ਰਿਲਾਇੰਸ 1 ਮਈ ਤੋਂ ਸ਼ੁਰੂ ਕਰੇਗੀ ਆਪਣੇ ਇਨ੍ਹਾਂ ਮੁਲਾਜ਼ਮਾਂ ਦਾ ਟੀਕਾਕਰਨ
Saturday, Apr 24, 2021 - 05:28 PM (IST)
ਨਵੀਂ ਦਿੱਲੀ - ਪੂਰੇ ਦੇਸ਼ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਦੇਸ਼ ਵਿੱਚ ਕੋਰੋਨਾ ਟੀਕਾਕਰਨ ਦਾ ਚੌਥਾ ਪੜਾਅ 1 ਮਈ ਤੋਂ ਸ਼ੁਰੂ ਹੋ ਰਿਹਾ ਹੈ। 18 ਸਾਲ ਤੋਂ ਵੱਧ ਉਮਰ ਦੇ ਲੋਕਾਂ 1 ਮਈ ਤੋਂ ਟੀਕਾ ਲਗਵਾਉਣਾ ਦੀ ਇਜਾਜ਼ਤ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣਾ ਕੋਰੋਨਾ ਟੀਕਾਕਰਨ ਪ੍ਰੋਗਰਾਮ ਆਰ-ਸੁਰੱਖਿਆ ਦੀ ਘੋਸ਼ਣਾ ਕੀਤੀ ਹੈ। ਇਸ ਦੇ ਤਹਿਤ 18 ਸਾਲ ਤੋਂ ਵੱਧ ਉਮਰ ਦੇ ਸਾਰੇ ਮੁਲਾਜ਼ਮਾਂ ਅਤੇ ਯੋਗ ਪਰਿਵਾਰਕ ਮੈਂਬਰਾਂ ਨੂੰ 1 ਮਈ ਤੋਂ ਮੁਫਤ ਟੀਕਾ ਲਗਾਇਆ ਜਾਵੇਗਾ।
ਰਿਲਾਇੰਸ ਇੰਡਸਟਰੀਜ਼ ਲਿਮਟਿਡ (ਰਿਲਾਇੰਸ) ਦੇ ਚੇਅਰਮੈਨ ਅਤੇ ਐਮ.ਡੀ. ਮੁਕੇਸ਼ ਅੰਬਾਨੀ ਅਤੇ ਡਾਇਰੈਕਟਰ ਨੀਤਾ ਅੰਬਾਨੀ ਨੇ ਰਿਲਾਇੰਸ ਪਰਿਵਾਰ ਦੇ ਸਾਰੇ ਕਰਮਚਾਰੀਆਂ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕਾਕਰਨ ਦਾ ਲਾਭ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਸਰੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ, 5 ਦਿਨਾਂ ’ਚ 40 ਰੁਪਏ ਲਿਟਰ ਵਧੇ ਰੇਟ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ 16 ਜਨਵਰੀ ਤੋਂ ਕੀਤੀ ਗਈ ਸੀ ਸ਼ੁਰੂਆਤ
ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਨੂੰ 16 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ। ਸਿਹਤ ਕਰਮਚਾਰੀਆਂ ਲਈ ਟੀਕਾਕਰਣ 16 ਜਨਵਰੀ ਤੋਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ 2 ਫਰਵਰੀ ਤੋਂ ਸ਼ੁਰੂ ਕੀਤਾ ਗਿਆ ਸੀ। ਕੋਰੋਨਾ ਟੀਕਾਕਰਣ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 3,32,730 ਨਵੇਂ ਕੇਸ ਕੀਤੇ ਗਏ ਰਿਕਾਰਡ
ਮਹੱਤਵਪੂਰਣ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਇਕ ਹੀ ਦਿਨ ਦੇਸ਼ ਵਿਚ ਰਿਕਾਰਡ 3,32,730 ਨਵੇਂ ਕੇਸ ਸਾਹਮਣੇ ਆਏ। ਇਸ ਦੇ ਨਾਲ ਦੇਸ਼ ਵਿਚ ਲਾਗ ਦੇ ਕੁੱਲ ਮਾਮਲੇ ਵਧ ਕੇ 1,62,63,695 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 24 ਲੱਖ ਤੋਂ ਵੱਧ ਲੋਕ ਅਜੇ ਵੀ ਸੰਕਰਮਣ ਦੀ ਸ਼ਿਕਾਰ ਹਨ ਜਦੋਂਕਿ 2,263 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,86,920 ਤੱਕ ਪਹੁੰਚ ਗਈ ਹੈ। ਲਾਗ ਦੇ ਇਹ ਅੰਕੜੇ ਸ਼ੁੱਕਰਵਾਰ ਸਵੇਰੇ 8 ਵਜੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : 'ਕੋਵਿਡ-19 ਦੇ ਇਲਾਜ ਲਈ ਕੈਸ਼ਲੈੱਸ ਦਾਅਵਿਆਂ ਤੋਂ ਇਨਕਾਰ ਨਹੀਂ ਕਰ ਸਕਦੀਆਂ ਬੀਮਾ ਕੰਪਨੀਆਂ'
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।