ਰਿਲਾਇੰਸ ਇੰਡਸਟਰੀਜ਼, ਅਰਾਮਕੋ ਦੇ ਸੌਦੇ ਨੂੰ ਮੂਡੀਜ਼ ਨੇ ਕਰਜ਼ੇ ਦੇ ਲਿਹਾਜ਼ ਨਾਲ ਦੱਸਿਆ ਸਾਕਾਰਾਤਮਕ

08/14/2019 6:05:20 PM

ਨਵੀਂ ਦਿੱਲੀ — ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ ਦਾ ‘ਤੇਲ ਤੋਂ ਰਸਾਇਣ’ ਕਾਰੋਬਾਰ ਦੀ 20 ਫੀਸਦੀ ਹਿੱਸੇਦਾਰੀ ਸਾਊਦੀ ਅਰਬ ਦੀ ਕੰਪਨੀ ਅਰਾਮਕੋ ਨੂੰ ਵੇਚਣ ਦਾ ਫੈਸਲਾ ਸਾਕਾਰਾਤਮਕ ਹੈ। ਇਸ ਨਾਲ ਰਿਲਾਇੰਸ ਦਾ ਸ਼ੁੱਧ ਕਰਜ਼ਾ ਘੱਟ ਹੋਵੇਗਾ।

ਮੂਡੀਜ਼ ਨੇ ਇਕ ਰਿਪੋਰਟ ’ਚ ਕਿਹਾ,‘‘ਰਿਲਾਇੰਸ ਇੰਡਸਟਰੀਜ਼ ਦੀ ਕਰਜ਼ਾਸੋਧ ਅਤੇ ਇਕਾਈ ਤੇ ਈਂਧਣ ਵੰਡ ਬਾਜ਼ਾਰ ’ਚ ਉਸਦੀ 51 ਫੀਸਦੀ ਹਿੱਸੇਦਾਰੀ ਸਮੇਤ ‘ਤੇਲ ਤੋਂ ਰਸਾਇਣ’ ਕਾਰੋਬਾਰ ਦਾ ਬਾਜ਼ਾਰ ਮੁਲਾਂਕਣ 75 ਅਰਬ ਡਾਲਰ ਹੈ।’’ ਰਿਲਾਇੰਸ ਇੰਡਸਟਰੀਜ਼ ਨੇ ਦੇਸ਼ ’ਚ ਈਂਧਣ ਵੰਡ ਕਾਰੋਬਾਰ ਦੀ 49 ਫੀਸਦੀ ਹਿੱਸੇਦਾਰੀ ਬੀ. ਪੀ. ਨੂੰ ਇਕ ਅਰਬ ਡਾਲਰ ’ਚ ਵੇਚਣ ਦਾ ਵੀ ਐਲਾਨ ਕੀਤਾ ਹੈ। ਮੂਡੀਜ਼ ਨੇ ਕਿਹਾ ਕਿ ਇਨ੍ਹਾਂ ਦੋਵਾਂ ਸੌਦਿਆਂ ਨਾਲ ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਕਰਜ਼ਾ 16 ਅਰਬ ਡਾਲਰ ਘੱਟ ਹੋ ਜਾਵੇਗਾ।

ਅਰਾਮਕੋ ਦੇ ਨਾਲ ਸੌਦੇ ਦਾ ਸਵਰੂਪ ਅਜੇ ਤੈਅ ਨਹੀਂ ਹੋਇਆ ਹੈ। ਇਸ ਨੂੰ ਅਜੇ ਰੈਗੂਲੇਟਰੀ ਮਨਜ਼ੂਰੀਆਂ ਮਿਲਣੀਆਂ ਵੀ ਬਾਕੀ ਹਨ। ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਨੂੰ ਅਨੁਮਾਨ ਹੈ ਕਿ ਇਹ ਸੌਦਾ ਮਾਰਚ 2020 ਤੋਂ ਪਹਿਲਾਂ ਪੂਰਾ ਹੋ ਜਾਵੇਗਾ।


Related News