ਭਾਰਤੀ ਕਾਨੂੰਨਾਂ ਅਨੁਸਾਰ ਹੋਵੇਗਾ ਰਿਲਾਇੰਸ ਰਿਟੇਲ ਅਤੇ ਫਿਊਚਰ ਸੌਦਾ ਜਲਦੀ ਪੂਰਾ
Monday, Oct 26, 2020 - 03:37 PM (IST)
ਨਵੀਂ ਦਿੱਲੀ — ਫਿਊਚਰ ਗਰੁੱਪ ਅਤੇ ਰਿਲਾਇੰਸ ਰਿਟੇਲ ਵਿਚਾਲੇ ਹੋਏ ਸੌਦੇ 'ਤੇ ਆਪਣਾ ਪੱਖ ਸਪੱਸ਼ਟ ਕਰਦੇ ਹੋਏ ਰਿਲਾਇੰਸ ਇੰਡਸਟਰੀਜ਼ ਨੇ ਸੋਮਵਾਰ ਨੂੰ ਕਿਹਾ ਹੈ ਕਿ ਇਹ ਸੌਦਾ ਭਾਰਤੀ ਨਿਯਮਾਂ ਦੀ ਪੂਰੀ ਪਾਲਣਾ ਅਤੇ ਪਹਿਲਾਂ ਤੋਂ ਹੀ ਕਾਨੂੰਨੀ ਸਲਾਹ ਅਨੁਸਾਰ ਕੀਤਾ ਗਿਆ ਹੈ। ਐਤਵਾਰ ਨੂੰ ਸਿੰਗਾਪੁਰ ਦੀ ਇਕ ਆਰਬਿਟਰੇਸ਼ਨ ਕੋਰਟ ਨੇ ਫਿਊਚਰ ਗਰੁੱਪ ਨੂੰ ਆਪਣਾ ਪ੍ਰਚੂਨ ਕਾਰੋਬਾਰ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੂੰ ਵੇਚਣ 'ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਰਿਲਾਇੰਸ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਇਹ ਸੌਦਾ ਭਾਰਤੀ ਕਾਨੂੰਨਾਂ ਦੀ ਪੂਰੀ ਪਾਲਣਾ ਵਿਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸੀਂ ਆਪਣੇ ਅਧਿਕਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੇਰੀ ਕੀਤੇ ਬਿਨਾਂ ਫਿਊਚਰ ਗਰੁੱਪ ਨਾਲ ਜਿੰਨੀ ਜਲਦੀ ਹੋ ਸਕੇ ਸੌਦਾ ਪੂਰਾ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : Yes Bank ਦੀਆਂ 50 ਸ਼ਾਖ਼ਾਵਾਂ ਹੋਣਗੀਆਂ ਬੰਦ, ATM ਬਾਰੇ ਵੀ ਹੋ ਸਕਦੈ ਵੱਡਾ ਫ਼ੈਸਲਾ
ਫਿਊਚਰ ਗਰੁੱਪ ਨੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਨਾਲ 24,713 ਕਰੋੜ ਰੁਪਏ ਵਿਚ ਫਿਊਚਰ ਗਰੁੱਪ ਦੇ ਵੱਖ ਵੱਖ ਕਾਰੋਬਾਰਾਂ ਨੂੰ ਵੇਚਣ ਲਈ ਇਕ ਸਮਝੌਤਾ ਕੀਤਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਕਰਜ਼ੇ ਤੋਂ ਪ੍ਰੇਸ਼ਾਨ ਕਿਸ਼ੋਰ ਬਿਯਾਨੀ ਸਮੂਹ ਨੇ ਹਾਲ ਹੀ ਵਿੱਚ ਰਿਲਾਇੰਸ ਇੰਡਸਟਰੀਜ਼ ਨੂੰ ਆਪਣਾ ਪ੍ਰਚੂਨ ਸਟੋਰ, ਥੋਕ ਅਤੇ ਰਸਾਲਾ ਕਾਰੋਬਾਰ ਵੇਚਣ ਲਈ ਇਕ ਸਮਝੌਤਾ ਕੀਤਾ ਸੀ।
ਇਹ ਵੀ ਪੜ੍ਹੋ : ਰਿਲਾਇੰਸ ਕੰਪਨੀ ਦੇ ਕਾਮਿਆਂ ਨੂੰ ਦੀਵਾਲੀ ਦਾ ਤੋਹਫ਼ਾ! ਨਹੀਂ ਹੋਵੇਗੀ ਤਨਖ਼ਾਹ ਕਟੌਤੀ, ਮਿਲੇਗਾ ਬੋਨਸ
ਇਸਦੇ ਵਿਰੁੱਧ ਐਮਾਜ਼ੋਨ ਨੇ ਆਰਬੀਟੇਸ਼ਨ ਦੀ ਅਦਾਲਤ ਵਿੱਚ ਪਹੁੰਚ ਕੀਤੀ। ਤਿੰਨ ਮੈਂਬਰੀ ਆਰਬਿਟਰੇਸ਼ਨ ਕੋਰਟ 90 ਦਿਨਾਂ ਵਿਚ ਇਸ ਮਾਮਲੇ ਵਿਚ ਅੰਤਮ ਫੈਸਲਾ ਲੈ ਸਕਦੀ ਹੈ। ਅੰਤਮ ਫੈਸਲਾ ਲੈਣ ਵਾਲੀ ਕਮੇਟੀ ਕੋਲ ਫਾਰਚੂਨ ਅਤੇ ਐਮਾਜ਼ੋਨ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਦੇ ਨਾਲ ਇੱਕ ਨਿਰਪੱਖ ਮੈਂਬਰ ਹੋਵੇਗਾ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ 5 ਦੇਸ਼ਾਂ 'ਚ ਮਿਲ ਰਿਹਾ ਹੈ ਭਾਰਤ ਨਾਲੋਂ ਸਸਤਾ ਸੋਨਾ