ਏਅਰਟੈੱਲ, ਵੋਡਾ-ਆਈਡੀਆ ਮਗਰੋਂ ਹੁਣ ਜਿਓ ਨੇ ਵੀ ਮਹਿੰਗੇ ਕੀਤੇ ਪਲਾਨ, 1 ਦਸੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
Sunday, Nov 28, 2021 - 07:52 PM (IST)
ਨਵੀਂ ਦਿੱਲੀ-ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਨੇ ਵੀ ਆਪਣੇ ਪ੍ਰੀਪੇਡ ਪਲਾਨਸ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵੀ ਆਪਣੇ ਟੈਰਿਫ ਦੀਆਂ ਕੀਮਤਾਂ 'ਚ ਵਾਧਾ ਕਰ ਚੁੱਕੀਆਂ ਹਨ। ਏਅਰਟੈਲ, ਵੋਡਾ-ਆਈਡੀਆ ਤੋਂ ਬਾਅਦ ਹੁਣ ਜਿਓ ਨੇ ਵੀ ਆਪਣੇ ਟੈਰਿਫ ਪਲਾਨ 'ਚ 20 ਫੀਸਦੀ ਤੱਕ ਵਧਾ ਦਿੱਤੇ ਹਨ। ਜਿਓ ਵੱਲੋਂ ਜਾਰੀ ਬਿਆਨ ਮੁਤਾਬਕ, ਨਵੇਂ ਟੈਰਿਫ ਪਲਾਨ 1 ਦਸੰਬਰ 2021 ਤੋਂ ਲਾਗੂ ਹੋਣਗੇ। ਹਾਲਾਂਕਿ, ਜਿਓ ਦਾ ਇਹ ਵੀ ਦਾਅਵਾ ਹੈ ਕਿ ਉਸ ਦੇ ਪਲਾਨਸ ਇੰਡਸਟਰੀ 'ਚ ਸਭ ਤੋਂ ਸਸਤੇ ਹਨ।
ਇਹ ਵੀ ਪੜ੍ਹੋ : ਇਸਲਾਮਿਕ ਸਟੇਟ ਦੇ ਹਮਲੇ 'ਚ ਪੰਜ ਕੁਰਦ ਲੜਾਕਿਆਂ ਦੀ ਮੌਤ, ਚਾਰ ਜ਼ਖਮੀ
ਜਿਓ ਨੇ ਕਿਹਾ ਕਿ ਉਸ ਦੇ ਪਲਾਨਸ ਦੀਆਂ ਨਵੀਂ ਕੀਮਤਾਂ 1 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ ਉਨ੍ਹਾਂ ਨੂੰ ਸਾਰੇ ਮੌਜੂਦਾ ਟੱਚਪੁਆਇੰਟਸ ਅਤੇ ਚੈਨਲਸ 'ਤੇ ਐਕਸੈੱਸ ਕੀਤਾ ਜਾ ਸਕਦਾ ਹੈ। ਜਿਓ ਨੇ ਪਲਾਨ ਦੀਆਂ ਕੀਮਤਾਂ 'ਚ 16 ਰੁਪਏ ਤੋਂ ਲੈ ਕੇ 480 ਰੁਪਏ ਤੱਕ ਦਾ ਵਾਧਾ ਕੀਤਾ ਹੈ। ਸਭ ਤੋਂ ਜ਼ਿਆਦਾ 480 ਰੁਪਏ ਦਾ ਵਾਧਾ 365 ਦਿਨ ਦੀ ਮਿਆਦ ਵਾਲੇ ਉਸ ਪਲਾਨ 'ਚ ਕੀਤਾ ਗਿਆ ਹੈ ਜੋ ਅਜੇ 2399 ਰੁਪਏ 'ਚ ਪੈਂਦਾ ਹੈ। ਇਸ ਪਲਾਨ ਦੀ ਕੀਮਤ 1 ਦਸੰਬਰ ਤੋਂ 2879 ਰੁਪਏ ਹੋਵੇਗੀ। ਇਸ ਸਾਲਾਨਾ ਪਲਾਨ 'ਚ ਗਾਹਕ ਨੂੰ 2ਜੀ.ਬੀ. ਰੋਜ਼ਾਨਾ ਦਾ ਡਾਟਾ, ਅਨਲਿਮਟਿਡ ਵੁਆਇਸ ਕਾਲ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ।
ਇਹ ਵੀ ਪੜ੍ਹੋ : ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।