ਰਿਲਾਇੰਸ ਕੈਪੀਟਲ ਬਾਂਡ ਧਾਰਕਾਂ ਨੂੰ ਵਿਆਜ ਚੁਕਾਉਣ ’ਚ ਖੁੰਝੀ, 12ਵੀਂ ਵਾਰ ਨਹੀਂ ਭਰ ਸਕੀ 2 ਬੈਂਕਾਂ ਦੀਆਂ ਕਿਸ਼ਤਾਂ
Monday, Apr 26, 2021 - 10:40 AM (IST)
ਨਵੀਂ ਦਿੱਲੀ - ਅਨਿਲ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਕੈਪੀਟਲ ਇਕ ਵਾਰ ਫਿਰ ਤੋਂ ਬਾਂਡ ਧਾਰਕਾਂ ਨੂੰ ਵਿਆਜ ਦਾ ਭੁਗਤਾਨ ਕਰਨ ਤੋਂ ਖੁੰਝ ਗਈ। ਰਿਲਾਇੰਸ ਕੈਪੀਟਲ ਨੂੰ 22 ਅਪ੍ਰੈਲ ਨੂੰ ਨਾਨ-ਕਨਵਰਟੀਬਲ ਡਿਬੈਂਚਰ (ਐੱਨ. ਸੀ. ਡੀ.) ’ਤੇ ਵਿਆਜ ਦਾ ਭੁਗਤਾਨ ਕਰਨਾ ਸੀ। ਇਹ ਖੁਲਾਸਾ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਰੈਗੂਲੇਟਰੀ ਜਾਣਕਾਰੀ ਤੋਂ ਹੋਇਆ ਹੈ। ਹਾਲਾਂਕਿ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਇਹ ਰਾਸ਼ੀ ਕਿੰਨੀ ਸੀ ਪਰ ਦਸੰਬਰ 2020 ਤਿਮਾਹੀ ਦੀ ਕਮਾਈ ਅੰਕੜਿਆਂ ਮੁਤਾਬਕ ਕੰਪਨੀ ਨੇ 14,827 ਕਰੋਡ਼ ਰੁਪਏ ਦੇ ਐੱਨ. ਸੀ. ਡੀ. ਨੂੰ ਸੂਚੀਬੱਧ ਕੀਤਾ ਸੀ। ਇਸ ਤੋਂ ਇਲਾਵਾ ਕੰਪਨੀ ਐੱਚ. ਡੀ. ਐੱਫ. ਸੀ. ਅਤੇ ਐਕਸਿਸ ਬੈਂਕ ਦੀਆਂ ਕਿਸ਼ਤਾਂ ਵੀ 12ਵੀਂ ਵਾਰ ਚੁਕਾਉਣ ’ਚ ਅਸਫਲ ਰਹੀ।
ਇਹ ਵੀ ਪੜ੍ਹੋ : ‘ਉਦਯੋਗਿਕ ਮੰਗ ’ਚ ਤੇਜ਼ੀ ਕਾਰਨ ਕੌਮਾਂਤਰੀ ਪੱਧਰ ’ਤੇ 30 ਫੀਸਦੀ ਮਹਿੰਗੀ ਹੋ ਸਕਦੀ ਹੈ ਚਾਂਦੀ’
ਰਿਲਾਇੰਸ ਕੈਪੀਟਲ ਨੇ ਇਸ ਤੋਂ ਪਹਿਲਾਂ ਆਪਣੇ ਪ੍ਰਮੁੱਖ ਏਸੈੱਟਸ ਲਈ ਐਕਸਪ੍ਰੈਸ਼ਨਸ ਆਫ ਇੰਟਰੈਸਟ (ਈ. ਓ. ਆਈ.) ਮੰਗਾਏ ਸਨ। ਕੰਪਨੀ ਨੇ ਰੈਗੂਲੇਟਰੀ ਜਾਣਕਾਰੀ ’ਚ ਖੁਲਾਸਾ ਕੀਤਾ ਕਿ ਉਹ ਕਾਨੂੰਨੀ ਸਮੱਸਿਆਵਾਂ ਦੀ ਵਜ੍ਹਾ ਨਾਲ ਆਪਣੇ ਏਸੈੱਟਸ ਦਾ ਮੁਦਰੀਕਰਨ ਨਹੀਂ ਕਰ ਪਾ ਰਹੀ ਹੈ, ਜਿਸ ਕਾਰਨ ਉਸ ਨੂੰ ਕਰਜ਼ਾ ਚੁਕਾਉਣ ’ਚ ਮੁਸ਼ਕਿਲ ਆ ਰਹੀ ਹੈ।
ਇਹ ਵੀ ਪੜ੍ਹੋ : ਆਕਸੀਜਨ ਤੇ ਇਸ ਨਾਲ ਸਬੰਧਿਤ ਹੋਰ ਸਾਜ਼ੋ ਸਮਾਨ ਲਿਆਉਣ ਵਾਲੇ ਸਮੁੰਦਰੀ ਜਹਾਜਾਂ ਤੋਂ ਚਾਰਜ ਹਟਾਉਣ ਦੇ ਨਿਰਦੇਸ਼
ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ ’ਚ ਕੰਪਨੀ ਨੇ ਕਿਹਾ ਕਿ ਅਸਾਸਿਆਂ ਦੀ ਵਿਕਰੀ ’ਤੇ ਲੱਗੀ ਪਾਬੰਦੀ ਕਾਰਨ ਉਸ ਨੂੰ ਇਹ ਮੁਸ਼ਕਿਲ ਆ ਰਹੀ ਹੈ।
ਇਹ ਕਿਸ਼ਤਾਂ ਜਨਵਰੀ 2020 ਤੋਂ ਲੈ ਕੇ ਮਾਰਚ 2021 ਦੇ ਦਰਮਿਆਨ ਚੁਕਾਈਆਂ ਜਾਣੀਆਂ ਸਨ। ਰਿਲਾਇੰਸ ਕੈਪੀਟਲ ਐੱਚ. ਡੀ. ਐੱਫ. ਸੀ. ਨੂੰ ਹਰ ਮਹੀਨੇ ਦੀ 4.77 ਕਰੋਡ਼ ਰੁਪਏ ਦੀ ਕਿਸ਼ਤ ਅਤੇ ਐਕਸਿਸ ਬੈਂਕ ਨੂੰ 71 ਲੱਖ ਰੁਪਏ ਦੀ ਕਿਸ਼ਤ ਚੁਕਾਉਣ ’ਚ ਲਗਾਤਾਰ ਫੇਲ ਹੋ ਰਹੀ ਹੈ। ਕੰਪਨੀ ਨੇ ਐੱਚ. ਡੀ. ਐੱਫ. ਸੀ. ਤੋਂ 524 ਕਰੋਡ਼ ਰੁਪਏ ਅਤੇ ਐਕਸਿਸ ਬੈਂਕ ਤੋਂ 101 ਕਰੋਡ਼ ਰੁਪਏ ਦਾ ਕਰਜ਼ਾ ਲਿਆ ਸੀ। ਐੱਚ. ਡੀ. ਐੱਫ. ਸੀ. ਬੈਂਕ ਕਰਜ਼ੇ ’ਤੇ 10.6-13 ਫ਼ੀਸਦੀ ਦੀ ਦਰ ਨਾਲ ਅਤੇ ਐਕਸਿਸ ਬੈਂਕ 8.25 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਵਸੂਲ ਰਹੇ ਹਨ।
ਇਹ ਵੀ ਪੜ੍ਹੋ : ਖ਼ਾਤਾਧਾਰਕਾਂ ਨੂੰ ਝਟਕਾ! ਇਸ ਬੈਂਕ ਤੋਂ ਨਕਦ ਕਢਵਾਉਣਾ ਹੋਇਆ ਮਹਿੰਗਾ, ਸੇਲਰੀ ਖ਼ਾਤੇ ਦੇ ਵੀ ਨਿਯਮ ਹੋਏ ਸਖ਼ਤ
ਕੰਪਨੀ ’ਤੇ 20,643 ਕਰੋੜ ਦਾ ਬਕਾਇਆ
ਰਿਲਾਇੰਸ ਕੈਪੀਟਲ ’ਤੇ ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਦਾ 711 ਕਰੋਡ਼ ਰੁਪਏ ਬਕਾਇਆ ਹੈ। ਹਾਲਾਂਕਿ 28 ਫਰਵਰੀ 2021 ਨੂੰ ਕੰਪਨੀ ’ਤੇ ਕੁਲ ਵਿੱਤੀ ਬਕਾਇਆ 20,643 ਕਰੋਡ਼ ਰੁਪਏ ਦਾ ਸੀ। ਦਸੰਬਰ 2020 ਤਿਮਾਹੀ ’ਚ ਕੰਪਨੀ ਦਾ ਘਾਟਾ ਵਧ ਕੇ 4018 ਕਰੋਡ਼ ਰੁਪਏ ਹੋ ਗਿਆ ਸੀ ਜਦੋਂ ਕਿ ਇਕ ਸਾਲ ਪਹਿਲਾਂ ਦਸੰਬਰ 2019 ਤਿਮਾਹੀ ’ਚ ਉਸ ਨੂੰ 135 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਖਰਚੇ ਦੀ ਗੱਲ ਕਰੀਏ ਤਾਂ ਕੰਪਨੀ ਦਾ ਖਰਚਾ 8662 ਕਰੋਡ਼ ਰੁਪਏ ਦਾ ਸੀ ਜੋ ਉਸ ਤੋਂ ਪਿਛਲੇ ਸਾਲ ਦੇ 4731 ਕਰੋਡ਼ ਰੁਪਏ ਨਾਲੋਂ ਲੱਗਭਗ ਦੁੱਗਣਾ ਸੀ। ਕੰਪਨੀ ਦੀ ਵਿਆਜ ਤੋਂ ਹੋਣ ਵਾਲੀ ਕਮਾਈ ਵੀ ਦਸੰਬਰ 2019 ’ਚ 1400 ਕਰੋਡ਼ ਰੁਪਏ ਤੋਂ ਘਟ ਕੇ ਦਸੰਬਰ 2020 ’ਚ ਘਟ ਕੇ 684 ਕਰੋਡ਼ ਰੁਪਏ ਰਹਿ ਗਈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਬ੍ਰਿਟੇਨ ਦਾ ਆਈਕੋਨਿਕ ਸਟੋਕ ਪਾਰਕ, ਕੀਮਤ ਜਾਣ ਹੋ ਜਾਵੋਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।