ਗਰਮੀਆਂ 'ਚ ਫਰਿੱਜ-ਵਾਸ਼ਿੰਗ ਮਸ਼ੀਨ ਦੇ ਭਾਅ ਵਧਾਉਣਗੇ 'ਪਾਰਾ', ਇੰਨੀਆਂ ਵਧ ਸਕਦੀਆਂ ਨੇ ਕੀਮਤਾਂ
Thursday, May 27, 2021 - 07:30 PM (IST)
ਨਵੀਂ ਦਿੱਲੀ - ਦੇਸ਼ ਵਿਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਸ਼ ਦੇ ਕਈ ਸ਼ਹਿਰਾਂ ਵਿਚ 100 ਦਾ ਆਂਕੜਾ ਪਾਰ ਕਰ ਲਿਆ ਹੈ। ਦੂਜੇ ਪਾਸੇ ਕੋਰੋਨਾ ਕਾਰਨ ਦੇਸ਼ ਦੇ ਲੋਕਾਂ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਕਾਫੀ ਕਮਜ਼ੋਰ ਹੋ ਚੁੱਕੀ ਹੈ। ਇਨ੍ਹਾਂ ਸਾਰੀਆਂ ਆਫ਼ਤਾਂ ਦੇ ਦਰਮਿਆਨ ਹੁਣ ਦੇਸ਼ ਦੇ ਲੋਕਾਂ ਨੂੰ ਇਕ ਹੋਰ ਝਟਕਾ ਲੱਗਣ ਵਾਲਾ ਹੈ। ਹੁਣ ਫਰਿੱਜ, ਏ.ਸੀ., ਅਤੇ ਵਾਸ਼ਿੰਗ ਮਸ਼ੀਨ ਵਰਗੇ ਘਰੇਲੂ ਉਤਪਾਦਾਂ ਦੀਆਂ ਕੀਮਤਾਂ 10-15 ਫ਼ੀਸਦ ਤੱਕ ਵਧਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਇਸ ਸਾਲ ਦੀ ਸ਼ੁਰੂਆਤ ਵਿਚ ਫਰਵਰੀ ਵਿਚ ਕੰਪਨੀਆਂ ਉਤਪਾਦਾਂ ਦੀਆਂ ਕੀਮਤਾਂ ਵਧਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਫਲਿੱਪਕਾਰਟ ਨੇ 23,000 ਨਵੀਆਂ ਭਰਤੀਆਂ ਨਾਲ ਸਪਲਾਈ ਚੇਨ ਨੂੰ ਕੀਤਾ ਮਜ਼ਬੂਤ
ਕੰਪਨੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸੂਬਿਆਂ ਵਿਚ ਤਾਂਬਾ, ਕਾਪਰ, ਐਲੂਮੀਨੀਅਮ ਦੀਆਂ ਕੀਮਤਾਂ ਵਧੀਆਂ ਹਨ ਜਿਸ ਕਾਰਨ ਉਤਪਾਦਾਂ ਦੀ ਲਾਗਤ ਵਿਚ ਵਾਧਾ ਹੋਇਆ ਹੈ। ਕੰਪਨੀਆਂ ਦਾ ਮੰਨਣਾ ਹੈ ਕਿ ਤਾਲਾਬੰਦੀ ਖੁੱਲ੍ਹਦੇ ਹੀ ਗਰਮੀਆਂ ਵਿਚ ਵਿਕਣ ਵਾਲੇ ਉਤਪਾਦਾਂ ਦੀ ਵਿਕਰੀ ਵਿਚ ਤੇਜ਼ੀ ਆਵੇਗੀ, ਪਰ ਸਪਲਾਈ ਘੱਟ ਹੋਣ ਕਾਰਨ ਮੰਗ ਪੂਰੀ ਕਰਨ ਵਿਚ ਮੁਸ਼ਕਲ ਆਵੇਗੀ ਜਿਸ ਦਾ ਅਸਰ ਉਤਪਾਦਾਂ ਦੀਆਂ ਕੀਮਤਾਂ 'ਤੇ ਵੇਖਣ ਨੂੰ ਮਿਲੇਗਾ।
ਇਸ ਸਾਲ ਗਲੋਬਲ ਪੱਧਰ 'ਤੇ ਵੀ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੋਰ ਕਮੋਡਿਟੀ ਸੀਆਰਬੀ ਇੰਡੈਕਸ ਅਪ੍ਰੈਲ ਵਿਚ ਸਾਲਾਨਾ ਆਧਾਰ 'ਤੇ 70 ਫ਼ੀਸਦੀ ਚੜ੍ਹਿਆ ਹੈ। ਕੰਪਨੀਆਂ ਵਲੋਂ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਦੂਜਾ ਕਾਰਨ ਇਹ ਵੀ ਹੈ ਕਿ ਵਿਦੇਸ਼ਾਂ ਤੋਂ ਤਿਆਰ ਉਤਪਾਦ ਮੰਗਵਾਉਣ 'ਤੇ 20 ਫ਼ੀਸਦ ਆਯਾਤ ਚਾਰਜ ਲਗਦਾ ਹੈ ਜਿਸ ਕਾਰਨ ਉਤਪਾਦ ਦੀ ਲਾਗਤ ਵਧ ਜਾਂਦੀ ਹੈ।
ਇਹ ਵੀ ਪੜ੍ਹੋ : SEBI ਨੂੰ ਸੈਟ ਦਾ ਝਟਕਾ : YES Bank ਦੇ ਜੁਰਮਾਨੇ ’ਤੇ ਲਗਾਈ ਰੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।