WPI Inflation: ਮਹਿੰਗਾਈ ਦੇ ਮੋਰਚੇ 'ਤੇ ਰਾਹਤ, ਥੋਕ ਮਹਿੰਗਾਈ ਫਰਵਰੀ 'ਚ 0.2 ਫ਼ੀਸਦੀ 'ਤੇ ਆਈ

03/14/2024 2:28:15 PM

ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਆਧਾਰਿਤ ਮਹਿੰਗਾਈ ਫਰਵਰੀ 'ਚ ਘਟ ਕੇ 0.2 ਫ਼ੀਸਦੀ 'ਤੇ ਆ ਗਈ ਹੈ, ਜੋ ਪਿਛਲੇ ਮਹੀਨੇ 0.27 ਫ਼ੀਸਦੀ ਸੀ। ਡਬਲਯੂਪੀਆਈ ਮਹਿੰਗਾਈ ਅਪ੍ਰੈਲ ਤੋਂ ਅਕਤੂਬਰ ਤੱਕ ਨਕਾਰਾਤਮਕ ਰਹੀ ਅਤੇ ਨਵੰਬਰ ਵਿੱਚ 0.26 ਫ਼ੀਸਦੀ 'ਤੇ ਸਕਾਰਾਤਮਕ ਹੋ ਗਈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: 15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਇਸ ਸਬੰਧ ਵਿਚ ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ, "ਆਲ ਇੰਡੀਆ ਥੋਕ ਮੁੱਲ ਸੂਚਕਾਂਕ (ਡਬਲਯੂਪੀਆਈ) ਸੰਖਿਆਵਾਂ ਦੇ ਆਧਾਰ 'ਤੇ ਮਹਿੰਗਾਈ ਦੀ ਸਾਲਾਨਾ ਦਰ ਫਰਵਰੀ, 2024 ਦੇ ਮਹੀਨੇ ਲਈ 0.20 ਫ਼ੀਸਦੀ (ਆਰਜ਼ੀ) ਹੈ, ਜੋ ਕਿ ਫਰਵਰੀ, 2023 ਤੋਂ ਵੱਧ ਹੈ।" 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਅੰਕੜਿਆਂ ਮੁਤਾਬਕ ਫਰਵਰੀ ਦੇ ਮਹੀਨੇ ਵਿਚ ਖੁਰਾਕੀ ਮਹਿੰਗਾਈ ਜਨਵਰੀ 'ਚ 6.85 ਫ਼ੀਸਦੀ ਦੇ ਮੁਕਾਬਲੇ ਮਾਮੂਲੀ ਵਧ ਕੇ 6.95 ਫ਼ੀਸਦੀ 'ਤੇ ਪਹੁੰਚ ਗਈ। ਸਬਜ਼ੀਆਂ ਦੀ ਮਹਿੰਗਾਈ ਦਰ ਜਨਵਰੀ 'ਚ 19.71 ਫ਼ੀਸਦੀ ਤੋਂ ਵਧ ਕੇ ਫਰਵਰੀ 'ਚ 19.78 ਫ਼ੀਸਦੀ ਹੋ ਗਈ। ਦਾਲਾਂ ਦੀ ਥੋਕ ਮਹਿੰਗਾਈ ਦਰ ਫਰਵਰੀ 'ਚ 18.48 ਫ਼ੀਸਦੀ ਸੀ, ਜੋ ਜਨਵਰੀ 'ਚ 16.06 ਫ਼ੀਸਦੀ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News