ਭਾਰਤ ’ਚ ਸਫਲਤਾ ਤੋਂ ਬਾਅਦ ਰਿਲਾਇੰਸ ਜੀਓ ਕੌਮਾਂਤਰੀ ਪੱਧਰ ’ਤੇ ਪ੍ਰਵੇਸ਼ ਦੇ ਬਦਲ ਦੀ ਭਾਲ ’ਚ : ਅਧਿਕਾਰੀ
Monday, Oct 30, 2023 - 03:26 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ’ਚ ਸਫਲਤਾ ਤੋਂ ਬਾਅਦ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਕੌਮਾਂਤਰੀ ਪੱਧਰ ’ਤੇ ਪ੍ਰਵੇਸ਼ ਨੂੰ ਇਕ ਬਦਲ ਦੇ ਰੂਪ ’ਚ ਦੇਖਦੀ ਹੈ, ਜਿਸ ਦਾ ਲਗਾਤਾਰ ਮੁੱਲਾਂਕਣ ਕੀਤਾ ਜਾ ਰਿਹਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ‘ਇੰਡੀਆ ਮੋਬਾਇਲ ਕਾਂਗਰਸ’ 'ਚ ਗੱਲਬਾਤ ਦੌਰਾਨ ਰਿਲਾਇੰਸ ਜੀਓ ਦੇ ਪ੍ਰਧਾਨ ਮੈਥਿਊ ਓਮਨ ਨੇ ਕਿਹਾ ਕਿ ਭਾਰਤ ਹੁਣ ਟੀਅਰ 1 ਪਲੱਸ ਦੇਸ਼ ਹੈ ਅਤੇ ਦੇਸ਼ ਦੇ ਲਈ ਸਹੀ ਨੀਤੀਆਂ ਬਣਾਉਣ ’ਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
ਓਮਨ ਨੇ ਕਿਹਾ,‘‘ਸਾਡਾ ਮੰਨਣਾ ਹੈ ਕਿ ਭਾਰਤ ਤੋਂ ਕੌਮਾਂਤਰੀ ਜਾਣ ਦੇ ਵੱਡੇ ਮੌਕੇ ਹਨ। ਰਿਲਾਇੰਸ ਉਨ੍ਹਾਂ ਮੌਕਿਆਂ ਨੂੰ ਲੱਭਣ ਲਈ ਬਦਲਾਂ ਦੀ ਸਮੀਖਿਆ ਕਰਨਾ ਜਾਰੀ ਰਖੇਗੀ ਕਿ ਵਿਸ਼ਵ ਪੱਧਰ ’ਤੇ ਭਾਰਤ ਦਾ ਵਧੀਆ ਨੁਮਾਇੰਦਗੀ ਕਿਵੇਂ ਕੀਤੀ ਜਾਵੇ ਅਤੇ ਟੈਕਨਾਲੋਜੀ ਸਮਰੱਥਾ ਦਾ ਲਾਭ ਉਠਾ ਕੇ ਗਾਹਕਾਂ ਦਾ ਅਨੁਭਵ ਕਿਵੇਂ ਬਿਹਤਰ ਕੀਤਾ ਜਾਵੇ, ਜਿਵੇਂ ਕਿ ਅਸੀਂ ਹੁਣ ਤਕ ਭਾਰਤ ’ਚ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਅਸਲ ’ਚ ਡਿਜੀਟਲ ਇੰਡੀਆ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਸਰਕਾਰ ਨੂੰ ਨਾ ਸਿਰਫ ਮੋਬਾਇਲ ਟਾਵਰ ਸਥਾਪਿਤ ਕਰਨ ਲਈ ਸਗੋਂ ਲੋਕਾਂ ਲਈ ਯੰਤਰਾਂ ਅਤੇ ਸੇਵਾਵਾਂ ਨੂੰ ਕਿਫਾਇਤੀ ਅਤੇ ਆਸਾਨ ਬਣਾਉਣ ਲਈ 75,700 ਕਰੋੜ ਰੁਪੜੇ ਦੇ ਯੂਨੀਵਰਸਲ ਸਰਵਿਸਿਜ਼ ਆਬਲੀਗੇਸ਼ਨ ਫੰਡ (ਯੂ.ਐੱਸ.ਓ.ਐੱਫ.) ਦਾ ਲਾਭ ਚੁੱਕਣਾ ਸ਼ੁਰੂ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8