ਕਰਿਆਨਾ ਦੁਕਾਨਾਦਾਰਾਂ ਦੇ ਲਈ ਰਿਲਾਇੰਸ ਦਾ ਪਲੈਨ, ਪਿੰਡ ਤੱਕ ਪਹੁੰਚਾਏਗੀ ਸਾਮਾਨ

Saturday, Apr 13, 2019 - 12:35 PM (IST)

ਕਰਿਆਨਾ ਦੁਕਾਨਾਦਾਰਾਂ ਦੇ ਲਈ ਰਿਲਾਇੰਸ ਦਾ ਪਲੈਨ, ਪਿੰਡ ਤੱਕ ਪਹੁੰਚਾਏਗੀ ਸਾਮਾਨ

ਨਵੀਂ ਦਿੱਲੀ—ਚੀਨ ਦੀ ਕੰਪਨੀ ਅਲੀਬਾਬਾ ਦੀ ਤਰਜ਼ 'ਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰੀਟੇਲ ਵੀ ਬੀ2ਬੀ ਇਕੋਮਰਸ ਦੇ ਨਾਲ ਡਿਜੀਟਲ ਹੋਲਸੇਲ ਮਾਰਕਿਟ ਪਲੇਸ ਤਿਆਰ ਕਰ ਰਹੀ ਹੈ। ਇਸ 'ਚ ਸਮਾਰਟਫੋਨ, ਟੀ.ਵੀ., ਕੱਪੜਿਆਂ ਤੋਂ ਲੈ ਕੇ ਮਸਾਲੇ, ਸਾਬਣ ਵਰਗੇ ਸਾਮਾਨ ਵੀ ਉਪਲੱਬਧ ਹੋਣਗੇ। ਦੱਸਿਆ ਗਿਆ ਕਿ ਦੂਰ-ਦਰਾਡੇ ਦੇ ਪਿੰਡਾਂ ਤੱਕ ਵੀ ਸੁਵਿਧਾ ਉਪਲੱਬਧ ਹੋਵੇਗੀ। ਕੰਪਨੀ ਨੇ ਬੰਗਲੁਰੂ ਦੀ ਕੰਪਨੀ ਅਜਿਓ ਬਿਜ਼ਨੈੱਸ ਦੇ ਨਾਲ ਇਸ ਦਾ ਟਰਾਇਲ ਵੀ ਸ਼ੁਰੂ ਕਰ ਦਿੱਤਾ ਹੈ। ਇਸ 'ਚ 50,000 ਤੋਂ ਜ਼ਿਆਦਾ ਵੈਂਡਰਸ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ। 
ਕੰਪਨੀ ਦੇ ਅਧਿਕਾਰੀਆਂ ਦੇ ਮੁਤਾਬਕ ਛੇਤੀ ਹੀ ਇਸ ਬਿਜ਼ਨੈੱਸ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੱਕ ਵੀ ਪ੍ਰਸਾਰਿਤ ਕੀਤਾ ਜਾਵੇਗਾ। ਅਗਲੇ ਮਹੀਨੇ ਤੋਂ ਮੁੰਬਈ 'ਚ ਵੀ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਜਿਸ 'ਚ ਐੱਫ.ਐੱਮ.ਸੀ.ਜੀ. ਅਤੇ ਗਰੋਸਰੀ ਦੇ ਪ੍ਰਾਡੈਕਟ ਮੌਜੂਦ ਹੋਣਗੇ। ਅਧਿਕਾਰੀ ਮੁਤਾਬਕ ਰਿਲਾਇੰਸ ਰਿਟੇਲ ਉਨ੍ਹਾਂ ਇਕ ਕਰੋੜ ਕਿਰਾਨਾ ਸਟੋਰ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ ਜੋ ਦਿੱਲੀ ਤੋਂ ਸਦਰ ਬਾਜ਼ਾਰ ਦੇ ਥੋਕ ਵਿਕਰੇਤਾਵਾਂ ਜਾਂ ਹੋਰ ਕੰਪਨੀਆਂ ਤੋਂ ਆਪਣਾ ਮਾਲ ਲੈਂਦੇ ਹਨ। 
ਕੁਝ ਸ਼ਹਿਰਾਂ 'ਚ ਜ਼ਰਮਨੀ ਦੀ ਮੈਟਰੋ ਏਜੀ, ਵਾਲਮਾਰਟ ਦੇ ਬੇਸਟ ਪ੍ਰਾਈਸ ਅਤੇ ਰਿਲਾਇੰਸ ਦੇ ਰਿਲਾਇੰਸ ਮਾਰਕਿਟ ਵਰਗੀਆਂ ਕੰਪਨੀਆਂ ਵਲੋਂ ਵੇਚਿਆ ਜਾਣ ਵਾਲਾ ਰੋਜ਼ਾਨਾ ਵਰਤੋਂ ਦਾ ਸਾਮਾਨ ਕੁੱਲ ਦਾ ਸਿਰਫ 10 ਫੀਸਦੀ ਹੈ। ਇਥੇ ਆਰਗੇਨਾਈਜ਼ਡ ਹੋਲਸੇਲਰਸ ਵਲੋਂ ਵੇਚੇ ਜਾਣ ਵਾਲੇ ਐੱਫ.ਐੱਮ.ਸੀ.ਜੀ. ਪ੍ਰਾਡੈਕਟ ਕੁੱਲ ਵਿਕਰੀ ਦਾ ਸਿਰਫ 3-4 ਫੀਸਦੀ ਹੈ। ਰਿਲਾਇੰਸ ਰਿਟੇਲਰ ਵੱਡੇ ਡਿਸਟਰੀਬਿਊਟਰਸ ਦੇ ਨਾਲ ਛੋਟੇ ਕਰਿਆਨਾ ਦੁਕਾਨਦਾਰਾਂ ਨੂੰ ਜੋੜ ਕੇ ਪਿੰਡ ਤੱਕ ਦੇ ਗਾਹਕਾਂ ਤੱਕ ਪਹੁੰਚਣਾ ਚਾਹੁੰਦੀ ਹੈ।


author

Aarti dhillon

Content Editor

Related News