ਰਿਲਾਇੰਸ ਦਾ ਦੁਨੀਆ ਦੀਆਂ ਟੌਪ 20 ਕੰਪਨੀਆਂ ''ਚ ਸ਼ਾਮਲ ਹੋਣ ਦਾ ਟੀਚਾ
Sunday, Dec 24, 2017 - 07:38 PM (IST)

ਨਵੀਂ ਦਿੱਲੀ—ਰਿਲਾਇੰਸ ਜਿਓ ਇੰਡਸਟਰੀ ਲਿਮਟਿਡ ਦੇ 40 ਸਾਲ ਪੂਰੇ ਹੋਣ ਦੇ ਜਸ਼ਨ 'ਤੇ ਕੰਪਨੀ ਦੇ ਸੀਨੀਅਰ ਅਤੇ ਪ੍ਰਬੰਧਕ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਆਉਣ ਵਾਲੇ ਸਮੇਂ 'ਚ ਇਸ ਨੂੰ ਦੁਨੀਆ ਦੀਆਂ 20 ਟੌਪ ਕੰਪਨੀਆਂ 'ਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਹੈ। ਅੰਬਾਨੀ ਨੇ ਸ਼ਨੀਵਾਰ ਰਾਤ ਆਯੋਜਿਤ ਸਮਾਰੋਹ 'ਚ ਕਰਮਚਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਨੌਜਵਾਨ ਕਰਮਚਾਰੀਆਂ ਨੂੰ ਕੰਪਨੀਆਂ ਨੂੰ ਆਉਣ ਵਾਲੇ ਸਮੇਂ 'ਚ ਦੁਨੀਆ ਦੀਆਂ 20 ਟੌਪ ਕੰਪਨੀਆਂ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਰਾਸ਼ਟਰ ਨਿਰਮਾਣ 'ਚ ਹੋਰ ਜ਼ਿਆਦਾ ਯੋਗਦਾਨ ਦੇਣਾ ਚਾਹੀਦਾ ਹੈ। ਮੁੰਬਈ 'ਚ ਆਯੋਜਿਤ ਇਸ ਸਮਾਹੋਰ 'ਚ ਕਰਮਚਾਰੀਆਂ ਅਤੇ ਉਸ ਦੇ ਪਰਿਵਾਰ ਦੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਅੰਬਾਨੀ ਨੇ ਕਿਹਾ ਕਿ 40 ਸਾਲ ਕੰਪਨੀ ਵੈਸ਼ਵਿਕ ਮੰਚ 'ਤੇ ਆਪਣਾ ਮੁਕਾਮ ਬਣਾ ਚੁੱਕੀ ਹੈ। ਆਉਣ ਵਾਲੇ ਸਮੇਂ ਲਈ ਉਨ੍ਹਾਂ ਨੇ ਪੰਜ ਟੀਚੇ ਰੱਖੇ। ਇਸ 'ਚ ਦੁਨੀਆ ਦੀ 20 ਚੋਟੀ 'ਚ ਜਗ੍ਹਾ ਬਣਾਉਣਾ, ਦੇਸ਼ 'ਚ ਸਵੱਛ ਅਤੇ ਕਿਫਾਇਤੀ ਊਰਜਾ ਪ੍ਰਦਾਤਾ ਬਣਾਉਣਾ, ਨਵੇਂ ਉਤਪਾਦਾਂ 'ਚ ਵੈਸ਼ਵਿਕ ਸੈਂਸ਼ਨ 'ਤੇ ਖੁਦ ਨੂੰ ਸਥਾਪਿਤ ਕਰਨਾ, ਜਿਓ ਦੀ ਮਦਦ ਨਾਲ ਮੰਨੋਰਜਨ, ਵਿੱਤੀ ਸੇਵਾਵਾਂ, ਸਿੱਖਿਆ ਅਤੇ ਸਿਹਤ ਅਤੇ ਜਿਓ ਦੀ ਜੁਗਲਬੰਦੀ ਤੋਂ ਭਾਰਤ ਨੂੰ ਮਹਾਸ਼ਕਤੀ ਬਣਾਉਣਾ ਸ਼ਾਮਲ ਹੈ।