ਫੈਸਟਿਵ ਸੀਜ਼ਨ 'ਚ ਰੇਨੋ ਭਾਰਤ 'ਚ ਲਾਂਚ ਕਰੇਗੀ 'ਰੈਨਾਲਟ ਕੈਪਚਰ'
Thursday, Aug 31, 2017 - 01:38 AM (IST)

ਨਵੀਂ ਦਿੱਲੀ-ਵਾਹਨ ਨਿਰਮਾਤਾ ਕੰਪਨੀ ਰੇਨੋ ਇੰਡੀਆ ਨੇ 2 ਅਹਿਮ ਐਲਾਨ ਕੀਤੇ ਹਨ, ਜੋ ਭਾਰਤ 'ਚ ਮੌਜੂਦਗੀ ਵਧਾਉਣ ਨਾਲ ਜੁੜੀਆਂ ਉਸ ਦੀਆਂ ਇੱਛਾਵਾਂ ਨੂੰ ਦਰਸਾਉਂਦੀ ਹੈ। ਰੇਨੋ ਆਪਣੀ ਨਵੀਂ ਕਰਾਸਓਵਰ 'ਰੈਨਾਲਟ ਕੈਪਚਰ' ਨੂੰ ਲਾਂਚ ਕਰਨ ਦੇ ਨਾਲ ਹੀ ਭਾਰਤ 'ਚ ਆਪਣੀ ਪ੍ਰੋਡਕਟ ਰੇਂਜ ਵਧਾਵੇਗੀ। ਇਸ ਤੋਂ ਇਲਾਵਾ ਰੇਨੋ ਨੇ ਭਾਰਤ 'ਚ 300 ਡੀਲਰਸ਼ਿਪ ਆਊਟਲੈੱਟਸ ਦੇ ਮੁਕਾਮ ਨੂੰ ਹਾਸਲ ਕਰ ਲਿਆ ਹੈ।
ਕੰਪਨੀ ਦੇ ਸੀ. ਈ. ਓ. ਸੁਮਿਤ ਸਾਹਨੀ ਨੇ ਦੱਸਿਆ ਕਿ ਰੈਨਾਲਟ ਦੇ ਕੌਮਾਂਤਰੀ ਗ੍ਰੋਥ ਪਲਾਨ ਲਈ ਭਾਰਤ ਇਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਦੇਸ਼ 'ਚ ਆਪਣੀ ਮੌਜੂਦਗੀ ਵਧਾਉਣ ਲਈ ਸਾਡੇ ਕੋਲ ਇਕ ਵਿਆਪਕ ਬਿਜ਼ਨੈੱਸ ਸਟ੍ਰੈਟੇਜੀ ਹੈ। ਉਨ੍ਹਾਂ ਕਿਹਾ ਕਿ ਐੱਸ. ਯੂ. ਵੀ. ਸੈਗਮੈਂਟ ਇੰਡੀਅਨ ਆਟੋਮੋਬਾਇਲ ਇੰਡਸਟਰੀ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸੈਗਮੈਂਟਸ 'ਚੋਂ ਹੈ। ਇਸ ਸੈਗਮੈਂਟ 'ਚ ਕਸਟਮਰਜ਼ ਦਾ ਸਟਾਈਲਿੰਗ ਤੋਂ ਲੈ ਕੇ ਡਿਜ਼ਾਈਨ ਐਲੀਮੈਂਟ 'ਤੇ ਫੋਕਸ ਵਧਿਆ ਹੈ।