ਇਸ ਵਾਰ ਦੁਸਹਿਰੇ ਮੌਕੇ ਰਿਲਾਇੰਸ ਡਿਜੀਟਲ ਦੇ ਰਿਹੈ ਸ਼ਾਨਦਾਰ ਆਫਰਸ ਦੀ ਸੌਗਾਤ
Tuesday, Oct 04, 2022 - 11:00 AM (IST)
ਮੁੰਬਈ (ਬਿਜ਼ਨੈੱਸ ਨਿਊਜ਼) - ਇਸ ਵਾਰ ਦੁਸਹਿਰੇ ਮੌਕੇ ਰਿਲਾਇੰਸ ਡਿਜੀਟਲ ਦੇ ਫੈਸਟੀਵਲ ਆਫ ਇਲੈਕਟ੍ਰਾਨਿਕਸ ਸੇਲ ਦੇ ਨਾਲ ਬਿਲਕੁਲ ਨਵੀਂ ਟੈਕਨਾਲੋਜੀ ਵਾਲੇ ਆਪਣੇ ਪਸੰਦੀਦਾ ਸਾਮਾਨ ਨੂੰ ਘਰ ਿਲਆਓ। ਤੁਸੀਂ ਨਵੀਂ ਟੈਕਨਾਲੋਜੀ ਵਾਲੇ ਆਪਣੇ ਪਸੰਦੀਦਾ ਸਾਮਾਨ ਨੂੰ ਨਜ਼ਦੀਕੀ ਰਿਲਾਇੰਸ ਡਿਜੀਟਲ ਸਟੋਰਸ, ਮਾਈ ਜੀਓ ਸਟੋਰਸ ’ਤੇ ਜਾ ਕੇ ਖਰੀਦ ਸਕਦੇ ਹੋ, ਜਾਂ ਫਿਰ ਤੁਸੀਂ ਰਿਲਾਇੰਸਡਿਜੀਟਲਡਾਟਇਨ ’ਤੇ ਆਨਲਾਈਨ ਖਰੀਦਦਾਰੀ ਦਾ ਆਨੰਦ ਲੈ ਸਕਦੇ ਹੋ।
ਢੇਰ ਸਾਰੇ ਰੋਮਾਂਚਕ ਆਫਰਸ ਤੋਂ ਇਲਾਵਾ ਤੁਸੀਂ ਸਾਰੇ ਪ੍ਰਮੱੁਖ ਬੈਂਕਾਂ ਦੇ ਕਾਰਡ ’ਤੇ 10 ਫੀਸਦੀ ਤੱਕ ਦੇ ਇੰਸਟੈਂਟ ਡਿਸਕਾਊਂਟ ਦੇ ਨਾਲ-ਨਾਲ ਆਸਾਨ ਈ. ਐੱਮ. ਆਈ. ਦੀ ਸਹੂਲਤ ਦਾ ਵੀ ਲਾਭ ਉਠਾ ਸਕਦੇ ਹੋ ਅਤੇ ਇਸ ਤਰ੍ਹਾਂ ਤੁਸੀਂ ਤਿਉਹਾਰਾਂ ਮੌਕੇ ਆਪਣੇ ਪਰਿਵਾਰ ਦੀਆਂ ਖੁਸ਼ੀਆਂ ’ਚ ਚਾਰ ਚੰਨ ਲਾ ਸਕਦੇ ਹੋ। ਟੀ. ਵੀ. ਅਤੇ ਹੋਮ ਅਪਲਾਇੰਸਿਜ਼ ਤੋਂ ਲੈ ਕੇ ਆਡੀਓ ਡਿਵਾਈਸ, ਮੋਬਾਇਲ ਫੋਨ, ਲੈਪਟਾਪ ਵਰਗੇ ਇਲੈਕਟ੍ਰਾਨਿਕਸ ਸਾਮਾਨ ਦੀ ਵੱਡੀ ਰੇਂਜ ’ਚੋਂ ਆਪਣੇ ਪਸੰਦੀਦਾ ਸਾਮਾਨ ਦੀ ਖਰੀਦਦਾਰੀ ਦੇ ਬਿਹਤਰੀਨ ਮੌਕੇ ਦਾ ਲਾਭ ਉਠਾਓ। ਤੁਸੀਂ ਆਪਣੀ ਪਸੰਦ ਅਨੁਸਾਰ ਪਹਿਨਣ ਯੋਗ ਇਲੈਕਟ੍ਰਾਨਿਕ ਡਿਵਾਈਸ ਦੀ ਖਰੀਦਦਾਰੀ ਕਰ ਸਕਦੇ ਹੋ।
ਲੈਪਟਾਪ ’ਤੇ ਬੇਮਿਸਾਲ ਡੀਲਸ ਦਾ ਲਾਭ ਉਠਾਉਂਦੇ ਹੋਏ ਆਪਣੇ ਕੰਮ ਕਰਨ ਦੇ ਅੰਦਾਜ਼ ਨੂੰ ਹੋਰ ਵੀ ਸ਼ਾਨਦਾਰ ਬਣਾਓ। ਗੇਮਿੰਗ ਨਾਲ ਜ਼ਿਆਦਾ ਲਗਾਅ ਰੱਖਣ ਵਾਲੇ ਸਾਰੇ ਲੋਕਾਂ ਲਈ ਇੱਥੇ ਇਕ ਅਜਿਹਾ ਆਫਰ ਦਿੱਤਾ ਜਾ ਰਿਹਾ ਹੈ ਜੋ ਸ਼ਾਇਦ ਪਹਿਲਾਂ ਕਦੇ ਨਹੀਂ ਦਿੱਤਾ ਗਿਆ ਸੀ। ਹਰ ਗੇਮਿੰਗ ਲੈਪਟਾਪ ਦੀ ਖਰੀਦ ਦੇ ਨਾਲ 4999 ਰੁਪਏ ਦੀ ਕੀਮਤ ਵਾਲਾ ਗੇਮਿੰਗ ਮਾਊਸ, ਹੈੱਡਫੋਨ ਅਤੇ ਮੈਟ ਬੰਡਲ ਮੁਫਤ ’ਚ ਘਰ ਲੈ ਜਾਓ।