ਰਿਲਾਇੰਸ ਰਿਟੇਲ ‘ਟੀਰਾ’ ਨਾਲ ਬਿਊਟੀ ਸੈਗਮੈਂਟ ’ਚ ਉਤਰੀ
Thursday, Apr 06, 2023 - 01:33 PM (IST)

ਨਵੀਂ ਦਿੱਲੀ (ਭਾਸ਼ਾ) – ਰਿਲਾਇੰਸ ਰਿਟੇਲ ਨੇ ਬਿਊਟੀ ਰਿਟੇਲ ਪਲੇਟਫਾਰਮ ‘ਟੀਰਾ’ ਦੀ ਪੇਸ਼ਕਸ਼ ਨਾਲ ਇਸ ਸੈਗਮੈਂਟ ’ਚ ਉਤਰਨ ਦਾ ਐਲਾਨ ਕੀਤਾ। ਦੇਸ਼ ਦੀ ਪ੍ਰਮੁੱਖ ਪ੍ਰਚੂਨ ਕੰਪਨੀ ਹੁਣ ਭਾਰਤ ਦੇ ਵਧਦੇ ਬਿਊਟੀ ਅਤੇ ਨਿੱਜੀ ਦੇਖਭਾਲ ਸੈਗਮੈਂਟ ’ਚ ਐੱਚ. ਯੂ. ਐੱਲ. ਦੇ ਲੈਕਮੇ, ਨਾਇਕਾ, ਟਾਟਾ ਅਤੇ ਐੱਲ. ਵੀ. ਐੱਮ. ਐੱਚ. ਦੇ ਸੇਫੋਰਾ ਵਰਗੇ ਬ੍ਰਾਂਡ ਨਾਲ ਮੁਕਾਬਲੇਬਾਜ਼ੀ ਕਰੇਗੀ। ਰਿਲਾਇੰਸ ਰਿਟੇਲ ਨੇ ਓਮਨੀਚੈਨਲ ਬਿਊਟੀ ਰਿਟੇਲ ਮੰਚ ਟੀਰਾ ਨੂੰ ਪੇਸ਼ ਕਰਨ ਦਾ ਐਲਾਨ ਕੀਤਾ। ਟੀਰਾ ਐਪ ਅਤੇ ਵੈੱਬਸਾਈਟ ਰਾਹੀਂ ਖਪਤਕਾਰਾਂ ਤੱਕ ਪਹੁੰਚੇਗਾ।
ਇਹ ਵੀ ਪੜ੍ਹੋ : UPI ਤੋਂ ਗਲਤ ਖਾਤੇ 'ਚ ਭੇਜ ਦਿੱਤੇ ਹਨ ਪੈਸੇ, ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹੋ ਰਿਫੰਡ
ਰਿਲਾਇੰਸ ਰਿਟੇਲ ਨੇ ਨਾਲ ਹੀ ਮੁੰਬਈ ’ਚ ਬਾਂਦ੍ਰਾ ਕੁਰਲਾ ਕੰਪਲੈਕਸ ’ਚ ਜੀਓ ਵਰਲਡ ਡਰਾਈਵ ਵਿਚ ਵੀ ਟੀਰਾ ਸਟੋਰ ਖੋਲ੍ਹਿਆ ਹੈ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਸ਼ਹਿਰਾਂ ’ਚ ਟੀਰਾ ਸਟੋਰ ਦਾ ਵਿਸਤਾਰ ਕੀਤਾ ਜਾ ਸਕਦਾ ਹੈ। ਆਨਲਾਈਨ ਖਪਤਕਾਰ ਡਾਟਾ ਮੰਚ ਸਟੇਟਿਸਟਾ ਮੁਤਾਬਕ ਭਾਰਤੀ ਬਿਊਟੀ ਅਤੇ ਨਿੱਜੀ ਦੇਖਭਾਲ ਬਾਜ਼ਾਰ ਇਸ ਸਮੇਂ 27.23 ਅਰਬ ਡਾਲਰ ਦਾ ਹੈ। ਉਦਯੋਗ ਦੀ ਕੁੱਲ ਆਮਦਨ ਦਾ 12.7 ਫੀਸਦੀ ਆਨਲਾਈਨ ਵਿਕਰੀ ਤੋਂ ਹਾਸਲ ਹੁੰਦਾ ਹੈ। ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਕਾਰਜਕਾਰੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਅਸੀਂ ਆਪਣੇ ਭਾਰਤੀ ਗਾਹਕਾਂ ਲਈ ਟੀਰਾ ਦੀ ਪੇਸ਼ਕਸ਼ ਕਰ ਕੇ ਉਤਸ਼ਾਹਿਤ ਹਾਂ। ਟੀਰਾ ਨਾਲ ਸਾਡਾ ਟੀਚਾ ਬਿਊਟੀ ਸੈਗਮੈਂਠ ’ਚ ਰੁਕਾਵਟਾਂ ਨੂੰ ਤੋੜਨਾ ਅਤੇ ਸਾਰੇ ਸੈਗਮੈਂਟ ’ਚ ਖਪਤਕਾਰਾਂ ਲਈ ਸੁੰਦਰਤਾ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ : ਭਾਰਤ ਦਾ ਵਿਦੇਸ਼ੀ ਵਪਾਰ 1.6 ਟ੍ਰਿਲੀਅਨ ਡਾਲਰ ਦੇ ਪਾਰ ਹੋਣ ਦੀ ਉਮੀਦ, ਇਨ੍ਹਾਂ ਖੇਤਰਾਂ 'ਚ ਹੋਵੇਗਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।