾਰਨ ਅਤੇ ਵਿਸ਼ੇਸ਼ ਤੌਰ 'ਤੇ ਗ੍ਰਾਮੀਣ ਖੇਤਰਾਂ 'ਚ ਵਿਕਰੀ ਵਧਾਉਣ 'ਤੇ ਕੇਂਦਰਿਤ ਕਰ ਰਹੀ ਹੈ। ਇਸ ਦੇ ਨਾਲ ਕੰਪਨੀ ਨਵੀਂ ਡਸਟਰ ਲਾਂਚ ਕਰਨ ਦੀ ਤਿਆਰੀ ਵੀ ਕਰ ਰਹੀ ਹੈ।

ਕੰਪਨੀ ਨੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਰੇਨੋ ਲਈ ਭਾਰਤ ਦੁਨੀਆ ਦੇ ਚੋਟੀ ਦੇ ਦਸ ਬਾਜ਼ਾਰਾਂ 'ਚੋਂ ਹੈ। ਕੰਪਨੀ ਨੇ ਹਾਲ 'ਚ ਕਵਿੱਡ ਅਤੇ ਨਵੇਂ ਮਾਡਲ ਟ੍ਰਾਈਬਰ ਲਈ ਆਟੋਮੈਟਿਡ ਮੈਨੂਅਲ ਟ੍ਰਾਂਸਮਿਸ਼ਨ (ਏ. ਐੱਮ. ਟੀ.) ਟ੍ਰਿਮ ਪੇਸ਼ ਕੀਤਾ ਹੈ।
ਭਾਰਤ 'ਚ ਰੇਨੋ ਇੰਡੀਆ ਸੰਚਾਲਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਤੇ ਪ੍ਰਬੰਧਕ ਨਿਰਦੇਸ਼ਕ ਵੈਂਕਟਰਾਮ ਮਾਮਿੱਲਾਪਲੇ ਨੇ ਕਿਹਾ, ''ਅਸੀਂ ਜਲਦ ਹੀ ਪੂਰੀ ਤਰ੍ਹਾਂ ਟਰਬੋ ਇੰਜਣ (ਪੈਟਰੋਲ) ਵਾਲੀ ਡਸਟਰ ਪੇਸ਼ ਕਰਾਂਗੇ। ਇਹ ਆਪਣੇ ਸੈਂਗਮੈਂਟ 'ਚ ਸਭ ਤੋਂ ਸ਼ਕਤੀਸ਼ਾਲੀ ਐੱਸ. ਯੂ. ਵੀ. ਹੋਵੇਗੀ।'' ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੰਪਨੀ ਭਾਰਤੀ ਬਾਜ਼ਾਰ ਲਈ ਪੂਰੀ ਤਰ੍ਹਾਂ ਨਵੇਂ ਉਤਪਾਦ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਵੈਂਕਟਰਾਮ ਨੇ ਕਿਹਾ ਭਾਰਤ ਰੇਨੋ ਲਈ ਮਹੱਤਵਪੂਰਨ ਬਾਜ਼ਾਰਾਂ 'ਚੋਂ ਹੈ। ਪਿਛਲੇ ਕੁਝ ਸਾਲ ਤੋਂ ਵਿਕਰੀ ਦੇ ਲਿਹਾਜ ਨਾਲ ਇਹ ਕੰਪਨੀ ਲਈ ਚੋਟੀ ਦੇ 10 ਗਲੋਬਲ ਬਾਜ਼ਾਰਾਂ 'ਚੋਂ ਇਕ ਹੈ।


Sanjeev

Content Editor Sanjeev