ਰਿਲਾਇੰਸ ਇੰਡਸਟਰੀਜ਼ ਖ਼ਰੀਦੇਗੀ ਅਮਰੀਕੀ ਕੰਪਨੀ SenseHawk 'ਚ  79.4 ਫ਼ੀਸਦੀ ਹਿੱਸੇਦਾਰੀ

Tuesday, Sep 06, 2022 - 12:12 PM (IST)

ਮੁੰਬਈ - ਰਿਲਾਇੰਸ ਇੰਡਸਟਰੀਜ਼ ਨੇ ਮੰਗਲਵਾਰ ਨੂੰ ਅਮਰੀਕੀ ਸਾਫਟਵੇਅਰ ਕੰਪਨੀ SenseHawk ਦੇ ਨਾਲ ਇੱਕ ਨਿਰਣਾਇਕ ਸਮਝੌਤੇ ਦਾ ਐਲਾਨ ਕੀਤਾ। ਕੰਪਨੀ ਦੇ ਅਨੁਸਾਰ ਉਸਨੇ 32 ਮਿਲੀਅਨ ਡਾਲਰ ਵਿੱਚ ਸੇਂਸਹਾਕ ਵਿੱਚ 79.4% ਹਿੱਸੇਦਾਰੀ ਖਰੀਦਣ ਲਈ ਇੱਕ ਸੌਦੇ 'ਤੇ ਹਸਤਾਖਰ ਕੀਤੇ ਹਨ। ਇਹ ਖਰੀਦ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਕੰਪਨੀ ਨੇ ਇਸ ਦੀ ਜਾਣਕਾਰੀ ਸਟਾਕ ਐਕਸਚੇਂਜ ਨੂੰ ਦਿੱਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।

ਰਿਲਾਇੰਸ ਇੰਡਸਟਰੀਜ਼ ਨੇ ਸਟਾਕ ਐਕਸਚੇਂਜ ਨੂੰ ਫਾਈਲਿੰਗ ਵਿੱਚ ਦੱਸਿਆ ਗਿਆ ਹੈ ਕਿ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਸੌਰ ਊਰਜਾ ਨਾਲ ਸਬੰਧਤ ਸਾਫਟਵੇਅਰ ਕੰਪਨੀ ਸੇਂਸਹਾਕ ਵਿੱਚ 79.4 ਫੀਸਦੀ ਹਿੱਸੇਦਾਰੀ ਲਈ ਸਮਝੌਤਾ ਕਰ ਰਹੀ ਹੈ। ਕੰਪਨੀ ਦੇ ਅਨੁਸਾਰ, ਇਹ ਸੌਦਾ 32 ਮਿਲੀਅਨ ਡਾਲਰ ਵਿੱਚ ਹੋਵੇਗਾ। ਰਿਲਾਇੰਸ ਇੰਡਸਟਰੀਜ਼ ਦੀ ਤਰਫੋਂ ਇਹ ਕਿਹਾ ਗਿਆ ਹੈ ਕਿ ਪ੍ਰਾਇਮਰੀ ਪੱਧਰ 'ਤੇ ਪੂੰਜੀ ਨਿਵੇਸ਼ ਕਰਕੇ ਅਤੇ ਸੈਕੰਡਰੀ ਖਰੀਦ ਦੇ ਜ਼ਰੀਏ, ਉਹ ਅਮਰੀਕੀ ਕੰਪਨੀ ਨੂੰ ਹਾਸਲ ਕਰੇਗੀ।

ਇਹ ਵੀ ਪੜ੍ਹੋ :  ਰੂਸ ਦਾ ਯੂਰਪ ਨੂੰ ਵੱਡਾ ਝਟਕਾ, ਪਾਬੰਦੀਆਂ ਹਟਣ ਤੱਕ ਮੁੱਖ ਗੈਸ ਪਾਈਪਲਾਈਨ ਦੀ ਸਪਲਾਈ ਰੋਕੀ

ਇਸ ਸਮਝੌਤੇ ਦੀ ਖਬਰ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਰਿਲਾਇੰਸ ਦੇ ਸ਼ੇਅਰਾਂ 'ਚ ਇਕ ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਹਾਲ ਰਿਲਾਇੰਸ ਕੰਪਨੀ ਦੇ ਸ਼ੇਅਰ 0.94 ਫੀਸਦੀ ਦੇ ਉਛਾਲ ਨਾਲ 2593.95 ਰੁਪਏ ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ।

ਸੂਰਜੀ ਊਰਜਾ ਉਤਪਾਦਨ ਨਾਲ ਸਬੰਧਤ ਪ੍ਰਬੰਧਨ ਟੂਲ ਡਿਜ਼ਾਈਨ ਕਰਦੀ ਹੈ ਕੰਪਨੀ 

ਸੇਂਸਹਾਕ ਦੀ ਸਥਾਪਨਾ ਸਾਲ 2018 ਵਿੱਚ ਕੀਤੀ ਗਈ ਸੀ। ਇਹ ਕੈਲੀਫੋਰਨੀਆ-ਅਧਾਰਤ ਕੰਪਨੀ ਸੌਰ ਊਰਜਾ ਉਤਪਾਦਨ ਨਾਲ ਸਬੰਧਤ ਸਾਫਟਵੇਅਰ-ਅਧਾਰਿਤ ਪ੍ਰਬੰਧਨ ਸਾਧਨ ਵਿਕਸਿਤ ਕਰਦੀ ਹੈ। Sensehawk ਸੌਰ ਊਰਜਾ ਕੰਪਨੀਆਂ ਦੀ ਯੋਜਨਾਬੰਦੀ ਤੋਂ ਲੈ ਕੇ ਸੂਰਜੀ ਊਰਜਾ ਦੇ ਉਤਪਾਦਨ ਤੱਕ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ

ਕੰਪਨੀ ਅੰਤ ਤੋਂ ਅੰਤ ਤੱਕ ਸੋਲਰ ਐਸੇਟ ਲਾਈਫਸਾਈਕਲ ਦਾ ਪ੍ਰਬੰਧਨ ਕਰਨ ਲਈ ਇੱਕ ਸੋਲਰ ਡਿਜੀਟਲ ਪਲੇਟਫਾਰਮ ਪ੍ਰਦਾਨ ਕਰਦੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਿਟੇਡ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ ਵਿੱਤੀ ਸਾਲ 2021-22, ਵਿੱਤੀ ਸਾਲ 2020-21 ਅਤੇ ਵਿੱਤੀ ਸਾਲ 2019-20 ਵਿੱਚ ਕੰਪਨੀ ਦਾ ਟਰਨਓਵਰ ਕ੍ਰਮਵਾਰ 2,326,369 ਡਾਲਰ, 1,165,926 ਡਾਲਰ ਅਤੇ 1,292,063 ਡਾਲਰ ਰਿਹਾ ਸੀ।

ਇਹ ਵੀ ਪੜ੍ਹੋ : Spicejet ਮੁਲਾਜ਼ਮਾਂ ਦੇ ਖਾਤਿਆਂ 'ਚ PF ਜਮ੍ਹਾ ਕਰਨ 'ਚ ਕਰ ਸਕਦੀ ਹੈ ਡਿਫਾਲਟ : Report

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News