ਪੰਜਾਬ 'ਚ ਜਿਓ ਦਾ ਦਬਦਬਾ ਬਰਕਰਾਰ, 1.33 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ : ਟਰਾਈ
Monday, Dec 30, 2019 - 06:11 PM (IST)
ਜਲੰਧਰ– ਰਿਲਾਇੰਸ ਜਿਓ, 1.33 ਕਰੋੜ ਗਾਹਕਾਂ ਨਾਲ ਪੰਜਾਬ 'ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਆਪਣੇ ਗਾਹਕ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਵੱਲੋਂ ਜਾਰੀ ਕੀਤੇ ਗਏ ਨਵੇਂ ਦੂਰਸੰਚਾਰ ਸਬਸਕ੍ਰਿਪਸ਼ਨ ਅੰਕੜਿਆਂ ਮੁਤਾਬਕ ਜਿਓ ਨੇ ਲਗਾਤਾਰ ਪੰਜਾਬ 'ਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਪੰਜਾਬ 'ਚ ਆਪਣੇ ਸਭ ਤੋਂ ਵੱਡੇ 4ਜੀ ਨੈੱਟਵਰਕ ਕਾਰਨ, ਸੂਬੇ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਹੋਣ ਕਰ ਕੇ ਅਤੇ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ 'ਚ ਜਿਓ ਫੋਨ ਦੀ ਸਫਲਤਾ ਦੇ ਨਾਲ ਵੱਡੀ ਗਿਣਤੀ 'ਚ ਅਪਣਾਏ ਜਾਣ ਦੇ ਚੱਲਦੇ ਜਿਓ ਨੇ ਅਕਤੂਬਰ ਮਹੀਨੇ 'ਚ ਹੀ ਕਰੀਬ 3 ਲੱਖ ਨਵੇਂ ਗਾਹਕ ਜੋੜੇ ਹਨ। ਪੰਜਾਬ ਸਰਕਲ 'ਚ ਪੰਜਾਬ ਦੇ ਨਾਲ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ।
ਟਰਾਈ ਦੀ ਰਿਪੋਰਟ ਮੁਤਾਬਕ 31 ਅਕਤੂਬਰ 2019 ਤਕ ਜਿਓ, ਪੰਜਾਬ 'ਚ 1 ਕਰੋੜ 33 ਲੱਖ ਗਾਹਕਾਂ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਅਪਰੇਟਰ ਹੈ, ਜਿਸ ਤੋਂ ਬਾਅਦ ਵੋਡਾ-ਆਈਡੀਆ 1 ਕਰੋੜ 14 ਲੱਖ ਗਾਹਕਾਂ ਨਾਲ ਨਾਲ ਦੂਜੇ ਨੰਬਰ 'ਤੇ ਹੈ। ਕਰੀਬ 1 ਕਰੋੜ 2 ਲੱਖ ਗਾਹਕਾਂ ਨਾਲ ਏਅਰਟੈੱਲ ਤੀਜੇ ਨੰਬਰ 'ਤੇ ਅਤੇ ਬੀ.ਐੱਸ.ਐੱਨ.ਐੱਲ. 55 ਲੱਖ ਗਾਹਕਾਂ ਨਾਲ ਚੌਥੇ ਨੰਬਰ 'ਤੇ ਹੈ। ਕੰਪਨੀ ਮੁਤਾਬਕ ਪੰਜਾਬ 'ਚ ਜਿਓ ਦੀ ਤੇਜ਼ ਗ੍ਰੋਥ 'ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸ ਦਾ ਮਜਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈੱਟਵਰਕ ਹੈ। ਇਹ ਸੂਬੇ 'ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈੱਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ।
ਜਿਓ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਇਕੱਲਾ 4ਜੀ ਨੈੱਟਵਰਕ ਹੈ ਜਿਸ ਵਿੱਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਿਲ ਹਨ ਜਿਨ੍ਹਾਂ ਵਿੱਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਿਲ ਹਨ। ਬਿਹਤਰੀਨ ਗੁਣਵੱਤਾ ਵਾਲੇ ਡੇਟਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ 'ਤੇ ਕਾਇਮ ਰਹਿੰਦੇ ਹੋਏ ਜਿਓ ਨੇ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਸਭ ਤੋਂ ਤੇਜ਼ 4ਜੀ ਦੂਰਸੰਚਾਰ ਨੈੱਟਵਰਕ ਦੇ ਤੌਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ। ਟਰਾਈ ਦੇ ਨਵੇਂ ਅੰਕੜਿਆਂ ਅਨੁਸਾਰ ਜਿਓ ਪੰਜਾਬ ਸੇਵਾ ਖੇਤਰ ਵਿੱਚ ਆਪਣੇ ਨੈੱਟਵਰਕ 'ਤੇ 23.1 ਐੱਮ. ਬੀ. ਪੀ. ਐੱਸ. ਦੀ ਔਸਤ 4ਜੀ ਡਾਊਨਲੋਡ ਸਪੀਡ ਦਰਜ ਕੀਤੀ ਜੋ ਕਿ ਆਪਣੇ ਮੁੱਖ ਵਿਰੋਧੀ ਤੋਂ ਲਗਪਗ ਦੁੱਗਣੀ ਹੈ। ਪੰਜਾਬ 'ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ 'ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜੀਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਡਿਜਿਟਲ ਲਾਈਫ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਣਾ ਰਹੇ ਹਨ।
ਟਰਾਈ ਦੀ ਨਵੀਂ ਰਿਪੋਰਟਾਂ ਮੁਤਾਬਕ, ਜਿਓ ਹੁਣ ਪੰਜਾਬ 'ਚ ਵਿਆਪਕ ਤੌਰ 'ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾਮ ਪ੍ਰਦਰਸ਼ਨ ਭਾਵ ਰੈਵੇਨਿਊ ਮਾਰਕੀਟ ਸ਼ੇਅਰ (ਆਰ.ਐੱਮ.ਐੱਸ.) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀ.ਐੱਮ.ਐੱਸ.) ਦੋਵੇਂ ਪ੍ਰਮੁੱਖ ਮਾਪਦੰਡਾਂ 'ਚ ਸ਼ਿਖਰ ਸਥਾਨ ਹੈ। ਇਸ ਸਾਲ ਜਨਵਰੀ 'ਚ ਪਹਿਲੇ ਗਾਹਕ ਬਾਜ਼ਾਰ ਹਿੱਸੇਦਾਰੀ (ਸੀ.ਐੱਮ.ਐੱਸ.) 'ਚ ਸ਼ਿਖਰ ਸਥਾਨ ਹਾਸਲ ਕਰਨ ਤੋਂ ਬਾਅਦ, ਰਿਲਾਇੰਸ ਜਿਓ ਨੇ ਨਵੀਂ ਟਰਾਈ ਰਿਪੋਰਟ ਮੁਤਾਬਕ ਰੈਵੇਨਿਊ ਮਾਰਕੀਟ ਸ਼ੇਅਰ (ਆਰ.ਐੱਮ.ਐੱਸ.) 'ਚ ਵੀ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ।