ਰਿਲਾਇੰਸ ਵੱਲੋਂ ਕੋਰੋਨਾ ਮਰੀਜ਼ਾਂ ਲਈ 875 ਬੈੱਡਾਂ ਦਾ ਪ੍ਰਬੰਧ, ਮੁਫ਼ਤ ਹੋਵੇਗਾ ਪੀੜਤਾਂ ਦਾ ਇਲਾਜ
Tuesday, Apr 27, 2021 - 11:44 AM (IST)
ਨਵੀਂ ਦਿੱਲੀ - ਰਿਲਾਇੰਸ ਫਾਊਂਡੇਸ਼ਨ ਨੇ ਇੱਕ ਬਿਆਨ ਵਿਚ ਕਿਹਾ ਕਿ ਉਸਨੇ ਕੋਵਿਡ -19 ਲਾਗ ਦੇ ਮੱਦੇਨਜ਼ਰ ਵਧਦੀਆਂ ਡਾਕਟਰੀ ਜ਼ਰੂਰਤਾਂ ਦੇ ਮੱਦੇਨਜ਼ਰ ਮੁੰਬਈ ਵਿਚ ਆਪਣੇ ਕੰਮ ਨੂੰ ਤੇਜ਼ ਕਰ ਦਿੱਤਾ ਹੈ। ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲਾਂ - ਨੈਸ਼ਨਲ ਸਪੋਰਟਸ ਕਲੱਬ ਆਫ਼ ਇੰਡੀਆ (ਐਨ.ਐਸ.ਸੀ.ਆਈ.), ਸੈਵਨ ਹਿੱਲਜ਼ ਹਸਪਤਾਲ ਅਤੇ ਟ੍ਰਾਈਡੈਂਟ, ਬੀਕੇਸੀ ਵਿਖੇ ਲਗਭਗ 875 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਿੰਨਾ ਵਿਚੋਂ 145 ਆਈ.ਸੀ.ਯੂ. ਸਹੂਲਤਾਂ ਨਾਲ ਲੈਸ ਹੋਣਗੇ । ਰਿਲਾਇੰਸ ਫਾਊਂਡੇਸ਼ਨ ਦੁਆਰਾ ਪੂਰੇ ਇਲਾਜ ਦਾ ਖਰਚ ਚੁੱਕਿਆ ਜਾਵੇਗਾ। ਇਸ ਵਿਚ ਆਈ.ਸੀ.ਯੂ. ਬੈੱਡ ,ਮਾਨੀਟਰ, ਵੈਂਟੀਲੇਟਰ ਅਤੇ ਮੈਡੀਕਲ ਉਪਕਰਣ ਆਦਿ ਦੇ ਖ਼ਰਚੇ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਮਰੀਜ਼ਾਂ ਨੂੰ ਲੁੱਟਣ ਵਾਲੇ ਹਸਪਤਾਲਾਂ ਦੀ ਆਈ ਸ਼ਾਮਤ, ਇਰਡਾ ਨੇ ਬੀਮਾ ਕੰਪਨੀਆਂ ਕੋਲੋਂ ਮੰਗੇ ਵੇਰਵੇ
ਇਕ ਬਿਆਨ ਅਨੁਸਾਰ ਐਨ.ਐਸ.ਸੀ.ਆਈ. ਦੇ ਸਰ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ 650 ਮੈਡੀਕਲ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਰਿਲਾਇੰਸ ਫਾਉਂਡੇਸ਼ਨ 100 ਨਵੇਂ ਇੰਟੈਂਸਿਵ ਮੈਡੀਕਲ ਯੂਨਿਟ (ਆਈਸੀਯੂ) ਬੈੱਡ ਸਥਾਪਤ ਕਰੇਗੀ ਅਤੇ ਪ੍ਰਬੰਧਤ ਕਰੇਗੀ, ਜੋ 15 ਮਈ 2021 ਤੋਂ ਪੜਾਅਵਾਰ ਚਾਲੂ ਹੋ ਜਾਣਗੇ। ਇਸ ਤੋਂ ਇਲਾਵਾ ਸਰ ਐਚ.ਐਨ. ਰਿਲਾਇੰਸ ਫਾਉਂਡੇਸ਼ਨ ਹਸਪਤਾਲ ਕੋਵਿਡ ਦੇ ਮਰੀਜ਼ਾਂ ਲਈ ਲਗਭਗ 650 ਬੈੱਡਾਂ ਦਾ ਸੰਚਾਲਨ ਅਤੇ ਪ੍ਰਬੰਧਨ ਕਰੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ 500 ਤੋਂ ਵੱਧ ਕਾਮੇ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ, ਨਰਸਾਂ ਅਤੇ ਨਾਨ-ਮੈਡੀਕਲ ਪੇਸ਼ੇਵਰਾਂ ਵਜੋਂ ਆਪਣੀਆਂ ਸੇਵਾਵਾਂ ਦੇਣਗੇ।
ਇਹ ਵੀ ਪੜ੍ਹੋ : ਜਾਣੋ ਮਈ ਮਹੀਨੇ ਵਿਚ ਕਿੰਨੇ ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ
ਆਕਸੀਜਨ ਦੀ ਸਪਲਾਈ ਕਰ ਰਹੀ ਹੈ ਰਿਲਾਇੰਸ ਫਾਊਂਡੇਸ਼ਨ
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਸਾਰੇ ਕੋਵਿਡ ਮਰੀਜ਼ਾਂ ਦਾ ਐਨ.ਐਸ.ਸੀ.ਆਈ. ਅਤੇ ਸੇਵਨ ਹਿਲਜ਼ ਹਸਪਤਾਲ ਵਿਚ ਬਿਲਕੁਲ ਮੁਫਤ ਇਲਾਜ ਕੀਤਾ ਜਾਵੇਗਾ। ਰਿਲਾਂਇੰਸ ਫਾਉਂਡੇਸ਼ਨ ਦੀ ਸੰਸਥਾਪਕ ਅਤੇ ਪ੍ਰਧਾਨ ਨੀਤਾ ਅੰਬਾਨੀ ਨੇ ਕਿਹਾ ਕਿ ਕੁੱਲ ਮਿਲਾ ਕੇ ਲਗਭਗ 875 ਬੈੱਡਾਂ ਦਾ ਪ੍ਰਬੰਧਨ ਕੀਤਾ ਜਾਵੇਗਾ, ਜਿਸ ਵਿਚ 145 ਆਈ.ਸੀ.ਯੂ. ਬਿਸਤਰੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰਿਲਾਇੰਸ ਗੁਜਰਾਤ, ਮਹਾਰਾਸ਼ਟਰ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਮਨ, ਦੀਵ ਅਤੇ ਨਗਰ ਹਵੇਲੀ ਨੂੰ 700 ਟਨ ਆਕਸੀਜ਼ਨ ਰੋਜ਼ ਦੇ ਰਿਹਾ ਹੈ।
ਇਹ ਵੀ ਪੜ੍ਹੋ : Axis Bank ਨੇ ਲਾਂਚ ਕੀਤਾ ਪੇਮੈਂਟ ਡਿਵਾਈਸ, ਭੁਗਤਾਨ ਲਈ ਨਹੀਂ ਦਰਜ ਕਰਨਾ ਪਵੇਗਾ ਪਿੰਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।