ਖੁਰਾਕੀ ਤੇਲ ਕੰਪਨੀਆਂ ਨੂੰ ਰਾਹਤ, ਪੈਕਿੰਗ ਤਾਪਮਾਨ ਦਾ ਬਿਓਰਾ ਹਟਾਉਣ ਲਈ 6 ਮਹੀਨਿਆਂ ਦਾ ਹੋਰ ਸਮਾਂ ਮਿਲਿਆ
Tuesday, Jan 31, 2023 - 10:07 AM (IST)
ਨਵੀਂ ਦਿੱਲੀ-ਸਰਕਾਰ ਨੇ ਖੁਰਾਕੀ ਤੇਲ ਨਿਰਮਾਤਾਵਾਂ, ਪੈਕਰਸ ਅਤੇ ਦਰਾਮਦਕਾਰਾਂ ਨੂੰ ਰਾਹਤ ਦਿੰਦਿਆਂ ਅਣਉਚਿਤ ਕਾਰੋਬਾਰ ਤੌਰ-ਤਰੀਕਿਆਂ ਨੂੰ ਰੋਕਣ ਦੇ ਮਕਸਦ ਨਾਲ ਪੈਕਿੰਗ ਦੇ ਸਮੇਂ ਤਾਪਮਾਨ ਦੀ ਬਜਾਏ ਉੱਪਰਲੇ ਲੇਬਲ ’ਤੇ ਮਾਤਰਾ ਅਤੇ ਵਜ਼ਨ ਦੇ ਸੰਦਰਭ ’ਚ ਸ਼ੁੱਧ ਮਾਤਰਾ ਦਾ ਜ਼ਿਕਰ ਕਰਨ ਲਈ 15 ਜੁਲਾਈ ਤੱਕ ਦਾ ਹੋਰ ਸਮਾਂ ਦਿੱਤਾ ਹੈ।
ਇਸ ਤੋਂ ਪਹਿਲਾਂ ਲੇਬਲਿੰਗ ਨੂੰ ਸਹੀ ਕਰਨ ਲਈ ਇਕਾਈਆਂ ਨੂੰ 15 ਜਨਵਰੀ ਦੀ ਸਮਾਂ ਹੱਦ ਦਿੱਤੀ ਗਈ ਸੀ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ ਉਦਯੋਗਾਂ ਵੱਲੋਂ ਅਣਵਰਤੀ ਪੈਕੇਜਿੰਗ ਸਮੱਗਰੀ ਨੂੰ ਖਤਮ ਕਰਨ ਦੀ ਅਪੀਲ ’ਤੇ ਵਿਚਾਰ ਕਰਦੇ ਹੋਏ ਤਾਪਮਾਨ ਦਾ ਜ਼ਿਕਰ ਕੀਤੇ ਬਿਨਾਂ ਖੁਰਾਕੀ ਤੇਲਾਂ ਆਦਿ ਦੀ ਸ਼ੁੱਧ ਮਾਤਰਾ ਐਲਾਨ ਕਰਨ ਦੀ ਸਮਾਂ ਹੱਦ 6 ਮਹੀਨਿਆਂ ਲਈ ਵਧਾ ਦਿੱਤੀ ਗਈ ਹੈ।
ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਦਾ ਨਿਰਦੇਸ਼
ਸੂਬਿਆਂ ਦੇ ਲੀਗਲ ਮੈਟ੍ਰੋਲੋਜੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿ ਆ ਹੈ ਕਿ ਉਹ ਖੁਰਾਕੀ ਤੇਲਾਂ ਦੇ ਨਿਰਮਾਤਾਵਾਂ, ਪੈਕਰਸ ਅਤੇ ਦਰਾਮਦਕਾਰਾਂ ’ਚ ਤਾਪਮਾਨ ਦਾ ਜ਼ਿਕਰ ਕੀਤੇ ਬਿਨਾਂ ਜਿਣਸ ਨੂੰ ਪੈਕ ਕਰਨ ਲਈ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦੇਣ ਕਿ ਪੈਕੇਟ ’ਚ ਐਲਾਨੀ ਗਈ ਮਾਤਰਾ ਸਹੀ ਹੋਵੇ। ਕਿਉਂਕਿ ਖੁਰਾਕੀ ਤੇਲ ਦਾ ਵਜ਼ਨ ਵੱਖ-ਵੱਖ ਤਾਪਮਾਨ ’ਤੇ ਵੱਖ-ਵੱਖ ਹੁੰਦਾ ਹੈ, ਇਸ ਲਈ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਤਾਪਮਾਨ ਦਾ ਜ਼ਿਕਰ ਕੀਤੇ ਬਿਨਾਂ ਜਿਣਸ ਨੂੰ ਪੈਕ ਕਰਨ। ਆਦਰਸ਼ ਰੂਪ ਨਾਲ ਖੁਰਾਕੀ ਤੇਲ ਨੂੰ 30 ਡਿਗਰੀ ਸੈਲਸੀਅਸ ’ਤੇ ਪੈਕ ਕੀਤਾ ਜਾਣਾ ਚਾਹੀਦਾ ਹੈ। ਜੇਕਰ ਖੁਰਾਕੀ ਤੇਲ ਨੂੰ 21 ਡਿਗਰੀ ਸੈਲਸੀਅਸ ’ਤੇ ਪੈਕ ਕੀਤਾ ਜਾਂਦਾ ਹੈ, ਤਾਂ ਵਜ਼ਨ 919 ਗ੍ਰਾਮ ਅਤੇ 60 ਡਿਗਰੀ ਸੈਲਸੀਅਸ ’ਤੇ ਪੈਕ ਕੀਤਾ ਜਾਂਦਾ ਹੈ, ਤਾਂ ਵਜ਼ਨ 892.6 ਗ੍ਰਾਮ ਹੋਣ ਚਾਦੀਦਾ ਹੈ।
ਸਹੀ ਮਾਤਰਾ ਮਿਲੇ, ਇਹ ਯਕੀਨੀ ਕਰਨਾ ਹੋਵੇਗਾ
ਇਹ ਯਕੀਨੀ ਕਰੇਗਾ ਕਿ ਖਪਤਕਾਰਾਂ ਨੂੰ ਖਰੀਦ ਦੇ ਸਮੇਂ ਪੈਕ ’ਚ ਸਹੀ ਮਾਤਰਾ ਮਿਲੇ। ਅਣਉਚਿਤ ਕਾਰੋਬਾਰੀ ਤੌਰ-ਤਰੀਕਿਆਂ ਇਦੇ ਸਬੰਧ ’ਚ ਖੁਰਾਕੀ ਤੇਲ ਬ੍ਰਾਂਡ ਖਿਲਾਫ ਵੱਧਦੀਆਂ ਖਪਤਕਾਰਾਂ ਸ਼ਿਕਾਇਤਾਂ ਦੌਰਾਨ ਇਹ ਕਦਮ ਚੱੁਕਿਆ ਗਿਆ ਹੈ।
ਲੀਗਲ ਮੈਟ੍ਰੋਲੋਜੀ ਵਿਗਿਆਨ (ਪੈਕੇਟ ਬੰਦ ਸਮੱਗਰੀ) ਨਿਯਮ, 2011 ਤਹਿਤ, ਖਪਤਕਾਰਾਂ ਦੇ ਹਿੱਤ ਵਿਚ ਪੈਕੇਟ ਬੰਦ ਜਿਣਸਾਂ ’ਤੇ ਹੋਰ ਐਲਾਨਾਂ ਤੋਂ ਇਲਾਵਾ ਵਜ਼ਨ ਜਾਂ ਮਾਪ ਦੀ ਮਾਪਦੰਡ ਇਕਾਈ ਦੇ ਸੰਦਰਭ ’ਚ ਸ਼ੁੱਧ ਮਾਤਰਾ ਦਾ ਐਲਾਨ ਕਰਨਾ ਲਾਜ਼ਮੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।