ਅਡਾਨੀ ਨੂੰ ਝਟਕਾ ਦੇਣ ਦੀ ਤਿਆਰੀ 'ਚ ਅੰਬਾਨੀ, ਕਰ ਦਿੱਤਾ ਇਹ ਵੱਡਾ ਐਲਾਨ
Friday, Jun 25, 2021 - 11:20 AM (IST)
ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਨੇ ਨਿਊ ਐਨਰਜ਼ੀ ਦੇ ਖੇਤਰ ਵਿਚ ਉਤਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਇਸ ਖੇਤਰ ਵਿਚ ਅੰਬਾਨੀ ਤੇ ਅਡਾਨੀ ਦੋਵੇਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਰਿਲਾਇੰਸ ਗਰੁੱਪ ਅਗਲੇ 3 ਸਾਲਾਂ ਵਿਚ 75,000 ਕਰੋੜ ਰੁਪਏ ਦੀ ਲਾਗਤ ਨਾਲ ਨਿਊ ਐਨਰਜੀ ਯਾਨੀ ਸਵੱਛ ਊਰਜਾ ਨਾਲ ਜੁੜੀਆਂ ਚਾਰ ਗੀਗਾ ਫੈਕਟਰੀਆਂ ਸਥਾਪਤ ਕਰੇਗਾ।
ਰਿਲਾਇੰਸ ਇੰਡਸਟਰੀਜ਼ ਦੇ ਸਵੱਛ ਊਰਜਾ ਖੇਤਰ ਵਿਚ ਉਤਰਨ ਤੋਂ ਬਾਅਦ ਦੇਸ਼ ਵਿਚ ਇਕ ਨਵਾਂ ਕਾਰਪੋਰੇਟ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਪਹਿਲੀ ਵਾਰ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਇਕ ਹੀ ਕਾਰੋਬਾਰ ਵਿਚ ਆਹਮੋ-ਸਾਹਮਣੇ ਹੋਣਗੇ।
ਇਹ ਵੀ ਪੜ੍ਹੋ- ਰਿਲਾਇੰਸ ਰਿਟੇਲ ਅਗਲੇ 3 ਸਾਲਾਂ 'ਚ 10 ਲੱਖ ਤੋਂ ਵੱਧ ਲੋਕਾਂ ਨੂੰ ਦੇਵੇਗੀ ਰੁਜ਼ਗਾਰ
ਰਿਲਾਇੰਸ ਇੰਡਸਟਰੀਜ਼ ਦੀ ਵੀਰਵਾਰ ਨੂੰ ਸਾਲਾਨਾ ਜਨਰਲ ਮੀਟਿੰਗ (ਏ. ਜੀ. ਐੱਮ.) ਵਿਚ ਮੁਕੇਸ਼ ਅੰਬਾਨੀ ਨੇ ਨਿਊ ਐਨਰਜੀ ਵਿਚ ਉਤਰਨ ਦਾ ਐਲਾਨ ਕੀਤਾ। ਰਿਲਾਇੰਸ ਗੁਜਰਾਤ ਦੇ ਜਾਮਨਗਰ ਵਿਚ 5000 ਏਕੜ ਵਿਚ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਬਣਾਏਗਾ। ਅੰਬਾਨੀ ਨੇ ਕਿਹਾ ਕਿ ਰਿਲਾਇੰਸ 2030 ਤੱਕ 100 ਗੀਗਾਵਾਟ ਸੋਲਰ ਐਨਰਜੀ ਉਤਪਾਦਨ ਕਰੇਗਾ। ਅੰਬਾਨੀ ਨੇ ਕਿਹਾ, ''ਅਸੀਂ ਜਾਮਨਗਰ ਵਿਚ ਪੰਜ ਹਜ਼ਾਰ ਏਕੜ ਵਿਚ ਧਾਰੂਭਾਈ ਗ੍ਰੀਨ ਐਨਰਜੀ ਗੀਗਾ ਕੰਪਲੈਕਸ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਦੁਨੀਆ ਵਿਚ ਇਸ ਤਰ੍ਹਾਂ ਦੀ ਸਭ ਤੋਂ ਵੱਡੀ ਏਕੀਕ੍ਰਿਤ ਅਕਸ਼ੈ ਊਰਜਾ ਨਿਰਮਾਣ ਸਹੂਲਤਾਂ ਵਿਚੋਂ ਇਕ ਹੋਵੇਗਾ।" ਰਿਲਾਇੰਸ ਇੰਡਸਟਰੀਜ਼ ਇਸ ਖੇਤਰ ਵਿਚ ਉਸ ਸਮੇਂ ਕਦਮ ਰੱਖ ਰਹੀ ਹੈ ਜਦੋਂ ਅਡਾਨੀ ਪਾਵਰ ਅਤੇ ਟਾਟਾ ਪਾਵਰ ਵਿਸਥਾਰ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ। ਇਸ ਖੇਤਰ ਵਿਚ ਹੁਣ ਮੁਕੇਸ਼ ਅੰਬਾਨੀ ਦੇ ਉਤਰਨ ਨਾਲ ਟਾਟਾ ਤੇ ਅਡਾਨੀ ਦੋਹਾਂ ਨੂੰ ਸਖ਼ਤ ਟੱਕਰ ਮਿਲੇਗੀ।
ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਦੁਬਈ ਲਈ ਉਡਾਣਾਂ ਬਹਾਲ, ਇਨ੍ਹਾਂ ਲੋਕਾਂ ਨੂੰ ਮਿਲੇਗੀ ਐਂਟਰੀ