ਰਾਹਤ! ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਈ ਕਟੌਤੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ

Monday, Sep 14, 2020 - 11:56 AM (IST)

ਨਵੀਂ ਦਿੱਲੀ — ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਆਮ ਆਦਮੀ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ.ਐੱਮ.ਸੀ.) ਨੇ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ (ਪੈਟਰੋਲ-ਡੀਜ਼ਲ ਦੀਆਂ ਕੀਮਤਾਂ) ਵਿਚ ਕਟੌਤੀ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਦੇ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 14 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿਚ 15 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 81.72 ਰੁਪਏ ਹੈ। ਇਸ ਦੇ ਨਾਲ ਹੀ ਇਕ ਲੀਟਰ ਡੀਜ਼ਲ ਦੀ ਕੀਮਤ 72.78 ਰੁਪਏ ਹੈ।

ਪੈਟਰੋਲ 2 ਰੁਪਏ ਤਕ ਸਸਤਾ ਹੋ ਸਕਦਾ ਹੈ

ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ ਅਤੇ ਰੁਪਏ ਦੀ ਮਜ਼ਬੂਤੀ ਵਧ ਗਈ ਹੈ। ਅਜਿਹੀ ਸਥਿਤੀ ਵਿਚ ਮਾਹਰ ਘਰੇਲੂ ਤੌਰ 'ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਭਵਿੱਖਬਾਣੀ ਕਰ ਰਹੇ ਹਨ। ਜੇ ਕਰੂਡ ਵਿਚ 20 ਪ੍ਰਤੀਸ਼ਤ ਕਮੀ ਆਉਂਦੀ ਹੈ, ਤਾਂ ਪੈਟਰੋਲ ਅਤੇ ਡੀਜ਼ਲ ਵਿਚ 5 ਪ੍ਰਤੀਸ਼ਤ ਦੀ ਕਮੀ ਆ ਸਕਦੀ ਹੈ। ਇਸ ਲਈ ਪੈਟਰੋਲ ਅਤੇ ਡੀਜ਼ਲ 2.5 ਤੋਂ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਬਾਈਟਡਾਂਸ ਨੇ ਰੱਦ ਕੀਤੀ ਮਾਈਕਰੋਸਾਫਟ ਦੀ ਪੇਸ਼ਕਸ਼, ਓਰੈਕਲ ਨਾਲ ਕੀਤੀ 'ਤਕਨੀਕੀ ਭਾਈਵਾਲੀ'

ਜਾਣੋ ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਅੱਜ ਦੀਆਂ ਕੀਮਤਾਂ ਪ੍ਰਤੀ ਲੀਟਰ ਰੁਪਿਆ 'ਚ

ਸ਼ਹਿਰ                ਪੈਟਰੋਲ                           ਡੀਜ਼ਲ
ਦਿੱਲੀ               81.72 ਰੁਪਏ                  72.78 ਰੁਪਏ
ਮੁੰਬਈ               88.38 ਰੁਪਏ                  79.29 ਰੁਪਏ 
ਕੋਲਕਾਤਾ           83.23 ਰੁਪਏ                  76.28 ਰੁਪਏ 
ਚੇਨਈ              84.72 ਰੁਪਏ                   78.12 ਰੁਪਏ 
ਨੋਇਡਾ             82.08 ਰੁਪਏ                   73.09 ਰੁਪਏ 
ਗੁਰੂਗ੍ਰਾਮ         79.88 ਰੁਪਏ                   73.25 ਰੁਪਏ
ਲਖਨਊ            81.98 ਰੁਪਏ                   72.99 ਰੁਪਏ
ਪਟਨਾ             84.29 ਰੁਪਏ                   78.05 ਰੁਪਏ 
ਜੈਪੁਰ             88.91 ਰੁਪਏ                    81.77 ਰੁਪਏ 

ਇਹ ਵੀ ਪੜ੍ਹੋ- ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼


Harinder Kaur

Content Editor

Related News