ਦਿੱਲੀ 'ਚ 1.5 ਲੱਖ ਤੱਕ ਸਸਤੀ ਮਿਲੇਗੀ ਗੱਡੀ, ਰਜਿਸਟ੍ਰੇਸ਼ਨ ਫੀਸ 'ਚ ਵੀ ਛੋਟ

10/16/2020 1:31:52 PM

ਨਵੀਂ ਦਿੱਲੀ— ਹੁਣ ਰਾਸ਼ਟਰੀ ਰਾਜਧਾਨੀ 'ਚ ਇਲੈਕਟ੍ਰਿਕ ਗੱਡੀ, ਬਾਈਕ ਖਰੀਦਣ 'ਤੇ ਸਬਸਿਡੀ ਮਿਲਣ ਦੇ ਨਾਲ ਹੀ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਵੀ ਨਹੀਂ ਲੱਗੇਗੀ।

ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਇਲੈਕਟ੍ਰਿਕ ਵਾਹਨਾਂ ਨੂੰ ਰਜਿਸਟ੍ਰੇਸ਼ਨ ਫੀਸ ਤੋਂ ਵੀ ਮੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰੋਡ ਟੈਕਸ 'ਚ ਛੋਟ ਦਿੱਤੀ ਗਈ ਸੀ।

ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਇਕ ਟਵੀਟ 'ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਫੀਸ ਤੋਂ ਵੀ ਛੋਟ ਦੇ ਦਿੱਤੀ ਹੈ।

PunjabKesari

7 ਅਗਸਤ ਨੂੰ ਦਿੱਲੀ ਸਰਕਾਰ ਨੇ ਇਲੈਕਟ੍ਰਿਕ ਵਾਹਨ (ਈ. ਵੀ.) ਪਾਲਿਸੀ ਲਾਂਚ ਕੀਤੀ ਸੀ। ਇਸ 'ਚ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ 'ਚ ਛੋਟ ਤੋਂ ਇਲਾਵਾ ਇਲੈਕਟ੍ਰਿਕ ਕਾਰ ਖਰੀਦਣ 'ਤੇ 1.5 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੇ ਜਾਣ ਦੀ ਵਿਵਸਥਾ ਹੈ। ਉੱਥੇ ਹੀ, ਦੋਪਹੀਆ, ਆਟੋਰਿਕਸ਼ਾ, ਈ-ਰਿਕਸ਼ਾ ਅਤੇ ਮਾਲ ਢੁਆਈ ਵਾਲੇ ਇਲੈਕਟ੍ਰਿਕ ਵਾਹਨਾਂ 'ਤੇ 30,000 ਰੁਪਏ ਤੱਕ ਦੀ ਸਬਸਿਡੀ ਮਿਲੇਗੀ।


Sanjeev

Content Editor

Related News