ਰਿਲਾਇੰਸ ਜੀਓ ਨੇ ਸਾਰੇ ਸਰਕਲ ’ਚ ਲਗਾਇਆ 5ਜੀ ਨੈੱਟਵਰਕ, ਪਰੀਖਣ ਲਈ ਤਿਆਰ
Thursday, Aug 03, 2023 - 06:54 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਨੇ ਸਾਰੇ ਸਰਕਲ ’ਚ 5ਜੀ ਨੈੱਟਵਰਕ ਸਥਾਪਿਤ ਕਰਨ ਦੀ ਸੂਚਨਾ ਸਰਕਾਰ ਨੂੰ ਦਿੰਦੇ ਹੋਏ ਕਿਹਾ ਕਿ ਉਹ ਨਿਰਧਾਰਤ ਮਾਪਦੰਡਾਂ ਮੁਤਾਬਕ ਇਸ ਦੇ ਪਰੀਖਣ ਲਈ ਤਿਆਰ ਹੈ। ਸੂਤਰਾਂ ਮੁਤਾਬਕ ਰਿਲਾਇੰਸ ਜੀਓ ਨੇ ਦੂਰਸੰਚਾਰ ਵਿਭਾਗ ਨੂੰ ਭੇਜੀ ਇਕ ਚਿੱਠੀ ਵਿਚ ਦੇਸ਼ ਦੇ ਸਾਰੇ ਦੂਰਸੰਚਾਰ ਸਰਕਲ ’ਚ 5ਜੀ ਸੇਵਾਵਾਂ ਲਈ ਨੈੱਟਵਰਕ ਸਥਾਪਿਤ ਕਰਨ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ 1 ਫ਼ੀਸਦੀ ਸਥਾਨਾਂ ਨੂੰ 5ਜੀ ਸੇਵਾਵਾਂ ਦੇ ਪਰੀਖਣ ਲਈ ਚੁਣਿਆ ਜਾਏਗਾ।
ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ
ਸੂਤਰਾਂ ਨੇ ਕਿਹਾ ਕਿ ਪਰੀਖਣ ਵਿਚ ਨਿਰਧਾਰਤ ਮਾਪਦੰਡਾਂ ਮੁਤਾਬਕ ਪਾਏ ਜਾਣ ’ਤੇ ਰਿਲਾਇੰਸ ਜੀਓ ਨੂੰ 5ਜੀ ਸੇਵਾਵਾਂ ਦੀ ਸ਼ੁਰੂਆਤ ਲਈ ਤਿਆਰ ਹੋਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਏਗਾ। ਇਸ ਦਰਮਿਆਨ ਜੀਓ ਦਾ ਗੁਜਰਾਤ ਸਰਕਲ ’ਚ 26 ਗੀਗਾਹਰਟਜ਼ ਅਤੇ 3300 ਮੈਗਾਹਰਟਜ਼ ਸਪੈਕਟ੍ਰਮ ਬੈਂਡ ’ਤੇ 5ਜੀ ਸੇਵਾਵਾਂ ਦੇ ਪਰੀਖਣ ਵਿੱਚ ਸਫ਼ਲ ਐਲਾਨਿਆ ਗਿਆ ਹੈ। ਇਸ ਦੀ ਸੂਚਨਾ ਦੂਰਸੰਚਾਰ ਵਿਭਾਗ ਦੇ ਗੁਜਰਾਤ ਸਰਕਲ ਨੇ ਟਵਿਟਰ ’ਤੇ ਦਿੱਤੀ ਹੈ। ਦੇਸ਼ ਵਿੱਚ 5ਜੀ ਸੇਵਾਵਾਂ ਦੀ ਸ਼ੁਰੂਆਤ ਅਕਤੂਬਰ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਰਿਲਾਇੰਸ ਜੀਓ ਸਮੇਤ ਸਾਰੀਆਂ ਦੂਰਸੰਚਾਰ ਕੰਪਨੀਆਂ 5ਜੀ ਸੇਵਾਵਾਂ ਦਾ ਨੈੱਟਵਰਕ ਸਥਾਪਿਤ ਕਰਨ ’ਚ ਜੁਟੀਆਂ ਹੋਈਆਂ ਹਨ। 5ਵੀਂ ਪੀੜ੍ਹੀ ਦੀਆਂ ਦੂਰਸੰਚਾਰ ਸੇਵਾਵਾਂ ਵਧੇਰੇ ਤੇਜ਼ ਰਫ਼ਤਾਰ ਨਾਲ ਵੀਡੀਓ ਨੂੰ ਡਾਊਨਲੋਡ ਕਰਨ ਅਤੇ ਭੀੜ ਵਾਲੇ ਇਲਾਕਿਆਂ ਵਿੱਚ ਲੱਖਾਂ ਫੋਨ ਨੂੰ ਸਮਰਥਨ ਦੇਣ ’ਚ ਸਮਰੱਥ ਹੋਣਗੀਆਂ।
ਇਹ ਵੀ ਪੜ੍ਹੋ : ਮੁੜ ਅਸਮਾਨ ਛੂਹ ਰਹੀਆਂ ਨੇ ਟਮਾਟਰ ਦੀਆਂ ਕੀਮਤਾਂ, ਮਦਰ ਡੇਅਰੀ ਦੀਆਂ ਦੁਕਾਨਾਂ ’ਤੇ ਵਿਕਿਆ 259 ਰੁਪਏ ਕਿਲੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8