ਮੀਡੀਆ ਵਿਜ਼ੀਬਿਲਟੀ ਦੇ ਮਾਮਲੇ ’ਚ ਮੁੜ ਟਾਪ ’ਤੇ ਪਹੁੰਚੀ ਰਿਲਾਇੰਸ ਇੰਡਸਟ੍ਰੀਜ਼
Sunday, Dec 01, 2024 - 03:46 AM (IST)
ਨਵੀਂ ਦਿੱਲੀ – ਵਿਜੀਕੀ ਨਿਊਜ਼ ਸਕੋਰ ਰੈਂਕਿੰਗ 2024 ’ਚ ਮਾਲੀਆ, ਲਾਭ, ਬਾਜ਼ਾਰ ਮੁੱਲ ਅਤੇ ਸਮਾਜਿਕ ਪ੍ਰਭਾਵ ਦੇ ਹਿਸਾਬ ਨਾਲ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਮੀਡੀਆ ’ਚ ਭਾਰਤ ਦੀ ਸਭ ਤੋਂ ਵੱਧ ਵਿਜ਼ੀਬਿਲਟੀ ਵਾਲੀ ਕੰਪਨੀ ਹੈ।
ਵਿਜੀਕੀ ਮੀਡੀਆ ਨੇ ਦੱਸਿਆ ਕਿ ਮੀਡੀਆ ’ਚ ਰਿਲਾਇੰਸ ਦੀ ਵਿਜ਼ੀਬਿਲਟੀ ਭਾਰਤ ਦੀ ਮੋਹਰੀ ਐੱਫ. ਐੱਮ. ਸੀ. ਜੀ. ਜਾਂ ਬੈਂਕਿੰਗ ਅਤੇ ਵਿੱਤੀ ਕੰਪਨੀਆਂ ਦੇ ਮੁਕਾਬਲੇ ’ਚ ਕਾਫੀ ਜ਼ਿਆਦਾ ਹੈ। ਸਾਲ 2024 ਲਈ ਨਿਊਜ਼ ਸਕੋਰ ’ਤੇ ਰਿਲਾਇੰਸ ਨੇ 100 ’ਚੋਂ 97.43 ਅੰਕ ਹਾਸਲ ਕੀਤੇ। ਸਾਲ 2023 ’ਚ ਇਹ 96.46, 2022 ’ਚ 95.26 ਅਤੇ 2021 ’ਚ 84.9 ਸੀ।
ਰਿਲਾਇੰਸ ਲਗਾਤਾਰ ਟਾਪ ’ਤੇ ਬਣੀ ਹੋਈ ਹੈ ਅਤੇ ਇਸ ਦੀ ਵਿਜ਼ੀਬਿਲਟੀ ਲਗਾਤਾਰ ਵਧ ਰਹੀ ਹੈ। ਵਿਜੀਕੀ ਦਾ ਨਿਊਜ਼ ਸਕੋਰ ਖਬਰਾਂ ਦੀ ਗਿਣਤੀ, ਸਿਰਲੇਖ ਦੀ ਦਿੱਖ, ਪ੍ਰਕਾਸ਼ਨਾਂ ਦੀ ਪਹੁੰਚ ਅਤੇ ਪਾਠਕਾਂ ਦੀ ਗਿਣਤੀ ਦੇ ਆਧਾਰ ’ਤੇ ਤੈਅ ਕੀਤੀ ਜਾਂਦੀ ਹੈ। ਰਿਲਾਇੰਸ ਵਿਜੀਕੀ ਦੀ ਸਥਾਪਨਾ ਤੋਂ ਬਾਅਦ ਪਿਛਲੇ 5 ਸਾਲਾਂ ਤੋਂ ਵਿਜੀਕੀ ਨਿਊਜ਼ ਸਕੋਰ ਸਾਲਾਨਾ ਰੈਂਕਿੰਗ ’ਚ ਟਾਪ ’ਤੇ ਬਣੀ ਹੋਈ ਹੈ। ਵਿਜੀਕੀ ਰੈਂਕਿੰਗ ’ਚ ਰਿਲਾਇੰਸ ਦੀ ਰੈਂਕਿੰਗ 97.43 ਦੇ ਨਿਊਜ਼ ਸਕੋਰ ਦੇ ਨਾਲ ਬਾਕੀ ਕੰਪਨੀਆਂ ਤੋਂ ਉੱਪਰ ਰਹੀ ਹੈ।
ਰਿਲਾਇੰਸ ਤੋਂ ਬਾਅਦ ਭਾਰਤੀ ਸਟੇਟ ਬੈਂਕ (89.13), ਐੱਚ. ਡੀ. ਐੱਫ. ਸੀ. ਬੈਂਕ (86.24), ਵਨ 97 ਕਮਿਊਨੀਕੇਸ਼ਨਜ਼ (84.63), ਆਈ. ਸੀ. ਆਈ. ਸੀ. ਆਈ. ਬੈਂਕ (84.33) ਅਤੇ ਜ਼ੋਮੈਟੋ (82.94) ਦਾ ਨੰਬਰ ਰਿਹਾ। ਵਿਜੀਕੀ ਨਿਊਜ਼ ਸਕੋਰ ਇਕ ਗਣਨਾ ਹੈ, ਜੋ ਵੱਖ-ਵੱਖ ਕਾਰਕਾਂ ’ਤੇ ਵਿਚਾਰ ਕਰ ਕੇ ਭਾਰਤ ’ਚ ਕਿਸੇ ਬ੍ਰਾਂਡ ਦੀ ਮੀਡੀਆ ਮੌਜੂਦਗੀ ਨੂੰ ਮਾਪਦਾ ਹੈ।
ਇਸ ’ਚ ਖਬਰਾਂ ਦੀ ਗਿਣਤੀ (ਬ੍ਰਾਂਡ ਬਾਰੇ ਖਬਰਾਂ ਦੀ ਗਿਣਤੀ), ਸਿਰਲੇਖ ਦੀ ਦਿੱਖ (ਬ੍ਰਾਂਡ ਦਾ ਨਾਂ ਕਿੰਨੀ ਵਾਰ ਸੁਰਖੀਆਂ ’ਚ ਦਿਖਾਈ ਦਿੱਤਾ), ਪ੍ਰਕਾਸ਼ਨ ਪਹੁੰਚ (ਬ੍ਰਾਂਡ ਨੂੰ ਕਵਰ ਕਰਨ ਵਾਲੇ ਪ੍ਰਕਾਸ਼ਨਾਂ ਦੀ ਪਹੁੰਚ), ਅਤੇ ਪਾਠਕ ਗਿਣਤੀ (ਬ੍ਰਾਂਡ ਨੂੰ ਕਵਰ ਕਰਨ ਵਾਲੇ ਪ੍ਰਕਾਸ਼ਨਾਂ ਦੀ ਪਾਠਕ ਗਿਣਤੀ) ਸ਼ਾਮਲ ਹੈ। ਸਕੋਰ ਸਿਫਰ ਤੋਂ 100 ਤੱਕ ਹੁੰਦਾ ਹੈ ਅਤੇ ਇਹ 4 ਲੱਖ ਤੋਂ ਵੱਧ ਪ੍ਰਕਾਸ਼ਨਾਂ ਦੀ ਨਿਗਰਾਨੀ ’ਤੇ ਆਧਾਰਿਤ ਹੈ।