ਨੀਰਵ ਤੇ ਮੇਹੁਲ ਵਿਰੁੱਧ ਜਲਦੀ ਆ ਸਕਦੈ ਰੈੱਡ ਕਾਰਨਰ ਨੋਟਿਸ
Wednesday, Mar 14, 2018 - 11:54 PM (IST)

ਨਵੀਂ ਦਿੱਲੀ-ਪੀ. ਐੱਨ. ਬੀ. ਘਪਲੇ ਸੰਬੰੰਧੀ ਇੰਟਰਪੋਲ ਵਲੋਂ ਜਲਦੀ ਹੀ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਹੋ ਸਕਦਾ ਹੈ। ਈ. ਡੀ. ਨੇ ਨੀਰਵ ਤੇ ਮੇਹੁਲ ਵਿਰੁੱਧ ਇਹ ਨੋਟਿਸ ਜਾਰੀ ਕਰਨ ਲਈ ਇੰਟਰਪੋਲ ਵੱਲ ਰੁਖ਼ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਦਸਿਆ ਕਿ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਅਦਾਲਤ ਵਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਦੇ ਆਧਾਰ 'ਤੇ ਈ. ਡੀ. ਨੇ ਨੀਰਵ ਅਤੇ ਮੇਹੁਲ ਵਿਰੁੱਧ ਇੰਟਰਪੋਲ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਈ. ਡੀ. ਨੇ 7 ਦੇਸ਼ਾਂ ਨੂੰ ਨੀਰਵ ਤੇ ਮੇਹੁਲ ਬਾਰੇ ਲੈਟਰ ਰੋਗੇਟਰੀ (ਐੱਲ. ਆਰ.) ਜਾਰੀ ਕੀਤਾ ਹੈ। ਉਕਤ 7 ਦੇਸ਼ਾਂ ਵਿਚ ਨੀਰਵ ਤੇ ਰਾਹੁਲ ਦਾ ਕਾਰੋਬਾਰ ਹੈ।