ਰਿਲਾਇੰਸ ਜੀਓ ਨੇ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਹਾਈ ਸਪੀਡ ਜੀਓਫਾਈਬਰ ਸਰਵਿਸਿਜ਼ ਦੀ ਕੀਤੀ ਸ਼ੁਰੂਆਤ

Thursday, Jan 06, 2022 - 05:01 PM (IST)

ਜਲੰਧਰ– ਰਿਲਾਇੰਸ ਜੀਓ ਨੇ ਚੰਡੀਗੜ੍ਹ ਟ੍ਰਾਈਸਿਟੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਡੇਰਾਬਸੀ, ਜ਼ੀਰਕਪੁਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫਗਵਾੜਾ, ਖੰਨਾ, ਸੰਗਰੂਰ, ਕਪੂਰਥਲਾ, ਮਾਨਸਾ, ਬਰਨਾਲਾ, ਅਬੋਹਰ, ਪਠਾਨਕੋਟ ਆਦਿ ਸਮੇਤ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਆਪਣੀ ਹਾਈ ਸਪੀਡ ਵਰਲਡ ਕਲਾਸ ਜੀਓਫਾਈਬਰ ਬ੍ਰਾਡਬੈਂਡ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਜੀਓਫ਼ਾਈਬਰ ਦਾ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਵੀ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ।

ਰਿਲਾਇੰਸ ਜੀਓ ਦੇ ਫ਼ਰੰਟ ਲਾਈਨ ਵਾਇਰਸ ਦੇ ਨਿਰੰਤਰ ਯਤਨਾਂ ਨੇ ਇਨ੍ਹਾਂ ਸਾਰੇ ਸ਼ਹਿਰਾਂ ਦੇ ਲੋਕਾਂ ਨੂੰ ਜੀਓਫ਼ਾਈਬਰ ਡਿਜੀਟਲ ਸਰਵਿਸਿਜ਼ ਦੀ ਵਰਤੋਂ ਕਰਨ ਅਤੇ ਆਸਾਨੀ ਨਾਲ ਘਰ ਤੋਂ ਆਨਲਾਈਨ ਕੰਮ ਕਰਨ ਅਤੇ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਮੈਡੀਕਲ ਕੰਸਲਟੈਂਸ਼ਨ ਅਤੇ ਆਨਲਾਈਨ ਸਰਵਿਸਿਜ਼ ਪ੍ਰਾਪਤ ਕਰਨ 'ਚ ਸਮਰੱਥ ਬਣਾਇਆ ਹੈ। ਰਿਲਾਇੰਸ ਜੀਓ ਦੀਆਂ ਇਨ੍ਹਾਂ ਸੇਵਾਵਾਂ ਨੂੰ ਪ੍ਰਾਪਤ ਕਰਕੇ ਗਾਹਕ ਜੀਓਫ਼ਾਈਬਰ ਦੇ ਵੱਖਰੇ ਪਲਾਨਾਂ ਦੇ ਨਾਲ ਇਸ ਮਹੱਤਵਪੂਰਨ ਸਮੇਂ ਵਿਚ ਬਾਹਰੀ ਦੁਨੀਆ ਨਾਲ ਜੁੜੇ ਰਹਿਣ 'ਚ ਸਮਰੱਥ ਬਣਾਇਆ ਹੈ, ਜੋ ਅਸੀਮਿਤ ਡਾਟਾ ਦੇ ਨਾਲ ਪ੍ਰਤੀ ਮਹੀਨਾ ਸਿਰਫ਼ 399 ਰੁਪਏ ਤੋਂ ਸ਼ੁਰੂ ਹਨ ।

ਉਪਭੋਗਤਾ ਹੁਣ ਜੀਓ ਫਾਈਬਰ ਦੇ ਅਨੂਠੇ ਟ੍ਰਿਪਲ ਪਲੇ ਕੰਬੀਨੇਸ਼ਨ ਅਨੰਦ ਲੈ ਸਕਦੇ ਹਨ, ਜਿਸ ਵਿਚ 100 ਐਮ.ਬੀ.ਪੀ.ਐੱਸ. ਤੋਂ 1 ਜੀ.ਬੀ.ਪੀ.ਐੱਸ. ਤੱਕ ਦੀ ਅਲਟਰਾ- ਹਾਈ ਇੰਟਰਨੈੱਟ ਸਪੀਡ, ਅਨ ਲਿਮਟਿਡ ਲੋਕਲ ਕਾਲਿੰਗ ਅਤੇ ਐੱਸ.ਟੀ.ਡੀ. ਕਾਲਿੰਗ ਦੇ ਨਾਲ ਸਮਾਰਟ ਫ਼ੋਨ ਫਿਕਸਡ ਲਾਈਨ ਸੇਵਾਵਾਂ ਅਤੇ ਨੈੱਟਫਲਿਕਸ, ਅਮੇਜਨ ਪ੍ਰਾਈਮ, ਜ਼ੀ ਫਾਈਵ, ਯੂ ਟਿਊਬ, ਵੂਟ ਅਤੇ ਸੋਨੀ ਲਿਵ ਵਰਗੇ 14 ਸਭ ਤੋਂ ਜ਼ਿਆਦਾ ਹਰਮਨ-ਪਿਆਰੇ ਓਟੀਵੀ ਐਪ ਤੱਕ ਆਸਾਨੀ ਨਾਲ ਅਕਸੈਸ ਪ੍ਰਾਪਤ ਕਰ ਸਕਦੇ ਹਨ।

ਵੱਖ-ਵੱਖ ਕੰਬੋ ਪਲਾਨ 'ਚ ਮੁਫ਼ਤ ਸੈੱਟ ਟਾਪ ਬਾਕਸ (ਐੱਸ.ਟੀ.ਬੀ.) ਅਤੇ ਵਾਇਸ ਸਮਰੱਥ ਰਿਮੋਟ ਦੇ ਨਾਲ, ਉਪਭੋਗਤਾ ਹੁਣ 350 ਤੋਂ ਜ਼ਿਆਦਾ ਟੀ.ਵੀ. ਚੈਨਲ ਬਿਨਾਂ ਕਿਸੇ ਰੁਕਾਵਟ ਦੇ ਵੇਖ ਸਕਦੇ ਹਨ ਅਤੇ ਬਿਨਾਂ ਕਿਸੇ ਜ਼ਿਆਦਾ ਲਾਗਤ ਤੋਂ ਆਪਣੇ ਆਮ ਟੀ.ਵੀ. ਸੈੱਟ ਨੂੰ ਸਮਾਰਟ ਟੀ.ਵੀ. ਵਿਚ ਬਦਲ ਸਕਦੇ ਹਨ। ਜੀਓ ਪੂਰੇ ਪੰਜਾਬ 'ਚ ਸਾਰੀ ਗੇਟੇਡ ਸੁਸਾਇਟੀਆਂ ਨੂੰ ਮੁਫ਼ਤ ਇੰਟਰ ਕਾਮ ਸੇਵਾਵਾਂ ਵੀ ਪ੍ਰਦਾਨ ਕਰ ਰਿਹਾ ਹੈ। ਕਈ ਆਰ.ਡਬਲਿਊ. ਅਤੇ ਬਿਲਡਰਜ਼ ਪਹਿਲਾਂ ਤੋਂ ਹੀ ਇਸ ਯੋਜਨਾਂ ਦਾ ਲਾਭ ਲੈ ਰਹੇ ਹਨ।

ਨਿੱਜੀ ਕਾਰਪੋਰੇਟ, ਕਾਲ ਸੈਂਟਰ, ਬੀ.ਪੀ.ਓ., ਸਿਹਤ ਸੇਵਾ ਖੇਤਰ, ਸੰਸਥਾਵਾਂ, ਵਿਦਿਆਰਥੀਆਂ ਅਤੇ ਹੋਰ ਪੇਸ਼ੇਵਰ ਕੰਪਨੀਆਂ ਦੇ ਵੱਡੀ ਗਿਣਤੀ ਕਰਮਚਾਰੀ ਅਜੇ ਵੀ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਘਰਾਂ ਤੋਂ ਕੰਮ ਕਰ ਰਹੇ ਹਨ ਅਤੇ ਇੰਟਰਨੈੱਟ ਦੀ ਵਰਤੋਂ ਲਗਪਗ 30 ਫ਼ੀਸਦੀ ਵੱਧ ਰਹੀ ਹੈ। ਅਜਿਹੇ ਵਿਚ ਜੀਓ ਫਾਈਬਰ ਨਾਗਰਿਕਾਂ ਦਾ ਸਮਰਥਨ ਕਰਨ ਲਈ ਆਪਣੇ ਨੈੱਟਵਰਕ ਨੂੰ ਲਗਾਤਾਰ ਵਧਾ ਰਿਹਾ ਹੈ। ਜੀਓ ਫਾਈਬਰ ਪੂਰੇ ਪੰਜਾਬ ਦੇ ਪ੍ਰਮੁੱਖ ਵਸਨੀਕਾਂ ਅਤੇ ਵਪਾਰਕ ਖੇਤਰਾਂ 'ਚ ਆਪਣੀ ਭਰੋਸੇਯੋਗ ਹਾਈ-ਸਪੀਡ ਬਰਾਡਬੈਂਡ ਸੇਵਾ ਦੇ ਨਾਲ ਜੀਓ ਫਾਈਬਰ ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਜੀਓ ਫਾਈਬਰ ਦੀਆਂ ਟੀਮਾਂ ਵਲੋਂ ਪ੍ਰਦਾਨ ਕੀਤੀ ਜਾ ਰਹੀ ਤੇਜ਼ ਨਵੀਂ ਸਥਾਪਨਾ ਅਤੇ ਰੱਖ-ਰਖਾਅ ਸੇਵਾਵਾਂ ਨੇ ਪੰਜਾਬ ਭਰ ਵਿਚ ਜੀਓਫ਼ਾਈਬਰ ਗਾਹਕਾਂ ਨੂੰ ਪ੍ਰਸੰਨ ਕੀਤਾ ਹੈ। ਇਹ ਹੋਰ ਲੋੜੀਂਦੀਆਂ ਸੇਵਾਵਾਂ ਅਤੇ ਸਰਕਾਰੀ ਸੇਵਾਵਾਂ ਦੀ ਵਰਤੋਂ ਨੂੰ ਵੀ ਯਕੀਨੀ ਬਣਾ ਰਿਹਾ ਹੈ।

ਜੀਓਫ਼ਾਈਬਰ ਵਿਅਕਤੀਗਤ ਘਰਾਂ, ਛੋਟੇ ਅਤੇ ਵੱਡੇ ਉੱਦਮੀਆਂ, ਵਪਾਰਕਾਂ ਅਦਾਰਿਆਂ, ਸਰਕਾਰ ਦੀ ਲੋੜੀਂਦੀ ਸਹਾਇਤਾ ਸੇਵਾਵਾਂ ਅਤੇ ਵੱਖ-ਵੱਖ ਖੇਤਰਾਂ 'ਚ ਪੇਸ਼ੇਵਰਾਂ ਸਮੇਤ ਲੱਖਾਂ ਗਾਹਕਾਂ ਨੂੰ ਪੂਰਾ ਕਰ ਰਿਹਾ ਹੈ। ਲੋਕ ਨਵੇਂ ਕੁਨੈਕਸ਼ਨ ਜਾਂ ਸ਼ਿਕਾਇਤਾਂ ਲਈ ਜੀਓ ਦੇ ਕਸਟਮਰ ਕੇਅਰ ਨੰਬਰ 1800-896-9999 ਜਾਂ ਵਟਸਐਪ 'ਤੇ 70005-70005 'ਤੇ ਜਾਂ  jiofibercare@jio.com 'ਤੇ ਈਮੇਲ ਕਰ ਸਕਦੇ ਹੋ। 


Rakesh

Content Editor

Related News