ਪੈਨਸ਼ਨਰਾਂ ਲਈ ਰਾਹਤ ਦੀ ਖ਼ਬਰ : ਈ-ਪੀ. ਪੀ. ਓ. ਮਿਲੇਗੀ ਡਿਜੀਟਲ ਲਾਕਰ ''ਚ

Sunday, Aug 30, 2020 - 09:31 PM (IST)

ਪੈਨਸ਼ਨਰਾਂ ਲਈ ਰਾਹਤ ਦੀ ਖ਼ਬਰ : ਈ-ਪੀ. ਪੀ. ਓ. ਮਿਲੇਗੀ ਡਿਜੀਟਲ ਲਾਕਰ ''ਚ

ਨਵੀਂ ਦਿੱਲੀ- ਕੇਂਦਰੀ ਲੋਕ ਸ਼ਿਕਾਇਤ ਤੇ ਪੈਨਸ਼ਨ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਹੁਣ ਇਲੈਕਟ੍ਰਾਨਿਕ ਪੈਨਸ਼ਨ ਭੁਗਤਾਨ ਆਦੇਸ਼ (ਈ-ਪੀ. ਪੀ. ਓ.) ਸਿੱਧੇ ਉਨ੍ਹਾਂ ਦੇ ਡਿਜੀਲਾਕਰ ਵਿਚ ਮਿਲੇਗਾ, ਜਿਸ ਕਾਰਨ ਦੇਰੀ ਦੀ ਸੰਭਾਵਨਾ ਖਤਮ ਹੋਵੇਗੀ।

ਡਿਜੀਲਾਕਰ ਨਾਗਰਿਕਾਂ ਲਈ ਇਕ ਡਿਜੀਟਲ ਦਸਤਾਵੇਜ਼ ਵਾਲੇਟ ਹੈ। ਇਸ ਵਿਚ ਉਹ ਆਪਣੇ ਮਹੱਤਵਪੂਰਣ ਦਸਤਾਵੇਜ਼ ਇਲੈਕਟ੍ਰਾਨਿਕ ਤਰੀਕੇ ਨਾਲ ਰੱਖ ਸਕਦੇ ਹਨ ਅਤੇ ਉਨ੍ਹਾਂ ਤੱਕ ਪੁੱਜ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਨਵੇਂ ਪੈਨਸ਼ਨਰਾਂ ਨੂੰ ਆਪਣੇ ਪੈਨਸ਼ਨ ਭੁਗਤਾਨ ਹੁਕਮ ਦੀ ਕਾਗਜ਼ੀ ਕਾਪੀ ਲੈਣ ਲਈ ਬੱਝਣਾ ਨਹੀਂ ਪਵੇਗਾ। ਇਸ ਨੂੰ ਸੁਨਿਸ਼ਚਿਤ ਕਰਨ ਨੂੰ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੀ ਸੁਵਿਧਾ ਲਈ ਈ- ਪੀ. ਪੀ. ਓ. ਨੂੰ ਡਿਜੀਲਾਕਰ ਨਾਲ ਜੋੜਿਆ ਜਾਵੇਗਾ। 

ਇਕ ਅਧਿਕਾਰਕ ਬਿਆਨ ਮੁਤਾਬਕ ਮੰਤਰੀ ਨੇ ਕਿਹਾ ਕਿ ਡਿਜੀਟਲ ਤਕਨੀਕ ਦੀ ਵਰਤੋਂ ਕਰਕੇ ਈ.-ਪੀ. ਪੀ. ਓ. ਨੂੰ ਸੰਬੰਧਤ ਪੈਨਸ਼ਨਰਾਂ ਦੇ ਡਿਜੀਲਾਕਰ ਵਿਚ ਸਿੱਧੇ ਭੇਜਿਆ ਜਾਵੇਗਾ, ਜਿਸ ਨਾਲ ਦੇਰੀ ਦੀ ਸੰਭਾਵਨਾ ਖਤਮ ਹੋਵੇਗੀ। 
 


author

Sanjeev

Content Editor

Related News