ਰਿਲਾਇੰਸ ਇੰਡਸਟਰੀਜ਼ ਦਾ ਮੁਨਾਫਾ ਚੌਥੀ ਤਿਮਾਹੀ 'ਚ ਦੁਗਣਾ ਵਧ ਕੇ 13,227 ਕਰੋੜ ਰੁਪਏ ਪਹੁੰਚਿਆ
Friday, Apr 30, 2021 - 11:48 PM (IST)
ਨਵੀਂ ਦਿੱਲੀ-ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਲਾਭ ਵਿੱਤੀ ਸਾਲ 2020-21 ਦੀ ਚੌਥੀ ਤਿਮਾਹੀ 'ਚ ਦੁਗਣੇ ਤੋਂ ਵਧ ਕੇ 13,227 ਕਰੋੜ ਰੁਪਏ ਰਿਹਾ। ਮੁੱਖ ਤੌਰ 'ਤੇ ਪੈਟ੍ਰੋਰਸਾਇਨ ਅਤੇ ਉਪਭੋਗਤਾ ਕਾਰੋਬਾਰ 'ਚ ਸੁਧਾਰ ਨਾਲ ਉਨ੍ਹਾਂ ਦਾ ਲਾਭ ਵਧਿਆ ਹੈ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ
ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਨਾਲ ਪਹਿਲੇ ਵਿੱਤੀ ਸਾਲ 2019-20 ਦੀ ਇਸ ਤਿਮਾਹੀ 'ਚ ਉਸ ਨੂੰ 6,348 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਦੀ ਕੁੱਲ ਆਮਦਨ ਸਮੀਖਿਆ ਅਧੀਨ ਤਿਮਾਰੀ 'ਚ ਵਧ ਕੇ 1,72,095 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲੇ 2019-20 ਦੀ ਇਸ ਤਿਮਾਹੀ 'ਚ 1,51,461 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ-ਬ੍ਰਿਟੇਨ ਤੋਂ ਭਾਰਤ ਆਵੇਗੀ 'ਆਕਸੀਜਨ ਫੈਕਟਰੀ', ਮਿੰਟਾਂ 'ਚ ਬਣੇਗੀ 500 ਲੀਟਰ ਆਕਸੀਜਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।