CRR ’ਚ ਕਟੌਤੀ ਨਾਲ ਨਕਦੀ ਵਧੇਗੀ, ਐਕਸਪੋਰਟਰਾਂ ਨੂੰ ਆਸਾਨ ਸ਼ਰਤਾਂ ’ਤੇ ਕਰਜ਼ਾ ਮਿਲੇਗਾ
Friday, Dec 06, 2024 - 05:50 PM (IST)
ਨਵੀਂ ਦਿੱਲੀ (ਭਾਸ਼ਾ) – ਫਿਓ ਨੇ ਕਿਹਾ ਕਿ ਆਰ. ਬੀ. ਆਈ. ਦੇ ਨਕਦ ਰਾਖਵਾਂ ਅਨੁਪਾਤ (ਸੀ. ਆਰ. ਅਾਰ.) ’ਚ ਕਟੌਤੀ ਦੇ ਫੈਸਲੇ ਨਾਲ ਬੈਂਕਾਂ ’ਚ ਨਕਦੀ ਵਧੇਗੀ, ਜਿਸ ਨਾਲ ਐਕਸਪੋਰਟਰਾਂ ਨੂੰ ਆਸਾਨ ਸ਼ਰਤਾਂ ’ਤੇ ਕਰਜ਼ਾ ਮਿਲਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ
ਭਾਰਤੀ ਐਕਸਪੋਰਟ ਸੰਗਠਨਾਂ ਦੇ ਮਹਾਸੰਘ (ਫਿਓ) ਦੇ ਡਾਇਰੈਕਟਰ ਜਨਰਲ ਅਜੇ ਸਹਾਇ ਨੇ ਕਿਹਾ ਕਿ ਐਕਸਪਰਟਰ ਪਹਿਲਾਂ ਤੋਂ ਹੀ ਨਕਦੀ ਦੇ ਮੋਰਚੇ ’ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ,‘ਅਜਿਹੇ ਸਮੇਂ ’ਚ ਸੀ. ਆਰ. ਆਰ. ’ਚ ਕਟੌਤੀ ਨਾਲ ਨਕਦੀ ਪ੍ਰਵਾਹ ਵਧਾਉਣ ’ਚ ਮਦਦ ਮਿਲੇਗੀ।’
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਖਰਾਬ ਏਅਰਲਾਈਨਜ਼ ਦੀ ਸੂਚੀ 'ਚ ਭਾਰਤੀ ਕੰਪਨੀ ਦਾ ਨਾਂ
ਸੀ. ਆਰ. ਆਰ. ’ਚ ਕਟੌਤੀ ਨਾਲ ਬੈਂਕਿੰਗ ਪ੍ਰਣਾਲੀ ’ਚ 1.16 ਲੱਖ ਕਰੋੜ ਰੁਪਏ ਆਉਣਗੇ ਅਤੇ ਇਸ ਨਾਲ ਘੱਟ ਸਮੇਂ ਦੇ ਵਿਆਜ ਦੀਆਂ ਦਰਾਂ ਨਰਮ ਹੋਣਗੀਆਂ ਅਤੇ ਬੈਂਕ ਜਮ੍ਹਾ ਦਰਾਂ ’ਤੇ ਦਬਾਅ ਘੱਟ ਹੋ ਸਕਦਾ ਹੈ। ਫਿਓ ਨੇ ਪਹਿਲਾਂ ਕਿਹਾ ਸੀ ਕਿ ਐਕਸਪੋਰਟਰਾਂ ਨੂੰ ਦਿੱਤੇ ਜਾਣ ਵਾਲੇ ਬੈਂਕ ਕਰਜ਼ੇ ’ਚ ਗਿਰਾਵਟ ਨਾਲ ਇਸ ਖੇਤਰ ਨੂੰ ਨੁਕਸਾਨ ਹੋਵੇਗਾ। ਟਾਪ ਐਕਸਪੋਰਟਰ ਸੰਸਥਾਨ ਅਨੁਸਾਰ 2021-22 ਤੋਂ 2023-24 ਦੇ ਵਿਚਾਲੇ ਰੁਪਏ ਦੇ ਸਬੰਧ ’ਚ ਐਕਸਪੋਰਟ ’ਚ 15 ਫੀਸਦੀ ਦਾ ਵਾਧਾ ਹੋਇਆ ਜਦਕਿ ਮਾਰਚ 2024 ’ਚ ਬਕਾਇਆ ਕਰਜ਼ਾ 2022 ਦੇ ਇਸੇ ਮਹੀਨੇ ਦੇ ਮੁਕਾਬਲੇ ’ਚ 5 ਫੀਸਦੀ ਘੱਟ ਰਿਹਾ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ! ਮੂਲ ਤਨਖਾਹ 'ਚ ਵਾਧੇ ਨੂੰ ਲੈ ਕੇ ਕੀਤਾ ਜਾ ਸਕਦੈ ਇਹ ਐਲਾਨ
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8