ਰਿਲਾਇੰਸ ਰਿਟੇਲ ਖਪਤਕਾਰ ਨੂੰ ਦੇਵੇਗਾ ਏਅਰਪੌਡਸ ਦੀ ਇੰਨੀ ਰਕਮ ਅਤੇ 5000 ਮੁਆਵਜ਼ਾ

Wednesday, Dec 20, 2023 - 10:55 AM (IST)

ਰਿਲਾਇੰਸ ਰਿਟੇਲ ਖਪਤਕਾਰ ਨੂੰ ਦੇਵੇਗਾ ਏਅਰਪੌਡਸ ਦੀ ਇੰਨੀ ਰਕਮ ਅਤੇ 5000 ਮੁਆਵਜ਼ਾ

ਜਲੰਧਰ (ਇੰਟ.)– ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ, ਅਮਰੋਹਾ (ਉੱਤਰ ਪ੍ਰਦੇਸ਼) ਨੇ ਰਿਲਾਇੰਸ ਰਿਟੇਲ ਲਿਮਟਿਡ ਨੂੰ ਰਸੀਦ ’ਤੇ ਲਿਖੇ ਆਈ. ਐੱਮ. ਈ. ਆਈ. ਨੰਬਰ ਤੋਂ ਵੱਖਰੇ ਨੰਬਰ ਨਾਲ ਐਪਲ ਏਅਰਪੌਡਸ ਪ੍ਰੋ ਡਲਿਵਰ ਕਰਨ ਲਈ ਅਣਉਚਿੱਤ ਵਪਾਰ ਵਿਵਹਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਲ੍ਹਾ ਕਮਿਸ਼ਨ ਨੇ ਇਸ ਮਾਮਲੇ ਦੇ ਸਬੰਧ ਵਿੱਚ ਕਿਹਾ ਕਿ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ ਏਅਰਪੌਡ ਦੀ ਕੀਮਤ ਨਾਲ 5000 ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ

ਕੀ ਹੈ ਮਾਮਲਾ
ਪ੍ਰਸ਼ਾਂਤ ਕੁਮਾਰ (ਸ਼ਿਕਾਇਤਕਰਤਾ) ਨੇ ਦੱਸਿਆ ਕਿ ਉਸ ਨੇ ਰਿਲਾਇੰਸ ਰਿਟੇਲ ਲਿਮਟਿਡ ਦੀ ਆਨਲਾਈਨ ਵੈੱਬਸਾਈਟ ਤੋਂ 18,990 ਰੁਪਏ ਦਾ ਐਪਲ ਏਅਰਪਾਡਸ ਪ੍ਰੋ ਖਰੀਦਿਆ। ਜਦੋਂ ਏਅਰਪੌਡਸ ਡਲਿਵਰ ਕੀਤੇ ਗਏ ਤਾਂ ਉਸ ਨੇ ਦੇਖਿਆ ਕਿ ਏਅਰਪੌਡਸ ਦੀ ਕੌਮਾਂਤਰੀ ਮੋਬਾਇਲ ਉਪਕਰਨ ਪਛਾਣ (ਆਈ. ਐੱਮ. ਈ. ਆਈ.) ਨੰਬਰ ਰਸੀਦ ’ਤੇ ਲਿਖੇ ਨੰਬਰ ਤੋਂ ਵੱਖ ਸੀ। ਇਸ ਤੋਂ ਇਲਾਵਾ ਏਅਰਪੌਡਸ ਸੈੱਲ ਫੋਨ ਦੇ ਬਲੂਟੁੱਥ ਨਾਲ ਸਹੀ ਢੰਗ ਨਾਲ ਕੁਨੈਕਟ ਨਹੀਂ ਹੋ ਰਹੇ ਸਨ। ਨਤੀਜੇ ਵਜੋਂ ਉਸ ਨੇ ਰਿਟੇਲਰ ਕੋਲ ਸ਼ਿਕਾਇਤ ਦਰਜ ਕੀਤੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। 

ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ

ਇਸ ਤੋਂ ਬਾਅਦ ਏਅਰਪੌਡਸ ਨੂੰ ਫਿਊਚਰ ਵਰਲਡ ਰਿਟੇਲ ਇੰਡੀਆ (ਸਰਵਿਸ ਸੈਂਟਰ) ਨੂੰ ਭੇਜਿਆ ਗਿਆ। ਸਰਵਿਸ ਸੈਂਟਰ ਨੇ ਏਅਰਪੌਡਸ ਨੂੰ ਇਸ ਕਾਰਨ ਦੇ ਆਧਾਰ ’ਤੇ ਵਾਪਸ ਕਰ ਦਿੱਤਾ ਕਿ ਆਈ. ਐੱਮ. ਈ. ਆਈ. ਵੱਖ ਸੀ ਅਤੇ ਸਰਵਿਸ ਨਹੀਂ ਕੀਤੀ ਜਾ ਸਕਦੀ ਸੀ। ਉਸ ਨੇ ਦੱਸਿਆ ਕਿ ਉਸ ਨੇ ਰਿਟੇਲਰ ਨੂੰ ਮੁੜ ਈ-ਮੇਲ ਕੀਤੀ। ਇਸ ਵਾਰ ਏਅਰਪੌਡਸ ਨੂੰ ਵਾਪਸ ਕਰਨ ਦੀ ਥਾਂ ਰਿਟੇਲਰ ਨੇ ਮੁੜ ਸਰਵਿਸ ਸੈਂਟਰ ਨੂੰ ਏਅਰਪੌਡਸ ਨੂੰ ਠੀਕ ਕਰਨ ਦਾ ਹੁਕਮ ਦਿੱਤਾ। ਪ੍ਰੇਸ਼ਾਨ ਹੋ ਕੇ ਉਸ ਨੇ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ, ਅਮਰੋਹਾ, ਉੱਤਰ ਪ੍ਰਦੇਸ਼ ਵਿਚ ਖਪਤਕਾਰ ਸ਼ਿਕਾਇਤ ਦਰਜ ਕੀਤੀ।

ਇਹ ਵੀ ਪੜ੍ਹੋ - ਹਵਾਈ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਘਰੇਲੂ ਉਡਾਣਾਂ ਦਾ 3 ਗੁਣਾ ਤੇ ਨਾਨ ਸਟੌਪ ਦਾ 229 ਫ਼ੀਸਦੀ ਵਧਿਆ ਕਿਰਾਇਆ

ਇਹ ਕਿਹਾ ਕਮਿਸ਼ਨ ਨੇ
ਜ਼ਿਲ੍ਹਾ ਕਮਿਸ਼ਨ ਦੇ ਮੁਖੀ ਨਿਸਾਮੁਦੀਨ ਅਤੇ ਅੰਜੂ ਰਾਣੀ ਦੀਕਸ਼ਿਤ (ਮੈਂਬਰ) ਦੀ ਬੈਂਚ ਨੇ ਸ਼ਿਕਾਇਤਕਰਤਾ ਵਲੋਂ ਪੇਸ਼ ਸਬੂਤਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਰਿਟੇਲਰ ਸਹੀ ਆਈ. ਐੱਮ. ਈ. ਆਈ. ਨੰਬਰ ਨਾਲ ਏਅਰਪੌਡਸ ਡਲਿਵਰ ਕਰਨ ਵਿਚ ਅਸਫਲ ਰਿਹਾ। ਇਸ ਤੋਂ ਇਲਾਵਾ ਸੰਚਾਰ ਦੇ ਕਈ ਯਤਨਾਂ ਦੇ ਬਾਵਜੂਦ ਗਾਹਕ ਦੀਆਂ ਸ਼ਿਕਾਇਤਾਂ ਨੂੰ ਅਣਦੇਖਿਆ ਕੀਤਾ ਗਿਆ। ਇਹ ਅਣਉਚਿੱਤ ਵਪਾਰ ਪ੍ਰਥਾਵਾਂ ਅਤੇ ਖਪਤਕਾਰ ਸੁਰੱਖਿਆ ਐਕਟ, 2019 ਦੀ ਉਲੰਘਣਾ ਹੈ। ਨਤੀਜੇ ਵਜੋਂ ਜ਼ਿਲ੍ਹਾ ਕਮਿਸ਼ਨ ਨੇ ਵਿਕ੍ਰੇਤਾ ਨੂੰ ਏਅਰਪੌਡਸ ਦੀ ਖਰੀਦ ਰਾਸ਼ੀ ਵਾਪਸ ਕਰਨ ਅਤੇ ਮਾਨਸਿਕ ਪੀੜਾ ਲਈ ਮੁਆਵਜ਼ੇ ਵਜੋਂ 3000 ਰੁਪਏ ਅਤੇ ਸ਼ਿਕਾਇਤਕਰਤਾ ਨੂੰ ਲਿਟੀਕੇਸ਼ਨ ਚਾਰਜ ਵਜੋਂ 2000 ਰੁਪਏ ਦੀ ਭੁਗਤਾਨ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News