ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਸਾਲਾਨਾ ਆਮ ਬੈਠਕ ਅੱਜ, ਹੋ ਸਕਦੇ ਹਨ ਕਈ ਵੱਡੇ ਐਲਾਨ

07/15/2020 11:15:00 AM

ਗੈਜੇਟ ਡੈਸਕ– ਰਿਲਾਇੰਸ ਇੰਡਸਟਰੀਜ਼ ਦੀ 43ਵੀਂ ਐਨੁਅਲ ਜਨਰਲ ਮੀਟਿੰਗ ਯਾਨੀ ਏ.ਜੀ.ਐੱਮ. ਅੱਜ ਦੁਪਹਿਰ ਨੂੰ 2 ਵਜੇ ਸ਼ੁਰੂ ਹੋਵੇਗੀ। ਕੋਰੋਨਾ ਮਹਾਮਾਰੀ ਕਾਰਨ ਪਹਿਲੀ ਵਾਰ ਇਸ ਬੈਠਕ ਨੂੰ ਵਰਚੁਅਲੀ ਆਯੋਜਿਤ ਕੀਤਾ ਜਾਵੇਗਾ। ਕੰਪਨੀ ਦੇ ਚੇਅਰਮੈਨ ਅਤੇ ਐੱਮ.ਡੀ. ਮੁਕੇਸ਼ ਅੰਬਾਨੀ ਨਾਲ ਇਸ ਬੈਠਕ ’ਚ ਵਰਚੁਅਲੀ 1 ਲੱਖ ਤੋਂ ਜ਼ਿਆਦਾ ਸ਼ੇਅਰ ਹੋਲਡਰ ਮੌਜੂਦ ਰਹਿਣਗੇ। 43ਵੀਂ ਐਨੁਅਲ ਜਨਰਲ ਮੀਟਿੰਗ ’ਚ ਭਵਿੱਖ ਦੀਆਂ ਯੋਜਨਾਵਾਂ ਦੀ ਝਲਕ ਪੇਸ਼ ਕਰਨ ਤੋਂ ਇਲਾਵਾ ਨਵੇਂ ਜਿਓ ਫੋਨ 3 ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ। 

ਇੰਝ ਵੇਖ ਸਕਦੇ ਹੋ AGM Live
ਦੁਪਹਿਰ ਨੂੰ 2 ਵਜੇ ਤੋਂ ਸ਼ੁਰੂ ਹੋਣ ਵਾਲੀ ਇਸ ਬੈਠਕ ਨੂੰ ਕੰਪਨੀ ਦੀ ਅਧਿਕਾਰਤ ਸਾਈਟ, ਫੇਸਬੁੱਕ ਪੇਜ, ਟਵਿਟਰ ਅਤੇ ਯੂਟਿਊਬ ਚੈਨਲ ’ਤੇ ਵੇਖਿਆ ਜਾ ਸਕਦਾ ਹੈ। ਅਜਿਹੇ ’ਚ ਕੰਪਨੀ ਨੇ ਲੋਕਾਂ ਲਈ ਵਟਸਐਪ ਚੈਟਬਾਟ ਵੀ ਪੇਸ਼ ਕੀਤਾ ਹੈ। ਤੁਸੀਂ ਆਪਣੇ ਮੋਬਾਇਲ ’ਚ ਸਿਰਫ +91 79771 11111 ਨੰਬਰ ਸੇਵ ਕਰਕੇ Hi ਲਿਖ ਕੇ ਸੈਂਡ ਕਰੋਗੋ ਜਿਸ ਤੋਂ ਬਾਅਦ ਬੈਠਕ ਨਾਲ ਜੁੜੀ ਅਹਿਮ ਜਾਣਕਾਰੀ ਵਟਸਐਪ ’ਤੇ ਹੀ ਤੁਹਾਨੂੰ ਮਿਲ ਜਾਵੇਗੀ। 

ਹੋ ਸਕਦੇ ਹਨ ਕਈ ਵੱਡੇ ਐਲਾਨ
ਇਸ ਬੈਠਕ ’ਚ ਰਿਟੇਲ ਸੈਗਮੈਂਟ ਨਾਲ ਜੁੜੇ ਕਾਰੋਬਾਰ ਨੂੰ ਵਧਾਉਣ ਦੀ ਯੋਜਨਾ ਕੰਪਨੀ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੇ ਰਾਈਟਸ ਇਸ਼ੂ ਤੋਂ ਆਈ ਰਕਮ ਅਤੇ ਉਸ ਨਾਲ ਜੁੜੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਵੀ ਸਾਂਝੀਆਂ ਕੀਤੀ ਜਾ ਸਕਦੀਆਂ ਹਨ। 

ਜਿਓ ਫੋਨ 3 ਹੋ ਸਕਦਾ ਹੈ ਲਾਂਚ
ਇਸ ਮੌਕੇ ਕੰਪਨੀ ਆਪਣਾ ਅਗਲਾ ਜਿਓ ਫੋਨ 3 ਲਾਂਚ ਕਰ ਸਕਦੀ ਹੈ। ਪਿਛਲੇ ਦੋਵਾਂ ਡਿਵਾਈਸਿਜ਼ ਦਾ ਜਿਓ ਫੋਨ 3 ਇਕ ਅਪਗ੍ਰੇਡ ਮਾਡਲ ਹੋਵੇਗਾ। 5 ਇੰਚ ਦੀ ਡਿਸਪਲੇਅ ਨਾਲ ਆਉਣ ਵਾਲੇ ਇਸ ਜਿਓ ਫੋਨ 3 ’ਚ 2 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਫੋਨ ’ਚ 5 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 2,800mAh ਦੀ ਬੈਟਰੀ ਮਿਲ ਸਕਦੀ ਹੈ। ਸਾਹਮਣੇ ਆਏ ਲੀਕਸ ਦੀ ਮੰਨੀਏ ਤਾਂ ਇਸ ਫੋਨ ਨੂੰ ਮੀਡੀਆਟੈੱਕ ਪ੍ਰੋਸੈਸਰ ਨਾਲ ਲਿਆਇਆ ਜਾ ਸਕਦਾ ਹੈ। 


Rakesh

Content Editor

Related News