6 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗੀ Renault Captur, ਬੁਕਿੰਗ ਸ਼ੁਰੂ

Tuesday, Oct 31, 2017 - 05:01 PM (IST)

6 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗੀ Renault Captur, ਬੁਕਿੰਗ ਸ਼ੁਰੂ

ਜਲੰਧਰ- ਰੈਨੋ ਇੰਡੀਆ ਨੇ ਜਲਦੀ ਹੀ ਲਾਂਚ ਹੋਣ ਵਾਲੀ ਆਪਣੀ ਨਵੀਂ ਕਾਰ ਕੈਪਟਰ ਨੂੰ ਦੇਸ਼ ਭਰ ਦੇ ਡਿਲਰਸ਼ਿਪ 'ਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਕ੍ਰਾਸਓਵਰ ਭਾਰਤੀ ਬਾਜ਼ਾਰ 'ਚ 6 ਨਵੰਬਰ 2017 ਨੂੰ ਦਸਤਕ ਦੇਣ ਜਾ ਰਹੀ ਹੈ। ਭਾਰਤੀ ਬਾਜ਼ਾਰ ਲਈ ਕੈਪਟਰ ਕ੍ਰਾਸਓਵਰ ਨੂੰ ਐੱਮ.ਓ. ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। 

ਰੈਨੋ ਕੈਪਟਰ 4329mm ਲੰਬੀ, 1813mm ਚੌੜੀ ਅਤੇ 1613mm ਉੱਚੀ ਹੈ। ਇਸ ਦਾ ਵ੍ਹੀਲਬੇਸ 2673mm ਦਾ ਹੈ। ਉਥੇ ਹੀ ਇਸ ਦਾ ਗ੍ਰਾਊਂਡ ਕਲੀਅਰੇਂਸ 210mm ਹੈ। ਭਾਰਤ ਲਈ ਤਿਆਰ ਕੀਤੀ ਗਈ ਕੈਪਟਰ ਦੋ ਇੰਜਣ ਆਪਸ਼ਨ ਨਾਲ ਆਏਗੀ। 1.5-ਲੀਟਰ ਕੇ9ਕੇ ਡੀਜ਼ਲ ਇੰਜਣ ਜੋ 110bhp ਦੀ ਪਾਵਰ ਦੇਵੇਗਾ। ਉਥੇ ਹੀ ਇਸ ਦਾ 1.5 ਲੀਟਰ ਪੈਟਰੋਲ ਇੰਜਣ 106bhp ਦੀ ਪਾਵਰ ਅਤੇ 142Nm ਦਾ ਟਾਰਕ ਪੈਦਾ ਕਰੇਗਾ। 

PunjabKesari

ਕੈਪਟਰ 'ਚ ਡਿਊਲ ਫਰੰਟ ਏਅਰਬੈਗ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ. ਅਤੇ ਬ੍ਰੇਕ ਅਸਿਸਟ ਵਰਗੇ ਮੇਜਰ ਸੇਫਟੀ ਫੀਚਰਸ ਦਿੱਤੇ ਗਏ ਹਨ। ਕੈਪਟਰ ਲਾਈਨਅਪ 'ਚ ਕਾਫੀ ਵੇਰੀਐਂਟਸ ਵੀ ਹੋਣਗੇ। ਇਨ੍ਹਾਂ 'ਚੋਂ ਇਕ Platine ਨਾਂ ਨਾਲ ਟਾਪ ਮਾਡਲ ਹੋਵੇਗਾ, ਜਿਸ ਵਿਚ ਡੇਟਾਈਮ ਰਨਿੰਗ ਲਾਈਟਸ ਦੇ ਨਾਲ ਐੱਲ.ਈ.ਡੀ. ਹੈੱਡਲੈਂਪ ਅਤੇ 17-ਇੰਚ ਅਲੌਏ ਵ੍ਹੀਲਸ ਵਰਗੇ ਫੀਚਰਸ ਹੋਣਗੇ। ਰੈਨੋ ਕੈਪਟਰ ਲਈ ਬੁਕਿੰਗ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ।


Related News