FMCG ਸੈਕਟਰ ’ਚ ਸਥਾਪਿਤ ਬ੍ਰਾਂਡ ਨੂੰ ਚੁਣੌਤੀ ਦੇਣ ਦੀ ਤਿਆਰੀ ’ਚ ਰਿਲਾਇੰਸ

Monday, Mar 27, 2023 - 10:22 AM (IST)

ਨਵੀਂ ਦਿੱਲੀ (ਭਾਸ਼ਾ) - ਬੀਤੇ ਦੌਰ ਦੇ ਸਾਫਟ ਡ੍ਰਿੰਕ ਬ੍ਰਾਂਡ ਕੈਂਪਾਂ ਨੂੰ ਮੁੜ ਬਾਜ਼ਾਰ ਵਿਚ ਪੇਸ਼ ਕਰਨ ਵਾਲੀ ਰਿਲਾਇੰਸ ਨੇ ਹੁਣ ਨਿੱਜੀ ਅਤੇ ਘਰੇਲੂ ਯੂਜ਼ ਸੈਕਟਰ ਵਿਚ ਵੀ ਕਦਮ ਰੱਖ ਕੇ ਅਤੇ 30-35 ਫੀਸਦੀ ਘੱਟ ਮੁੱਲ ਵਿਚ ਉਤਪਾਦਾਂ ਨੂੰ ਉਤਾਰ ਕੇ ਸਥਾਪਿਤ ਐੱਫ. ਐੱਮ. ਸੀ. ਜੀ. ਕੰਪਨੀਆਂ ਲਈ ਚੁਣੌਤੀ ਪੇਸ਼ ਕਰ ਦਿੱਤੀ ਹੈ। ਰੋਜ਼ਾਨਾ ਇਸਤੇਮਾਲ ਵਾਲੇ ਉਤਪਾਦ (ਐੱਫ. ਐੱਮ. ਸੀ. ਜੀ.) ਖੇਤਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਥਾਪਿਤ ਕੰਪਨੀਆਂ ਦੇ ਉਤਪਾਦਾਂ ਦੀ ਤੁਲਨਾ ਵਿਚ ਘੱਟ ਮੁੱਲ ’ਤੇ ਰਿਲਾਇੰਸ ਦੇ ਉਤਪਾਦਾਂ ਦੇ ਉਪਲੱਬਧ ਹੋਣ ਨਾਲ ਗਾਹਕ ਉਨ੍ਹਾਂ ਨੂੰ ਅਜ਼ਮਾਉਣ ਲਈ ਪ੍ਰੇਰਿਤ ਹੋਣਗੇ ਅਤੇ ਫਿਰ ਉਹ ਉਨ੍ਹਾਂ ਦੀ ਗੁਣਵੱਤਾ ਅਤੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੁੜ ਇਸਤੇਮਾਲ ਕਰਨ ਬਾਰੇ ਕੋਈ ਫੈਸਲਾ ਕਰਨਗੇ।

ਇਹ ਵੀ ਪੜ੍ਹੋ :  ਅਪ੍ਰੈਲ ਮਹੀਨੇ 15 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਛੁੱਟੀ ਨਾਲ ਹੋਵੇਗੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ

ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ (ਆਰ. ਆਰ. ਵੀ. ਐੱਲ.) ਦੇ ਪੂਰਨ ਮਾਲਕੀ ਵਾਲੀ ਐੱਫ. ਐੱਮ. ਸੀ. ਜੀ. ਸਹਿਯੋਗੀ ਆਰ. ਸੀ. ਪੀ. ਐੱਲ. ਦੇ ਉਤਪਾਦ ਅਜੇ ਸਿਰਫ ਚੋਣਵੇਂ ਬਾਜ਼ਾਰਾਂ ਵਿਚ ਹੀ ਉਪਲੱਬਧ ਹੈ ਪਰ ਕੰਪਨੀ ਇਨ੍ਹਾਂ ਲਈ ਸੰਪੂਰਨ ਭਾਰਤੀ ਪੱਧਰ ਉੱਤੇ ਡੀਲਰਸ਼ਿਪ ਨੈੱਟਵਰਕ ਖਡ਼੍ਹਾ ਕਰਨ ਵਿਚ ਲੱਗੀ ਹੋਈ ਹੈ। ਅਜਿਹਾ ਹੁੰਦੇ ਹੀ ਉਨ੍ਹਾਂ ਦੇ ਉਤਪਾਦਾਂ ਦੀ ਉਪਲੱਬਧਤਾ ਆਧੁਨਿਕ ਅਤੇ ਆਮ ਕਾਰੋਬਾਰੀ ਮਾਧਿਅਮਾਂ ’ਤੇ ਹੋ ਜਾਵੇਗੀ। ਰਿਲਾਇੰਸ ਦੀ ਯੋਜਨਾ 110 ਅਰਬ ਡਾਲਰ ਸਾਈਜ਼ ਵਾਲੇ ਐੱਫ. ਐੱਮ. ਸੀ. ਜੀ. ਸੈਕਟਰ ਵਿਚ ਇਕ ਅਹਿਮ ਸਥਾਨ ਪਾਉਣ ਦੀ ਹੈ ਅਤੇ ਹੁਣ ਤੱਕ ਇਸ ਖੇਤਰ ਉੱਤੇ ਹਿੰਦੁਸਤਾਨ ਯੂਨੀਲਿਵਰ, ਪੀ. ਐਂਡ ਜੀ., ਰੈਕਿਟ ਅਤੇ ਨੈਸਲੇ ਵਰਗੀਆਂ ਕੰਪਨੀਆਂ ਦਾ ਦਬਦਬਾ ਹੈ। ਰਿਲਾਇੰਸ ਨੇ ਹਾਲ ਹੀ ’ਚ ਨਹਾਉਣ ਦੇ ਸਾਬਣ, ਡਿਟਰਜੈਂਟ ਪਾਊਡਰ ਅਤੇ ਬਰਤਨ ਧੋਣ ਵਾਲੇ ਸਾਬਣ ਦੇ ਕਈ ਉਤਪਾਦ ਬਾਜ਼ਾਰ ਵਿਚ ਉਤਾਰੇ ਹਨ। ਇਨ੍ਹਾਂ ਦੀ ਕੀਮਤ ਸਥਾਪਤ ਕੰਪਨੀਆਂ ਦੇ ਉਤਪਾਦਾਂ ਦੀ ਤੁਲਨਾ ’ਚ 30-35 ਫੀਸਦੀ ਤੱਕ ਘੱਟ ਹਨ। ਇਸ ਤੋਂ ਪਹਿਲਾਂ ਰਿਲਾਇੰਸ ਨੇ ਕੈਂਪਾ ਨੂੰ ਵੀ ਨਵੇਂ ਸਿਰੇ ਤੋਂ ਬਾਜ਼ਾਰ ’ਚ ਪੇਸ਼ ਕਰ ਕੇ ਪੈਪਸੀ ਅਤੇ ਕੋਕ ਵਰਗੇ ਬ੍ਰਾਂਡ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News