ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ GOI ਐਪ 'ਚ ਕਰਵਾਉਣ ਰਜਿਸਟ੍ਰੇਸ਼ਨ, ਮਿਲਣਗੇ 6,000 ਰੁਪਏ

Friday, Sep 10, 2021 - 05:47 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੰਦੀ ਹੈ। ਇਹ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਹੀ ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀ 9 ਵੀਂ ਕਿਸ਼ਤ ਜਾਰੀ ਕਰ ਚੁੱਕੇ ਹਨ। 9 ਅਗਸਤ 2021 ਨੂੰ 9.75 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਦੇ ਖਾਤਿਆਂ ਵਿੱਚ 19,500 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਯੋਜਨਾ ਦੇ ਤਹਿਤ, ਛੋਟੇ ਕਿਸਾਨਾਂ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਮਿਲੀ ਹੈ। ਇਸ ਸਕੀਮ ਦੀ ਸ਼ੁਰੂਆਤ ਫਰਵਰੀ 2019 ਵਿਚ ਹੋਈ ਸੀ।

ਇਹ ਵੀ ਪੜ੍ਹੋ : ਕਰਜ਼ 'ਚ ਡੁੱਬੇ ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਤੋਂ ਰਾਹਤ, ਦਿੱਲੀ ਮੈਟਰੋ ਨੂੰ ਕਰਨਾ ਪਵੇਗਾ 5800 ਕਰੋੜ ਦਾ ਭੁਗਤਾਨ

PM KISAN GOI ਮੋਬਾਈਲ ਐਪ ਤੋਂ ਕਰਵਾਓ ਰਜਿਸਟ੍ਰੇਸ਼ਨ

ਤੁਸੀਂ ਪੀ.ਐਮ. ਕਿਸਾਨ ਦੇ ਆਨਲਾਈਨ ਪੋਰਟਲ www.pmkisan.gov.in ਜਾਂ ਮੋਬਾਈਲ ਐਪ ਰਾਹੀਂ ਜਾਂਚ ਕਰ ਸਕਦੇ ਹੋ। ਇਸ ਦੇ ਦਾਇਰੇ ਨੂੰ ਵਧਾਉਣ ਲਈ ਐਨ.ਆਈ.ਸੀ. (ਨੈਸ਼ਨਲ ਇਨਫਾਰਮੈਟਿਕਸ ਸੈਂਟਰ) ਨੇ ਮੋਬਾਈਲ ਐਪ ਵਿਕਸਤ ਅਤੇ ਡਿਜ਼ਾਈਨ ਕੀਤੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਤੁਸੀਂ ਨਜ਼ਦੀਕੀ ਡਾਕਘਰ CSC ਕਾਊਂਟਰ ਤੋਂ ਰਜਿਸਟਰ ਕਰ ਸਕਦੇ ਹੋ।

ਕਿਸਾਨ ਪੀ.ਐਮ. ਕਿਸਾਨ ਯੋਜਨਾ ਨਵੀਂ ਰਜਿਸਟਰੇਸ਼ਨ ਦੇ ਅਧਿਕਾਰਤ ਵੈਬ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ ਅਤੇ ਗੂਗਲ ਪਲੇ ਸਟੋਰ ਤੋਂ ਪੀ.ਐਮ. ਕਿਸਾਨ ਜੀ.ਓ.ਆਈ. ਮੋਬਾਈਲ ਐਪ ਨੂੰ ਡਾਉਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਪ੍ਰਕਿਰਿਆ ਬਹੁਤ ਅਸਾਨ ਹੈ ਅਤੇ ਇਸ ਐਪ ਵਿੱਚ ਭਾਸ਼ਾ ਅਨੁਵਾਦ ਤੁਹਾਡੇ ਲਈ ਬਹੁਤ ਅਸਾਨ ਹੈ।

ਇਹ ਵੀ ਪੜ੍ਹੋ : LIC ਪਾਲਸੀ ਧਾਰਕਾਂ ਲਈ ਅਹਿਮ ਖ਼ਬਰ, 30 ਸਤੰਬਰ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਲਾਜ਼ਮੀ

ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ

  • PMKISAN GoI ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਫੋਨ ਵਿੱਚ ਡਾਉਨਲੋਡ ਕਰੋ।
  • ਉਸ ਤੋਂ ਬਾਅਦ NEW FARMER REGISTRATION 'ਤੇ ਕਲਿਕ ਕਰੋ।
  • ਆਪਣਾ ਆਧਾਰ ਕਾਰਡ ਨੰਬਰ ਅਤੇ ਕੈਪਚਾ ਕੋਡ ਸਹੀ ਤਰ੍ਹਾਂ ਦਰਜ ਕਰੋ ਅਤੇ ਫਿਰ Continue ਬਟਨ 'ਤੇ ਕਲਿਕ ਕਰੋ।
  • ਹੁਣ ਰਜਿਸਟਰੇਸ਼ਨ ਫਾਰਮ ਵਿੱਚ ਨਾਮ, ਪਤਾ, ਬੈਂਕ ਖਾਤੇ ਦਾ ਵੇਰਵਾ, ਆਈ.ਐਫ.ਐਸ.ਸੀ. ਕੋਡ ਦਰਜ ਕਰੋ।
  • ਇਸ ਤੋਂ ਬਾਅਦ ਸਬਮਿਟ ਬਟਨ 'ਤੇ ਕਲਿਕ ਕਰੋ, ਇਸਦੇ ਨਾਲ ਪੀ.ਐਮ. ਕਿਸਾਨ ਮੋਬਾਈਲ ਐਪ 'ਤੇ ਤੁਹਾਡੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ
  • ਕਿਸੇ ਵੀ ਪੁੱਛਗਿੱਛ ਲਈ, ਕਿਸਾਨ ਪੀਐਮ ਕਿਸਾਨ ਹੈਲਪਲਾਈਨ ਨੰਬਰ 155261 / 011-24300606 ਦੀ ਵਰਤੋਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ‘ਦੱਖਣ ਕੋਰੀਆ ਨੇ ਐੱਪਲ ਅਤੇ ਗੂਗਲ ’ਤੇ ਕੱਸਿਆ ਸ਼ਿਕੰਜਾ, ਪਾਸ ਕੀਤਾ ‘ਐਂਟੀ-ਗੂਗਲ ਲਾਅ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News