ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਸਾਰੇ ATM ''ਤੇ ਮਿਲੀ ਇਹ ਛੋਟ

03/08/2020 5:34:49 PM

ਨਵੀਂ ਦਿੱਲੀ— ਹੋਲੀ ਤੋਂ ਪਹਿਲਾਂ ਯੈੱਸ ਬੈਂਕ ਗਾਹਕਾਂ ਲਈ ਵੱਡੀ ਰਾਹਤ ਹੈ। ਹੁਣ ਤੁਸੀਂ ATM 'ਚੋਂ ਪੈਸੇ ਕਢਵਾਉਣ ਲਈ ਡੈਬਿਟ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ। ਯੈੱਸ ਬੈਂਕ ਨੇ ਟਵੀਟ 'ਚ ਜਾਣਕਾਰੀ ਦਿੱਤੀ ਹੈ ਕਿ ਯੈੱਸ ਬੈਂਕ ਡੈਬਿਟ ਕਾਰਡ ਨਾਲ ਹੁਣ ਗਾਹਕ ਆਪਣੀ ਬੈਂਕ ਤੇ ਦੂਜੇ ਬੈਕ ਦੇ ਏ. ਟੀ. ਐੱਮ. ਦੋਹਾਂ 'ਚੋਂ ਪੈਸੇ ਕਢਵਾ ਸਕਦੇ ਹਨ।

 

ਇਹ ਕਿਹਾ ਟਵੀਟ 'ਚ,  'ਹੁਣ ਤੁਸੀਂ ਯੈੱਸ ਬੈਂਕ ਤੇ ਹੋਰ ਬੈਂਕ ਏ. ਟੀ. ਐੱਮ. ਦੋਹਾਂ 'ਤੇ ਆਪਣੇ ਯੈੱਸ ਬੈਂਕ ਡੈਬਿਟ ਕਾਰਡ ਦੀ ਵਰਤੋਂ ਕਰਕੇ ਪੈਸੇ ਕਢਵਾ ਸਕਦੇ ਹੋ''



ਕਿੰਨੇ ਪੈਸੇ ਕਢਵਾਉਣ ਦੀ ਹੈ ਛੋਟ-
ਭਾਰਤੀ ਰਿਜ਼ਰਵ ਬੈਂਕ ਦੇ ਅਗਲੇ ਹੁਕਮਾਂ ਤੱਕ ਯੈੱਸ ਬੈਂਕ ਗਾਹਕ ਆਪਣੇ ਖਾਤੇ 'ਚੋਂ ਕੁੱਲ ਮਿਲਾ ਕੇ ਸਿਰਫ 50,000 ਰੁਪਏ ਹੀ ਕਢਵਾ ਸਕਦੇ ਹਨ। ਇਸ ਤੋਂ ਵੱਧ ਦੀ ਰਕਮ ਕਢਵਾਉਣ ਲਈ ਉਨ੍ਹਾਂ ਨੂੰ ਬਰਾਂਚ 'ਚ ਹੀ ਜਾਣਾ ਹੋਵੇਗਾ। ਮੈਡੀਕਲ ਐਮਰਜੈਂਸੀ, ਪੜ੍ਹਾਈ ਦੀ ਫੀਸ ਜਾਂ ਘਰ 'ਚ ਵਿਆਹ ਹੋਣ 'ਤੇ 5 ਲੱਖ ਰੁਪਏ ਕਢਵਾਏ ਜਾ ਸਕਦੇ ਹਨ, ਜਿਸ ਲਈ ਤੁਸੀਂ ਬੈਂਕ 'ਚ ਲਿਖ ਕੇ ਦੇ ਸਕਦੇ ਹੋ। ਯੈੱਸ ਬੈਂਕ 'ਤੇ 3 ਅਪ੍ਰੈਲ ਤੱਕ ਯਾਨੀ ਇਕ ਮਹੀਨੇ ਦੀ ਪਾਬੰਦੀ ਲਗਾਈ ਗਈ ਹੈ। ਪੈਸੇ ਕਢਵਾਉਣ ਦੀ ਰੋਕ ਵੀ ਉਸੇ ਸਮੇਂ ਤੱਕ ਲਈ ਹੈ। ਭਾਰਤੀ ਰਿਜ਼ਰਵ ਬੈਂਕ ਇਕ ਮਹੀਨੇ ਤੋਂ ਪਹਿਲਾਂ ਇਹ ਲਿਮਟ ਵਧਾ ਵੀ ਸਕਦਾ ਹੈ। ਇਸ ਦੌਰਾਨ ਯੈੱਸ ਬੈਂਕ 'ਚ ਨਵਾਂ ਖਾਤਾ ਨਹੀਂ ਖੁੱਲ੍ਹਵਾਇਆ ਜਾ ਸਕਦਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਲੋਨ ਪਾਸ ਹੋਵੇਗਾ। ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਤਹਿਤ ਭਾਰਤੀ ਸਟੇਟ ਬੈਂਕ ਇਸ ਸੰਕਟਗ੍ਰਸਤ ਬੈਂਕ 'ਚ 49 ਫੀਸਦੀ ਹਿੱਸੇਦਾਰੀ ਲਵੇਗਾ। ਯੈੱਸ ਬੈਂਕ ਦਾ ਡਿਪਾਜ਼ਿਟ ਬੇਸ 2 ਲੱਖ ਕਰੋੜ ਰੁਪਏ ਦੇ ਨਜ਼ਦੀਕ ਹੈ। ਨਜ਼ਦੀਕ 'ਚ ਯੈੱਸ ਬੈਂਕ ਦਾ ATM ਦੇਖਣ ਲਈ ਇੱਥੇ ਕਲਿਕ ਕਰੋਯੈੱਸ ਬੈਂਕ ATM

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ 50 ਤੋਂ ਵੀ ਥੱਲ੍ਹੇ ਡਿੱਗਾ 'ਤੇਲ', ਸਾਊਦੀ ਨੇ ਲਗਾ ਦਿੱਤੀ ਵੱਡੀ ਮੌਜ ►ਬੈਂਕ ਡੁੱਬਾ ਤਾਂ FD ਨੂੰ ਮਿਲਾ ਕੇ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ, ਲਾਗੂ ਹੋਵੇਗਾ ਇਹ ਨਿਯਮ ►ਇੰਡੀਗੋ ਦੀ ਹਵਾਈ ਮੁਸਾਫਰਾਂ ਨੂੰ ਵੱਡੀ ਰਾਹਤ, 'ਮਾਫ' ਕੀਤਾ ਇਹ ਚਾਰਜ ►16 ਤੱਕ ਨਾ ਕੀਤਾ ਇਹ ਕੰਮ, ਤਾਂ ATM-ਕ੍ਰੈਡਿਟ ਕਾਰਡ 'ਤੇ ਨਹੀਂ ਹੋਵੇਗੀ ਸ਼ਾਪਿੰਗ


Related News