ਰਿਲਾਇੰਸ JIO ਹੈ ਭਾਰਤ ਵਿਚ ਸਟ੍ਰੀਮਿੰਗ ਸੇਵਾ ਦੀ ਸਫਲਤਾ ਦਾ ਰਾਜ਼ : ਨੈੱਟਫਲਿਕਸ
Saturday, Feb 13, 2021 - 08:41 PM (IST)
ਨਵੀਂ ਦਿੱਲੀ : ਮਸ਼ਹੂਰ ਸਟ੍ਰੀਮਿੰਗ ਕੰਪਨੀ ਨੈੱਟਫਲਿਕਸ ਦੇ ਸੰਸਥਾਪਕ ਅਤੇ ਸਹਿ-ਸੀ.ਈ.ਓ., ਰੀਡ ਹੇਸਟਿੰਗਜ਼ ਦਾ ਮੰਨਣਾ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਹੀ ਭਾਰਤ ਵਿਚ ਡਾਟਾ ਦੀਆਂ ਕੀਮਤਾਂ ਵਿਚ ਹੋਈ ਨਾਟਕੀ ਗਿਰਾਵਟ ਪਿੱਛੇ ਹੈ ਅਤੇ ਇਸੇ ਕਰਕੇ ਭਾਰਤ ਵਿਚ ਨੈੱਟਫਲਿਕਸ ਵਰਗੀਆਂ ਕਈ ਸਟ੍ਰੀਮਿੰਗ ਸੇਵਾਵਾਂ ਸਫਲ ਹੋ ਸਕੀਆਂ ਹਨ। ਉਸਨੇ ਇਹ ਗੱਲ ਫਾਰਚਿਊਨ ਇੰਡੀਆ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿਚ ਕਹੀ।
ਉਨ੍ਹਾਂ ਕਿਹਾ ਕਿ ਮਹਿੰਗੀ ਡਾਟਾ ਕੀਮਤਾਂ ਕਾਰਨ ਭਾਰਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਕੀਮਤੀ ਡਾਟਾ ਬਾਜ਼ਾਰਾਂ ਵਿਚ ਹੁੰਦੀ ਸੀ ਪਰ ਰਿਲਾਇੰਸ ਜਿਓ ਦੇ ਉਦਘਾਟਨ ਤੋਂ ਬਾਅਦ ਭਾਰਤ ਸਿਰਫ 4 ਸਾਲਾਂ ਵਿਚ ਦੁਨੀਆ ਦਾ ਸਭ ਤੋਂ ਸਸਤਾ ਡਾਟਾ ਬਾਜ਼ਾਰਾਂ ਵਿੱਚੋਂ ਇੱਕ ਬਣ ਗਿਆ। ਰਿਲਾਇੰਸ ਜਿਓ ਦੀ ਪ੍ਰਸ਼ੰਸਾ ਕਰਦਿਆਂ ਰੀਡ ਹੇਸਟਿੰਗਜ਼ ਦਾ ਕਹਿਣਾ ਹੈ ਕਿ ਜਿਓ ਵਲੋਂ ਡਾਟਾ ਸੈਕਟਰ ਵਿਚ ਲਿਆਂਦੀਆਂ ਤਬਦੀਲੀਆਂ ਕਾਰਨ ਹੀ ਨੇਟਫਲਿਕਸ ਕਾਰੋਬਾਰ ਚਲਦਾ ਹੈ ਨਹੀਂ ਤਾਂ ਅਸੀਂ ਸਫਲ ਨਹੀਂ ਹੋ ਸਕਦੇ ਸੀ।
ਇਹ ਵੀ ਪੜ੍ਹੋ : ਨਿਤਿਨ ਗਡਕਰੀ ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ CNG ਟਰੈਕਟਰ, ਜਾਣੋ ਖ਼ਾਸੀਅਤ
ਰਿਲਾਇੰਸ ਜਿਓ ਦੇ ਮਾਲਕ ਮੁਕੇਸ਼ ਅੰਬਾਨੀ ਦਾ ਜ਼ਿਕਰ ਕਰਦਿਆਂ ਰੀਡ ਹੇਸਟਿੰਗਜ਼ ਨੇ ਕਿਹਾ, 'ਅਸੀਂ ਖੁਸ਼ਕਿਸਮਤ ਹਾਂ ਕਿ ਜਦੋਂ ਅਸੀਂ ਕੰਟੈਂਟ ਨਿਰਮਾਣ ਵਿਚ ਨਿਵੇਸ਼ ਦੀ ਸ਼ੁਰੂਆਤ ਕੀਤੀ, ਉਸੇ ਸਮੇਂ ਕੁਝ ਲੋਕ ਇੰਟਰਨੈਟ ਬਦਲਣ ਦੀ ਦਿਸ਼ਾ ਵੱਲ ਨਿਵੇਸ਼ ਕਰ ਰਹੇ ਸਨ।' ਜ਼ਿਕਰਯੋਗ ਕਿ ਨੈੱਟਫਲਿਕਸ ਨੇ ਭਾਰਤ ਵਿਚ ਪੰਜ ਸਾਲ ਪੂਰੇ ਕੀਤੇ ਹਨ।
'ਅਜਿਹਾ ਕੋਈ ਦੇਸ਼ ਨਹੀਂ ਹੈ ਜੋ ਦੁਨੀਆ ਦੇ ਸਭ ਤੋਂ ਮਹਿੰਗੇ ਡਾਟਾ ਨੂੰ ਦੁਨੀਆ ਦੇ ਸਭ ਤੋਂ ਸਸਤੇ ਡਾਟਾ ਵਿਚ ਬਦਲ ਸਕਿਆ ਹੋਵੇ ਹੈ, ਉਹ ਵੀ ਸਿਰਫ ਚਾਰ ਸਾਲਾਂ ਵਿਚ'। ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਘੱਟ ਡਾਟਾ ਖਪਤ ਮਾਰਕੀਟ ਨੂੰ ਵਿਸ਼ਵ ਦੀ ਸਭ ਤੋਂ ਵੱਧ ਖਪਤ ਮਾਰਕੀਟ ਵਿਚੋਂ ਇਕ ਬਣਾ ਸਕਿਆ ਹੋਵੇ। ਇੰਡੀਅਨ ਇੰਟਰਨੈਟ ਦੀ ਤਬਦੀਲੀ ਬੇਮਿਸਾਲ ਹੈ।' ਰੀਡ ਹੇਸਟਿੰਗਜ਼ ਦਾ ਮੰਨਣਾ ਹੈ ਕਿ ਰਿਲਾਇੰਸ ਜਿਓ ਨੇ ਵਿਸ਼ਵ ਵਿਚ ਸਭ ਤੋਂ ਮਹੱਤਵਪੂਰਨ ਤਬਦੀਲੀ ਲਿਆਂਦੀ ਹੈ।
ਇਹ ਵੀ ਪੜ੍ਹੋ : ਪਰਿਵਾਰਕ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਵਧਾਈ ਪੈਨਸ਼ਨ ਦੀ ਲਿਮਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।