ਅਗਸਤ ''ਚ ਕਰੀਬ 2 ਕਰੋੜ ਟੈਕਸਦਾਤਾ ਨੂੰ ਰਿਫੰਡ ਜਾਰੀ, ਭੇਜੇ ਗਏ 1.14 ਲੱਖ ਕਰੋੜ ਰੁਪਏ

Saturday, Sep 03, 2022 - 05:49 PM (IST)

ਅਗਸਤ ''ਚ ਕਰੀਬ 2 ਕਰੋੜ ਟੈਕਸਦਾਤਾ ਨੂੰ ਰਿਫੰਡ ਜਾਰੀ, ਭੇਜੇ ਗਏ 1.14 ਲੱਖ ਕਰੋੜ ਰੁਪਏ

ਬਿਜਨੈੱਸ ਡੈਸਕ- ਅਗਸਤ ਮਹੀਨੇ 'ਚ ਆਮਦਨ ਟੈਕਸ ਨੇ ਕਰੀਬ ਦੋ ਕਰੋੜ ਆਮਦਨ ਟੈਕਸਦਾਤਾ ਨੂੰ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਰਿਫੰਡ ਜਾਰੀ ਕੀਤੇ ਹਨ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਸੀਬੀਡੀਟੀ ਮੁਤਾਬਕ ਪਹਿਲੀ ਅਪ੍ਰੈਲ ਦੇ ਵਿਚਾਲੇ 1.97 ਕਰੋੜ ਟੈਕਸਦਾਤਾ ਨੂੰ 1.14 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ। ਵਿਭਾਗ ਮੁਤਾਬਕ 1.96 ਕਰੋੜ ਆਮਦਨ ਟੈਕਸਦਾਤਾ ਨੂੰ 61252 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ। ਉਧਰ 1.46 ਲੱਖ ਮਾਮਲਿਆਂ 'ਚ 53158 ਕਰੋੜ ਰੁਪਏ ਦਾ ਕਾਰਪੋਰੇਟ ਟੈਕਸ ਰਿਫੰਡ ਜਾਰੀ ਕੀਤਾ ਗਿਆ ਹੈ। ਸੀਬੀਡੀਟੀ ਮੁਤਾਬਕ ਸਰਕਾਰ ਟੈਕਸ ਸਿਸਟਮ ਨੂੰ ਲਗਾਤਾਰ ਆਸਾਨ ਬਣਾ ਰਹੀ ਹੈ ਜਿਸ ਨਾਲ ਸਭ ਪ੍ਰਤੀਕਿਰਿਆਵਾਂ 'ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 
ਕਰੀਬ 6 ਕਰੋੜ ਰਿਟਰਨ ਭਰ ਗਏ
ਵਿਭਾਗ ਨੂੰ ਵਿੱਤੀ ਸਾਲ 2021-22 ਲਈ 31 ਜੁਲਾਈ 2022 ਤੱਕ ਕੁੱਲ ਮਿਲਾ ਕੇ 5.83 ਕਰੋੜ ਆਮਦਨ ਰਿਟਰਨ ਮਿਲੇ ਹਨ। ਰਿਟਰਨ ਭਰਨ ਦੇ ਆਖ਼ਰੀ ਦਿਨ 72.42 ਲੱਖ ਰਿਟਰਨ ਭਰੇ ਗਏ, ਜੋ ਕਿ ਇਕ ਰਿਕਾਰਡ ਹੈ। 31 ਜੁਲਾਈ ਹੀ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ਼ ਸੀ। ਸ਼ੁਰੂਆਤ 'ਚ ਆਈ.ਟੀ.ਆਰ. ਭਰਨ ਦੀ ਗਤੀ ਹੌਲੀ ਸੀ ਪਰ ਸਮੇਂ ਸੀਮਾ ਕੋਲ ਆਉਣ ਦੇ ਨਾਲ ਇਸ ਦੀ ਰਫ਼ਤਾਰ ਵਧਦੀ ਗਈ ਅਤੇ ਆਖਿਰੀ ਦਿਨ ਰਿਕਾਰਡ 72.42 ਲੱਖ ਰਿਟਰਨ ਦਾਖਲ ਹੋਏ। ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ 72 ਲੱਖ ਤੋਂ ਜ਼ਿਆਦਾ ਆਈ.ਟੀ.ਆਰ. ਅੰਤਿਮ ਤਾਰੀਖ਼ ਭਾਵ ਐਤਵਾਰ ਨੂੰ ਇਕ ਦਿਨ 'ਚ ਭਰੇ ਗਏ ਹਨ। ਇਸ ਸਾਲ ਸਰਕਾਰ ਨੇ ਰਿਟਰਨ ਭਰਨ ਦੀ ਆਖਰੀ 'ਚ ਕੋਈ ਬਦਲਾਅ ਨਹੀਂ ਕੀਤਾ। ਅੰਤਿਮ ਤਾਰੀਕ ਤੋਂ ਬਾਅਦ ਤੋਂ ਰਿਫੰਡ ਜਾਰੀ ਕਰਨ ਦੀ ਪ੍ਰਤੀਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ। 
 


author

Aarti dhillon

Content Editor

Related News