ਰਿਲਾਇੰਸ ਇੰਡਸਟ੍ਰੀਜ਼ ਦੇ ਨਤੀਜਿਆਂ ਦਾ ਐਲਾਨ, 46.3 ਫ਼ੀਸਦੀ ਵਧ ਕੇ 17,955 ਕਰੋੜ ਰੁਪਏ ਹੋਇਆ ਏਕੀਕ੍ਰਿਤ ਸ਼ੁੱਧ ਲਾਭ

Friday, Jul 22, 2022 - 09:52 PM (IST)

ਰਿਲਾਇੰਸ ਇੰਡਸਟ੍ਰੀਜ਼ ਦੇ ਨਤੀਜਿਆਂ ਦਾ ਐਲਾਨ, 46.3 ਫ਼ੀਸਦੀ ਵਧ ਕੇ 17,955 ਕਰੋੜ ਰੁਪਏ ਹੋਇਆ ਏਕੀਕ੍ਰਿਤ ਸ਼ੁੱਧ ਲਾਭ

ਨਵੀਂ ਦਿੱਲੀ (ਭਾਸ਼ਾ) : ਰਿਲਾਇੰਸ ਇੰਡਸਟ੍ਰੀਜ਼ ਲਿਮ. (ਆਰ. ਆਈ. ਐੱਲ.) ਨੇ ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 30 ਜੂਨ 2022 ਨੂੰ ਸਮਾਪਤ ਪਹਿਲੀ ਤਿਮਾਹੀ ’ਚ ਕੰਪਨੀ ਦਾ ਏਕੀਕ੍ਰਿਤ ਮੁਨਾਫਾ 17,955 ਕਰੋੜ ਰੁਪਏ ’ਤੇ ਰਿਹਾ ਹੈ, ਜੋ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ 16,203 ਕਰੋੜ ਰੁਪਏ ’ਤੇ ਰਿਹਾ ਸੀ। 30 ਜੂਨ 2022 ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ’ਚ ਕੰਪਨੀ ਦੀ ਏਕੀਕ੍ਰਿਤ ਆਮਦਨ 2.19 ਲੱਖ ਕਰੋੜ ਰੁਪਏ ਰਹੀ, ਜੋ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ 2.07 ਲੱਖ ਕਰੋੜ ਰੁਪਏ ’ਤੇ ਰਹੀ ਸੀ।

ਇਹ ਵੀ ਪੜ੍ਹੋ : ਖੇਡ ਮੰਤਰੀ ਨੇ ਵਿਸ਼ਵ ਕੱਪ 'ਚ 2 ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੂੰ ਦਿੱਤੀ ਮੁਬਾਰਕਬਾਦ

ਸਾਲਾਨਾ ਆਧਾਰ ’ਤੇ ਦੇਖੀਏ ਤਾਂ ਕੰਪਨੀ ਦਾ ਮੁਨਾਫਾ 46.3 ਫ਼ੀਸਦੀ ਵਧਿਆ ਹੈ। ਇਸ ਤਰ੍ਹਾਂ ਕੰਪਨੀ ਦੀ ਆਮਦਨ ’ਚ ਸਾਲਾਨਾ ਆਧਾਰ ’ਤੇ 54.5 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਰਿਲਾਇੰਸ ਇੰਡਸਟ੍ਰੀਜ਼ ਦੇ ਨਤੀਜੇ ਅਨੁਮਾਨ ਤੋਂ ਕਮਜ਼ੋਰ ਰਹੇ ਹਨ। ਐਨਾਲਿਸਟ ਦਾ ਅਨੁਮਾਨ ਸੀ ਕਿ ਪਹਿਲੀ ਤਿਮਾਹੀ ’ਚ ਕੰਪਨੀ ਦਾ ਮੁਨਾਫਾ 25,238.8 ਕਰੋੜ ਰੁਪਏ ਰਹਿ ਸਕਦਾ ਹੈ, ਜਦ ਕਿ ਆਮਦਨ ਦੇ 2.4 ਲੱਖ ਕਰੋੜ ਰੁਪਏ ’ਤੇ ਰਹਿਣ ਦਾ ਅਨੁਮਾਨ ਕੀਤਾ ਸੀ। ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਰਿਲਾਇੰਸ ਇੰਡਸਟ੍ਰੀਜ਼ ਦਾ ਪਹਿਲੀ ਤਿਮਾਹੀ ਦਾ ਏਕੀਕ੍ਰਿਤ ਏਬਿਟਡਾ 31,366 ਕਰੋੜ ਤੋਂ ਵਧ ਕੇ 37,997 ਕਰੋੜ ਰੁਪਏ ਰਿਹਾ, ਜਦ ਕਿ ਏਬਿਟਡਾ ਮਾਰਜਨ ਤਿਮਾਹੀ ਆਧਾਰ ’ਤੇ 15.1 ਫ਼ੀਸਦੀ ਤੋਂ ਵਧ ਕੇ 17.3 ਫ਼ੀਸਦੀ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਸਵਾਲ: VIP's ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਕਿਵੇਂ ਹੋਈ ਲੀਕ?

30 ਜੂਨ ਨੂੰ ਸਮਾਪਤ ਪਹਿਲੀ ਤਿਮਾਹੀ ’ਚ ਕੰਪਨੀ ਦੀ ਆਮਦਨ 1.61 ਲੱਖ ਕਰੋੜ ਰੁਪਏ ਰਹੀ, ਜੋ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ’ਚ 1.45 ਲੱਖ ਕਰੋੜ ਰੁਪਏ ’ਤੇ ਰਹੀ ਸੀ। ਇਸ ਮਿਆਦ ’ਚ ਬਿਜ਼ਨੈੱਸ ਦੀ ਏਬਿਟ ਤਿਮਾਹੀ ਆਧਾਰ ’ਤੇ 12,386 ਕਰੋੜ ਤੋਂ ਵਧ ਕੇ 18,016 ਕਰੋੜ ਰੁਪਏ ’ਤੇ ਆ ਗਈ, ਜਦ ਕਿ ਏਬਿਟ ਮਾਰਜਨ ਪਿਛਲੀ ਤਿਮਾਹੀ ਦੇ 8.5 ਫ਼ੀਸਦੀ ਤੋਂ ਵਧ ਕੇ 11.1 ਫ਼ੀਸਦੀ ’ਤੇ ਰਹੀ ਹੈ। ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਪਹਿਲੀ ਤਿਮਾਹੀ ’ਚ ਕੰਪਨੀ ਦੀ ਆਇਲ ਐਂਡ ਗੈਸ ਬਿਜ਼ਨੈੱਸ ਦੀ ਆਮਦਨ 2,008 ਕਰੋੜ ਤੋਂ ਵਧ ਕੇ 3,625 ਕਰੋੜ ਰੁਪਏ ਰਹੀ। ਇਸ ਤਰ੍ਹਾਂ ਆਇਲ ਐਂਡ ਗੈਸ ਬਿਜ਼ਨੈੱਸ ਦੀ ਏਬਿਟ ਤਿਮਾਹੀ ਆਧਾਰ ’ਤੇ 946 ਕਰੋੜ ਤੋਂ ਵਧ ਕੇ 2,089 ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਉੱਥੇ ਹੀ ਆਇਲ ਐਂਡ ਗੈਸ ਬਿਜ਼ਨੈੱਸ ਦਾ ਏਬਿਟ ਮਾਰਜਨ ਪਿਛਲੀ ਤਿਮਾਹੀ ਦੇ 47 ਫ਼ੀਸਦੀ ਤੋਂ ਵਧ ਕੇ 58 ਫ਼ੀਸਦੀ ’ਤੇ ਆ ਗਿਆ ਹੈ।

ਰਿਲਾਇੰਸ ਜੀਓ ਦਾ ਸ਼ੁੱਧ ਲਾਭ 24 ਫ਼ੀਸਦੀ ਵਧ ਕੇ 4,335 ਕਰੋੜ ਰੁਪਏ ’ਤੇ ਪਹੁੰਚਿਆ

ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਸਾਲਾਨਾ ਆਧਾਰ ’ਤੇ ਕਰੀਬ 24 ਫੀਸਦੀ ਵਧ ਕੇ 4,335 ਕਰੋੜ ਰੁਪਏ ’ਤੇ ਪਹੁੰਚ ਗਿਆ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜੀਓ ਦੀ ਆਪ੍ਰੇਟਿੰਗ ਆਮਦਨ ਜੂਨ 2022 ਨੂੰ ਸਮਾਪਤ ਤਿਮਾਹੀ ’ਚ 21.5 ਫੀਸਦੀ ਵਧ ਕੇ 21,873 ਕਰੋੜ ਹੋ ਗਈ। ਜੀਓ ਦੀ ਪਹਿਲੀ ਤਿਮਾਹੀ ਦਾ ਨਤੀਜਾ ਅਜਿਹੇ ਸਮੇਂ ਆਇਆ ਹੈ, ਜਦੋਂ ਦੂਰਸੰਚਾਰ ਕੰਪਨੀਆਂ 5ਜੀ ਸੇਵਾਵਾਂ ਲਈ ਪੁੂਰੀ ਤਰ੍ਹਾਂ ਤਿਆਰ ਹਨ। 5ਜੀ ਸਪੈਕਟ੍ਰਮ ਦੀ ਨਿਲਾਮੀ 26 ਜੁਲਾਈ ਨੂੰ ਸ਼ੁਰੂ ਹੋਵੇਗੀ। ਇਸ ਵਿੱਚ ਘੱਟ ਤੋਂ ਘੱਟ 4.3 ਲੱਖ ਕਰੋੜ ਰੁਪਏ ਮੁੱਲ ਦੇ 72 ਗੀਗਾਹਰਟਜ਼ ਰੇਡੀਓ ਤਰੰਗਾਂ ਨੂੰ ਵਿਕਰੀ ਲਈ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : SKM ਦੇ ਆਗੂਆਂ ਨਾਲ ਖੇਤੀਬਾੜੀ ਮੰਤਰੀ ਧਾਲੀਵਾਲ ਦੀ ਮੀਟਿੰਗ, ਕਹੀਆਂ ਇਹ ਗੱਲਾਂ

ਰਿਲਾਇੰਸ ਇੰਡਸਟਰੀਜ਼ ਦੇ ਸ਼ਾਨਦਾਰ ਨਤੀਜਿਆਂ 'ਤੇ ਮੁਕੇਸ਼ ਅੰਬਾਨੀ ਦਾ ਬਿਆਨ

ਭੂ-ਰਾਜਨੀਤਿਕ ਸਥਿਤੀਆਂ ਨੇ ਦੁਨੀਆ ਭਰ ਦੇ ਊਰਜਾ ਬਾਜ਼ਾਰਾਂ ਨੂੰ ਵਿਗਾੜ ਦਿੱਤਾ ਹੈ। ਦੂਜੇ ਪਾਸੇ, ਮੰਗ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਉਤਪਾਦਾਂ ਦੇ ਮਾਰਜਨ 'ਚ ਸੁਧਾਰ ਹੋਇਆ ਹੈ। ਕੱਚੇ ਤੇਲ ਦੇ ਬਾਜ਼ਾਰ ਵਿੱਚ ਉਥਲ-ਪੁਥਲ ਦੇ ਨਾਲ-ਨਾਲ ਮਾਲ ਦੀ ਢੁਲਾਈ ਦੀ ਵਧਦੀ ਲਾਗਤ ਨੇ ਕਈ ਚੁਣੌਤੀਆਂ ਪੇਸ਼ ਕੀਤੀਆਂ ਪਰ ਇਸ ਸਭ ਦੇ ਬਾਵਜੂਦ O2C ਕਾਰੋਬਾਰ ਨੇ ਆਪਣਾ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਆਪਣੇ ਕੰਜ਼ਿਊਮਰ ਪਲੇਟਫਾਰਮਾਂ ਦੀ ਤਰੱਕੀ ਤੋਂ ਬਹੁਤ ਖੁਸ਼ ਹਾਂ। ਪ੍ਰਚੂਨ ਕਾਰੋਬਾਰ ਵਿੱਚ ਅਸੀਂ ਖਪਤਕਾਰਾਂ ਤੱਕ ਆਪਣੀ ਪਹੁੰਚ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਉਤਪਾਦ ਲਈ ਬਿਹਤਰ ਮੁੱਲ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹਾਂ। ਸਾਡੀ ਮਜ਼ਬੂਤ ਸਪਲਾਈ ਚੇਨ ਅਤੇ ਬਹੁ-ਸਥਾਨਕ ਸਮਰੱਥਾ ਦੇ ਨਾਲ ਅਸੀਂ ਔਸਤ ਖਪਤਕਾਰ ਨੂੰ ਮਹਿੰਗਾਈ ਦੇ ਦਬਾਅ ਤੋਂ ਬਚਾਉਣ ਲਈ ਗੁਣਵੱਤਾ ਦੀਆਂ ਜ਼ਰੂਰੀ ਚੀਜ਼ਾਂ ਨੂੰ ਕਾਇਮ ਰੱਖਦੇ ਹੋਏ ਕੀਮਤਾਂ ਨੂੰ ਘੱਟ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾ ਕਿ ਆਮ ਖਪਤਕਾਰਾਂ ਨੂੰ ਮਹਿੰਗਾਈ ਦੇ ਦਬਾਅ ਤੋਂ ਬਚਾਇਆ ਜਾ ਸਕੇ।

ਖ਼ਬਰ ਇਹ ਵੀ : ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP 10

ਸਾਡੇ ਡਿਜੀਟਲ ਸੇਵਾ ਪਲੇਟਫਾਰਮ 'ਤੇ ਵੱਡੀ ਗਿਣਤੀ ਵਿੱਚ ਗਾਹਕ ਜੁੜ ਰਹੇ ਹਨ। ਜੀਓ ਸਾਰੇ ਭਾਰਤੀਆਂ ਲਈ ਡਾਟਾ ਉਪਲਬਧਤਾ ਵਧਾਉਣ ਲਈ ਕੰਮ ਕਰ ਰਿਹਾ ਹੈ। ਨਾਲ ਹੀ ਮੈਂ ਗਤੀਸ਼ੀਲਤਾ ਅਤੇ FTTH ਗਾਹਕਾਂ ਦੀ ਸਿੱਖਿਆ 'ਚ ਸਕਾਰਾਤਮਕ ਰੁਝਾਨ ਦੇਖ ਕੇ ਖੁਸ਼ ਹਾਂ। ਰਿਲਾਇੰਸ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਸਾਡਾ ਕਾਰੋਬਾਰ ਸੋਲਰ ਐਨਰਜੀ ਸਟੋਰੇਜ ਸਾਲਿਊਸ਼ਨ ਅਤੇ ਹਾਈਡ੍ਰੋਜਨ ਈਕੋ-ਸਿਸਟਮ ਵਿੱਚ ਟੈਕਨਾਲੋਜੀ ਲੀਡਰਾਂ ਦੇ ਨਾਲ ਸਾਂਝੇਦਾਰੀ ਕਰ ਰਿਹਾ ਹੈ। ਇਹ ਸਾਂਝੇਦਾਰੀ ਸਾਨੂੰ ਸਾਰੇ ਭਾਰਤੀਆਂ ਲਈ ਸਾਫ਼ ਤੇ ਕਫਾਇਤੀ ਊਰਜਾ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News