ਰਿਲਾਇੰਸ ਦੀ KG ਬੇਸਿਨ ਗੈਸ ਦੀ ਦੂਜੀ ਨੀਲਾਮੀ ’ਚ IOC ਨੂੰ ਮਿਲਿਆ ਅੱਧਾ ਹਿੱਸਾ

Monday, Jun 12, 2023 - 12:35 PM (IST)

ਰਿਲਾਇੰਸ ਦੀ KG ਬੇਸਿਨ ਗੈਸ ਦੀ ਦੂਜੀ ਨੀਲਾਮੀ ’ਚ IOC ਨੂੰ ਮਿਲਿਆ ਅੱਧਾ ਹਿੱਸਾ

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ . ਓ. ਸੀ.) ਨੇ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਉਸ ਦੀ ਬ੍ਰਿਟਿਸ਼ ਹਿੱਸੇਦਾਰ ਬੀ. ਪੀ. ਦੀ ਕੇਜੀ ਗੈਸ ਦੀ ਹੁਣੇ ਜਿਹੇ ਹੋਈ ਕੁਦਰਤੀ ਗੈਸ ਨੀਲਾਮੀ ਵਿਚ ਲਗਭਗ ਅੱਧਾ ਹਿੱਸਾ ਹਾਸਲ ਕੀਤਾ ਹੈ। ਕੁਦਰਤੀ ਗੈਸ ਦੀ ਵਰਤੋਂ ਬਿਜਲੀ ਅਤੇ ਖਾਦ ਉਤਪਾਦਨ ਵਿਚ ਹੁੰਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਹਵਾਈ ਖ਼ੇਤਰ 'ਚ ਪਹੁੰਚੀ Indigo ਦੀ ਫਲਾਈਟ, ਗੁਆਂਢੀ ਮੁਲਕ 'ਚ ਰਹੀ 31 ਮਿੰਟ

ਇਸ ਤੋਂ ਇਲਾਵਾ ਇਸ ਨੂੰ ਵਾਹਨ ਈਂਧਨ ਸੀ. ਐੱਨ. ਜੀ. ਅਤੇ ਰਸੋਈ ਵਿਚ ਵਰਤੋਂ ’ਚ ਲਿਆਂਦੇ ਜਾਣ ਵਾਲੇ ਈਂਧਨ ਵਿਚ ਵੀ ਬਦਲਿਆ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਹੋਈ ਨੀਲਾਮੀ ਵਿਚ ਆਈ. ਓ. ਸੀ. ਨੇ 25 ਲੱਖ ਘਣ ਮੀਟਰ ਗੈਸ ਹਾਸਲ ਕੀਤੀ ਹੈ। ਨੀਲਾਮੀ ਵਿਚ 50 ਲੱਖ ਘਣ ਮੀਟਰ ਗੈਸ ਰੱਖੀ ਗਈ ਸੀ। ਤੇਲ ਸੋਧ ਤੇ ਮਾਰਕੀਟਿੰਗ ਕੰਪਨੀ ਨੇ ਇਸ ਮਾਤਰਾ ਲਈ ਬੋਲੀ 7 ਖਾਦ ਪਲਾਂਟਾਂ ਵਲੋਂ ਲਾਈ ਸੀ। ਰਿਲਾਇੰਸ-ਬੀ. ਪੀ. ਦੀ ਪਿਛਲੀ ਕੇਜੀ-ਡੀ6 ਬਲਾਕ ਦੀ ਗੈਸ ਦੀ ਨੀਲਾਮੀ ਵਿਚ ਵੀ ਆਈ. ਓ. ਸੀ. ਨੇ ਸਭ ਤੋਂ ਵੱਧ ਗੈਸ ਲਈ ਬੋਲੀ ਲਾਈ ਸੀ। ਸ਼ਹਿਰੀ ਗੈਸ ਵੰਡ ਕੰਪਨੀਆਂ ਗੇਲ ਗੈਸ ਲਿ., ਮਹਾਨਗਰ ਗੈਸ ਲਿ., ਟਾਰੈਂਟ ਗੈਸ, ਅਡਾਨੀ ਗੈਸ ਲਿ. ਅਤੇ ਹਰਿਆਣਾ ਸਿਟੀ ਗੈਸ ਨੇ ਕੁਲ ਮਿਲਾ ਕੇ 5 ਲੱਖ ਘਣ ਮੀਟਰ ਰੋਜ਼ਾਨਾ ਦੀ ਗੈਸ ਲਈ ਬੋਲੀ ਲਾਈ।

ਇਹ ਵੀ ਪੜ੍ਹੋ : ਡਿਜੀਟਲ ਭੁਗਤਾਨ 'ਚ ਸਿਖਰ 'ਤੇ ਭਾਰਤ, 2022 'ਚ ਹੋਇਆ ਰਿਕਾਰਡ 89.5 ਮਿਲੀਅਨ ਲੈਣ-ਦੇਣ : MyGovIndia

ਇਹ ਕੰਪਨੀਆਂ ਇਸ ਗੈਸ ਨੂੰ ਸੀ. ਐੱਨ. ਜੀ. ਅਤੇ ਰਸੋਈ ਵਿਚ ਵਰਤੋਂ ’ਚ ਲਿਆਂਦੀ ਜਾਣ ਵਾਲੀ ਪੀ. ਐੱਨ. ਜੀ. ਵਿਚ ਬਦਲਦੀਆਂ ਹਨ। ਜਨਤਕ ਖੇਤਰ ਦੀਆਂ ਕੰਪਨੀਆਂ ਗੇਲ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਐੱਚ. ਪੀ. ਸੀ. ਐੱਲ.) ਨੂੰ 6-6 ਲੱਖ ਘਣ ਮੀਟਰ ਰੋਜ਼ਾਨਾ ਦੀ ਗੈਸ ਮਿਲੀ। ਇਸੇ ਤਰ੍ਹਾਂ ਗੁਜਰਾਤ ਰਾਜ ਪੈਟਰੋਲੀਅਮ ਨਿਗਮ ( ਜੀ. ਐੱਸ. ਪੀ. ਸੀ.) ਨੂੰ 5 ਲੱਖ ਘਣ ਮੀਟਰ ਅਤੇ ਸ਼ੈੱਲ ਨੂੰ 2 ਲੱਖ ਘਣ ਮੀਟਰ ਗੈਸ ਹਾਸਲ ਹੋਈ। ਰਿਲਾਇੰਸ-ਬੀ. ਪੀ. ਨੇ 2 ਸਾਲ ਪਹਿਲਾਂ ਘਰੇਲੂ ਗੈਸ ਉਤਪਾਦਨ ਵਿਚ ਗਿਰਾਵਟ ਦੇ ਰੁਖ਼ ਨੂੰ ਪਲਟ ਦਿੱਤਾ ਸੀ। ਉਸ ਨੇ ਬੰਗਾਲ ਦੀ ਖਾੜੀ ਦੇ ਡੂੰਘੇ ਸਮੁੰਦਰੀ ਖੇਤਰ ਵਿਚ ਕੇਜੀ-ਡੀ6 ਬਲਾਕ ਵਿਚ ਦੂਜੇ ਦੌਰ ਦੀਆਂ ਖੋਜਾਂ ਨਾਲ ਉਤਪਾਦਨ ਸ਼ੁਰੂ ਕਰ ਕੇ ਇਸ ਰੁਖ਼ ਨੂੰ ਪਲਟਿਆ ਸੀ। ਕੁਦਰਤੀ ਗੈਸ ਇਕ ਸਵੱਛ ਤੇ ਚੰਗਾ ਈਂਧਨ ਹੈ।

ਇਹ ਵੀ ਪੜ੍ਹੋ : AirIndia ਦੇ ਜਹਾਜ਼ 'ਚ ਆਈ ਖ਼ਰਾਬੀ, 8 ਘੰਟਿਆਂ ਦੇ ਇੰਤਜ਼ਾਰ ਮਗਰੋਂ ਰੱਦ ਕੀਤੀ ਸਾਨ ਫਰਾਂਸਿਸਕੋ-ਮੁੰਬਈ ਫਲਾਈਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News