ਤਾਲਾਬੰਦੀ ਦਰਮਿਆਨ ਲੋਨ ਦਾ ਭੁਗਤਾਨ ਨਾ ਕਰਨ ਵਾਲੇ SBI Card ਧਾਰਕਾਂ ਲਈ ਰਾਹਤ ਭਰੀ ਖ਼ਬਰ

Sunday, Sep 13, 2020 - 07:06 PM (IST)

ਤਾਲਾਬੰਦੀ ਦਰਮਿਆਨ ਲੋਨ ਦਾ ਭੁਗਤਾਨ ਨਾ ਕਰਨ ਵਾਲੇ SBI Card ਧਾਰਕਾਂ ਲਈ ਰਾਹਤ ਭਰੀ ਖ਼ਬਰ

ਨਵੀਂ ਦਿੱਲੀ — ਐਸਬੀਆਈ ਕਾਰਡ (ਐਸਬੀਆਈ ਕਾਰਡ) ਆਪਣੇ 'ਦੋਸ਼ੀ' ਗਾਹਕਾਂ ਲਈ ਪੁਨਰਗਠਨ ਯੋਜਨਾ(Restructuring Plan) ਤਹਿਤ ਐਨਰੋਲਮੈਂਟ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਇਸ ਵਿਚ ਉਹ ਗ੍ਰਾਹਕ ਸ਼ਾਮਲ ਹੋਣਗੇ ਜਿਨ੍ਹਾਂ ਨੇ ਲੋਨ ਮੋਰੇਟੋਰੀਅਮ ਖਤਮ ਹੋਣ ਤੋਂ ਬਾਅਦ ਕੋਈ ਭੁਗਤਾਨ ਨਹੀਂ ਕੀਤਾ ਹੈ। ਇਨ੍ਹਾਂ ਨੂੰ ਆਰ.ਬੀ.ਆਈ. ਪੁਨਰਗਠਨ ਯੋਜਨਾ ਜਾਂ ਬੈਂਕ ਦੀ ਮੁੜ-ਭੁਗਤਾਨ ਪਾਲਨ(RBI Restructuring Scheme) ਤਹਿਤ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਲਈ ਰਾਹਤ ਮਿਲ ਸਕੇ। ਐਸ.ਬੀ.ਆਈ. ਕਾਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਐਸ.ਬੀ.ਆਈ. ਕਾਰਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਅਸ਼ਵਨੀ ਕੁਮਾਰ ਤਿਵਾਰੀ ਨੇ ਕਿਹਾ ਕਿ ਨੋਟਬੰਦੀ ਕਾਰਨ ਗਾਹਕਾਂ ਨੇ ਪਹਿਲੇ ਤਿੰਨ ਮਹੀਨਿਆਂ ਵਿਚ ਵੱਡੇ ਪੱਧਰ 'ਤੇ ਭੁਗਤਾਨ ਨਹੀਂ ਕੀਤਾ ਅਤੇ ਕੰਪਨੀ ਉਨ੍ਹਾਂ ਨੂੰ ਸਟੈਂਡਰਡ ਅਕਾਉਂਟ ਮੰਨਦੀ ਹੈ। ਇਸ ਤੋਂ ਬਾਅਦ ਮੋਰੇਟੋਰੀਅਮ ਦੇ ਦੂਜੇ ਦੌਰ ਵਿਚ ਕੰਪਨੀ ਨੇ ਗਾਹਕਾਂ ਲਈ ਐਨਰੋਲਮੈਂਟ ਪ੍ਰਕਿਰਿਆ ਸ਼ੁਰੂ ਕੀਤੀ। ਇਸ ਵਿਚ ਬਹੁਤ ਸਾਰੇ ਗਾਹਕਾਂ ਨੇ ਰਜਿਸਟਰ ਨਹੀਂ ਕੀਤਾ। ਇਹੀ ਕਾਰਨ ਸੀ ਕਿ ਵੱਡੀ ਗਿਣਤੀ ਵਿਚ ਗਾਹਕ ਮੋਰੇਟੋਰੀਅਮ ਦੇ ਦਾਇਰੇ ਵਿਚ ਨਹੀਂ ਆ ਸਕੇ। ਇਸ ਵਿਚੋਂ ਕੁਝ ਨੇ ਰੀਪੇਮੈਂਟ ਕੀਤੀ ਅਤੇ ਕੁਝ ਨੇ ਨਹੀਂ ਕੀਤੀ। ਜਿਨ੍ਹਾਂ ਨੇ ਅਦਾਇਗੀ ਨਹੀਂ ਕੀਤੀ, ਅਸੀਂ ਉਨ੍ਹਾਂ ਨੂੰ ਦੋਸ਼ੀ ਗਾਹਕ ਮੰਨ ਰਹੇ ਹਾਂ।

ਇਹ ਵੀ ਪੜ੍ਹੋ: Happiest minds ਦੇ ਅਸ਼ੋਕ ਸੂਤਾ ਨੇ 77 ਸਾਲ ਦੀ ਉਮਰ ’ਚ ਮੁੜ ਕੀਤਾ ਕਮਾਲ

ਬਕਾਏ ਦਾ ਭੁਗਤਾਨ ਕਰਨ ਲਈ ਵਧੇਰੇ ਸਮਾਂ ਅਤੇ ਬਿਹਤਰ ਵਿਆਜ ਦਰ

ਪਿਛਲੇ ਮਹੀਨੇ ਅਹੁਦਾ ਸੰਭਾਲਣ ਵਾਲੇ ਤਿਵਾਰੀ ਨੇ ਕਿਹਾ, 'ਹੁਣ ਅਸੀਂ ਇਨ੍ਹਾਂ ਦੋਸ਼ੀ ਗਾਹਕਾਂ ਨੂੰ ਆਰ.ਬੀ.ਆਈ. ਪੁਨਰਗਠਨ ਯੋਜਨਾ ਜਾਂ ਆਰ.ਬੀ.ਆਈ. ਰੀਸਟਰੱਕਚਰਿੰਗ ਸਕੀਮ ਜਾਂ ਆਪਣੇ ਰੀਪੇਮੈਂਟ ਪਲਾਨ ਤਹਿਤ ਐਨਰੋਲ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਨੂੰ ਰਾਹਤ ਦੇ ਨਾਲ-ਨਾਲ ਵਧੇਰੇ ਸਮਾਂ ਅਤੇ ਬਿਹਤਰ ਵਿਆਜ ਦਰ 'ਤੇ ਬਣਦਾ ਬਕਾਇਆ ਚੁਕਾਉਣ ਦਾ ਮੌਕਾ ਮਿਲ ਸਕੇ। ਕੰਪਨੀ ਅਨੁਸਾਰ ਇਸ ਕੋਲ ਮਈ ਵਿੱਚ 7,083 ਕਰੋੜ ਰੁਪਏ ਸਨ ਜੋ ਜੂਨ ਵਿਚ ਘੱਟ ਕੇ 1,500 ਕਰੋੜ ਰੁਪਏ ਰਹਿ ਗਏ।

ਇਹ ਵੀ ਪੜ੍ਹੋ: ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼

ਐਸ.ਬੀ.ਆਈ. ਰੀਪੇਮੈਂਟ ਪਲਾਨ ਦੇ ਤਹਿਤ ਮਿਲੇਗਾ ਲਾਭ

ਉਹ ਗ੍ਰਾਹਕ ਜੋ ਆਰ.ਬੀ.ਆਈ. ਪੁਨਰਗਠਨ ਯੋਜਨਾ ਦਾ ਲਾਭ ਨਹੀਂ ਲੈਂਦੇ ਹੋਏ ਐਸ.ਬੀ.ਆਈ. ਕਾਰਡ ਦੀ ਰੀਪੇਮੈਂਟ ਯੋਜਨਾ ਦੀ ਚੋਣ ਕਰਨਗੇ। ਉਨ੍ਹਾਂ ਨੂੰ ਇੱਕ ਵਿਸ਼ੇਸ਼ ਲਾਭ ਮਿਲੇਗਾ। ਐਸਬੀਆਈ ਕਾਰਡ ਅਜਿਹੇ ਗਾਹਕਾਂ ਦੀ ਰਿਪੋਰਟ ਕ੍ਰੈਡਿਟ ਸਕੋਰਿੰਗ ਏਜੰਸੀ ਸੀ.ਆਈ.ਬੀ.ਆਈ.ਐਲ. ਨੂੰ ਨਹੀਂ ਭੇਜੇਗਾ।

ਤਿਵਾੜੀ ਨੇ ਕਿਹਾ ਕਿ ਪੁਨਰਗਠਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੇ ਖਾਤਿਆਂ ਨੂੰ ਐਨਰੋਲ ਕਰਨਾ ਪਏਗਾ। ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਪਨੀ ਇਸ 'ਤੇ 10 ਪ੍ਰਤੀਸ਼ਤ ਪ੍ਰੋਵਿਜਨਿੰਗ ਲਵੇਗੀ। ਇਸ ਤੋਂ ਇਲਾਵਾ ਕੁਝ ਖਾਤੇ ਹਨ ਜੋ ਮਹਾਮਾਰੀ ਕਾਰਨ ਐਨ.ਪੀ.ਏ. ਬਣ ਗਏ ਹਨ। ਇਨ੍ਹਾਂ ਲਈ ਅਤਿਰਿਕਤ ਵਿਵਸਥਾ ਕੀਤੀ ਜਾਏਗੀ। ਦੂਜੇ ਅਤੇ ਤੀਜੇ ਤਿਮਾਹੀ ਵਿਚ ਸਥਿਤੀ ਵਿਚ ਸੁਧਾਰ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਤੁਸੀਂ ਵੀ ਖੋਲ੍ਹ ਸਕਦੇ ਹੋ CNG ਸਟੇਸ਼ਨ, ਸਰਕਾਰ ਦੇਵੇਗੀ 10 ਹਜ਼ਾਰ ਨਵੇਂ ਲਾਇਸੈਂਸ


author

Harinder Kaur

Content Editor

Related News