AirIndia ਨੂੰ ਬ੍ਰਿਟੇਨ ਦੀ ਅਦਾਲਤ ਨੇ ਦਿੱਤੀ ਰਾਹਤ, ਜਾਣੋ ਪੂਰਾ ਮਾਮਲਾ

Sunday, Dec 13, 2020 - 06:48 PM (IST)

ਲੰਡਨ (ਭਾਸ਼ਾ) – ਸੰਕਟ ਨਾਲ ਜੂਝ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਬ੍ਰਿਟੇਨ ’ਚ ਕੁਝ ਰਾਹਤ ਮਿਲੀ ਹੈ। ਬ੍ਰਿਟੇਨ ਦੀ ਇਕ ਅਦਾਲਤ ਨੇ ਏਅਰ ਇੰਡੀਆ ਨੂੰ 17.6 ਮਿਲੀਅਨ ਡਾਲਰ ਦੇ ਬਕਾਏ ਦੇ ਭੁਗਤਾਨ ਲਈ ਜਨਵਰੀ ਤੱਕ ਦਾ ਸਮਾਂ ਦਿੱਤਾ ਹੈ।

ਕੰਪਨੀ ਨੂੰ ਏਅਰਕ੍ਰਾਫਟ ਲੀਜ਼ ਦੀ ਪੇਮੈਂਟ ਕਰਨੀ ਹੈ। ਜੱਜ ਨੇ ਕੰਪਨੀ ਦੀ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਕਿ ਕੋਵਿਡ-19 ਲਾਕਡਾਊਨ ਕਾਰਣ ਜਹਾਜ਼ਾਂ ਦੀ ਆਪ੍ਰੇਟਿੰਗ ਨਹੀਂ ਹੋ ਸਕੀ, ਜਿਸ ਨਾਲ ਕੰਪਨੀ ਦੀ ਆਰਥਿਕ ਸਥਿਤੀ ਖਰਾਬ ਹੋਈ।

ਜੱਜ ਸਾਈਮਨ ਸਾਲਦੇਜੋ ਨੇ ਇਸ ਗੱਲ ਲਈ ਏਅਰ ਇੰਡੀਆ ਦੀ ਖਿਚਾਈ ਕੀਤੀ ਕਿ ਉਸ ਨੇ ਸਮੇਂ ਸਿਰ ਕੰਮ ਨਹੀਂ ਕੀਤਾ। ਏਅਰ ਇੰਡੀਆ ’ਤੇ ਚਾਈਨਾ ਏਅਰਕ੍ਰਾਫਟ ਲੀਜਿੰਗ ਕੰਪਨੀ ਲਿਮਟਿਡ ਦਾ 17.6 ਮਿਲੀਅਨ ਡਾਲਰ ਬਕਾਇਆ ਹੈ। ਜੱਜ ਨੇ ਕੰਪਨੀ ਨੂੰ 11 ਜਨਵਰੀ 2021 ਤੱਕ ਇਸ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ।

ਇਹ ਵੀ ਦੇਖੋ : ਹੁਣ ਗੁਆਂਢ ਦੀ ਦੁਕਾਨ ਤੋਂ ਵੀ ਮਿਲੇਗਾ 'ਛੋਟੂ' ਸਿਲੰਡਰ, ਇੰਡੀਅਨ ਆਇਲ ਨੇ ਸ਼ੁਰੂ ਕੀਤੀ ਇਹ ਸਰਵਿਸ

ਸ਼ਰਤਾਂ ’ਤੇ ਮਿਲੀ ਰਾਹਤ

ਏਅਰ ਇੰਡੀਆ ਨੂੰ ਇਹ ਰਾਹਤ ਇਸ ਸ਼ਰਤ ’ਤੇ ਦਿੱਤੀ ਗਈ ਹੈ ਕਿ ਉਹ ਦਸੰਬਰ ਲਈ 5 ਮਿਲੀਅਨ ਡਾਲਰ ਦਾ ਭੁਗਤਾਨ ਕਰੇਗੀ। ਚੀਨ ਦੀ ਕੰਪਨੀ ਦੇ ਵਕੀਲ ਨੇ ਤੁਰੰਤ ਭੁਗਤਾਨ ਦੀ ਮੰਗ ਕੀਤੀ ਸੀ ਪਰ ਏਅਰ ਇੰਡੀਆ ਨੇ ਕਿਹਾ ਕਿ ਉਹ ਇਸ ਸਮੇਂ ਭੁਗਤਾਨ ਕਰਨ ਦੀ ਸਥਿਤੀ ’ਚ ਨਹੀਂ ਹੈ। ਕੰਪਨੀ ਨੇ 29 ਜਨਵਰੀ ਤੱਕ ਦਾ ਸਮਾਂ ਮੰਗਿਆ ਪਰ ਜੱਜ ਨੇ ਉਸ ਨੂੰ 11 ਜਨਵਰੀ ਤੱਕ ਦਾ ਸਮਾਂ ਦਿੱਤਾ। ਸਰਕਾਰ ਕੰਪਨੀ ’ਚ ਆਪਣੀ ਪੂਰੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ ਪਰ ਲੰਮੇ ਸਮੇਂ ਤੋਂ ਉਸ ਨੂੰ ਇਸ ਲਈ ਸਹੀ ਖਰੀਦਦਾਰ ਨਹੀਂ ਮਿਲ ਰਿਹਾ ਹੈ।

ਇਹ ਵੀ ਦੇਖੋ : ਚੀਨ ਨੂੰ ਲੱਗਾ ਇਕ ਹੋਰ ਵੱਡਾ ਝਟਕਾ, ਹੁਣ Samsung ਕੰਪਨੀ ਨੇ ਛੱਡਿਆ ਡਰੈਗਨ ਦਾ ਸਾਥ

ਨੋਟ - ਏਅਰ ਇੰਡੀਆ ਇਹ ਭੁਗਤਾਨ ਕਰ ਸਕੇਗੀ ਜਾਂ ਨਹੀਂ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News