ਰਾਹਤ! ਜਹਾਜ਼ ਈਂਧਣ ਦੀ ਕੀਮਤ ''ਚ ਹੋਈ 2.3 ਫੀਸਦੀ ਦੀ ਕਟੌਤੀ

08/16/2020 3:18:42 PM

ਨਵੀਂ ਦਿੱਲੀ— ਤੇਲ ਮਾਰਕੀਟਿੰਗ ਕੰਪਨੀਆਂ ਨੇ ਜਹਾਜ਼ ਈਂਧਣ ਦੀ ਕੀਮਤ 'ਚ ਕਟੌਤੀ ਕੀਤੀ ਹੈ, ਜਿਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ ਈਂਧਣ ਲਾਗਤ 'ਚ ਰਾਹਤ ਮਿਲੇਗੀ।

ਭਾਰਤ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ, ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਜਹਾਜ਼ ਈਂਧਣ ਦੀ ਕੀਮਤ 1,012.87 ਰੁਪਏ ਯਾਨੀ 2.31 ਫੀਸਦੀ ਘੱਟ ਕੇ 42,919.66 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਈ ਹੈ।

ਲਗਾਤਾਰ ਛੇ ਵਾਰ ਕੀਮਤਾਂ ਵਧਾਉਣ ਪਿੱਛੋਂ ਜਹਾਜ਼ ਈਂਧਣ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਇਸੇ ਤਰ੍ਹਾਂ ਕੋਲਕਾਤਾ 'ਚ ਇਹ ਅੱਜ ਤੋਂ 1,151.62 ਰੁਪਏ ਸਸਤਾ ਹੋ ਕੇ 47,504.53 ਰੁਪਏ ਪ੍ਰਤੀ ਕਿਲੋਲੀਟਰ ਮਿਲ ਰਿਹਾ ਹੈ। ਮੁੰਬਈ 'ਚ ਇਸ ਦੀ ਕੀਮਤ 610.50 ਰੁਪਏ ਘੱਟ ਕੇ 42,602.69 ਰੁਪਏ ਅਤੇ ਚੇਨਈ 'ਚ 1,145.52 ਰੁਪਏ ਘੱਟ ਹੋ ਕੇ 43,877.05 ਰੁਪਏ ਪ੍ਰਤੀ ਕਿਲੋਲੀਟਰ ਰਹਿ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਜਹਾਜ਼ ਈਂਧਣ ਦੀਆਂ ਕੀਮਤਾਂ ਦੀ ਸਮੀਖਿਆ ਹਰ ਪੰਦਰਵਾੜਾ 'ਚ ਕਰਦੀਆਂ ਹਨ।


Sanjeev

Content Editor

Related News